
ਬਠਿੰਡਾ, 28 ਦਸੰਬਰ : ਥਾਣਾ ਥਰਮਲ ਖੇਤਰ ਅਧੀਨ ਰਹਿਣ ਵਾਲੇ ਇਕ ਪ੍ਰਵਾਸੀ ਮਜ਼ਦੂਰ ਨੇ ਆਪਣੀ ਹੀ ਸਗੀ ਨਾਬਾਲਗ ਭੈਣ ਨਾਲ ਜਬਰ-ਜਨਾਹ ਕੀਤਾ। ਜਦੋਂ ਇਸ ਸਬੰਧੀ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਮਿਲੀ ਤਾਂ ਉਨ੍ਹਾਂ ਨੇ ਮੁਲਜ਼ਮ ਮਜ਼ਦੂਰ ਭਰਾ ਖ਼ਿਲਾਫ਼ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਜਾਣਕਾਰੀ ਅਨੁਸਾਰ ਥਾਣਾ ਥਰਮਲ ਖੇਤਰ ਅਧੀਨ ਇਕ ਪ੍ਰਵਾਸੀ ਮਜ਼ਦੂਰ ਪਰਿਵਾਰ ਰਹਿੰਦਾ ਹੈ। ਜਦੋਂ ਮਜ਼ਦੂਰ ਦੇ ਮਾਪੇ ਕੰਮ ’ਤੇ ਚਲੇ ਗਏ ਤਾਂ ਉਸ ਵੇਲੇ ਉਸ ਨੇ ਘਰ ਵਿਚ ਮੌਜੂਦ ਆਪਣੀ ਹੀ ਸਗੀ ਨਾਬਾਲਗ ਭੈਣ ਨਾਲ ਜਬਰ-ਜਨਾਹ ਕੀਤਾ। ਇਹ ਘਟਨਾ ਕੁਝ ਦਿਨ ਪਹਿਲਾਂ ਦੀ ਹੈ। ਜਦੋਂ ਪੀੜਤਾ ਦੇ ਮਾਪੇ ਘਰ ਵਾਪਸ ਆਏ ਤਾਂ ਪੀੜਤਾ ਨੇ ਭਰਾ ਵੱਲੋਂ ਕੀਤੀ ਘਟਨਾ ਬਾਰੇ ਦੱਸਿਆ। ਇਸ ਤੋਂ ਬਾਅਦ ਉਸ ਦੇ ਮਾਪੇ ਉਸ ਨੂੰ ਲੈ ਕੇ ਥਾਣਾ ਥਰਮਲ ਪਹੁੰਚੇ, ਜਿੱਥੇ ਪੁਲਿਸ ਨੇ ਪੀੜਤਾ ਅਤੇ ਉਸ ਦੇ ਮਾਪਿਆਂ ਦੇ ਬਿਆਨ ਦਰਜ ਕਰਕੇ ਦੋਸ਼ੀ ਮਜ਼ਦੂਰ ਖਿਲਾਫ਼ ਕੇਸ ਦਰਜ ਕਰਕੇ ਉਸਨੂੰ ਗ੍ਰਿਫਤਾਰ ਕਰ ਲਿਆ। ਇਸ ਮਾਮਲੇ ਦੀ ਜਾਂਚ ਥਾਣਾ ਥਰਮਲ ਦੇ ਐੱਸਐੱਚਓ ਗੁਰਦਰਸ਼ਨ ਸਿੰਘ ਨੇ ਕੀਤੀ ਹੈ। ਉਨ੍ਹਾਂ ਦੱਸਿਆ ਕਿ ਪੀੜਤਾ ਨਾਬਾਲਗ ਦਾ ਮੈਡੀਕਲ ਕਰਵਾਇਆ ਜਾ ਰਿਹਾ ਹੈ, ਜਦੋਂਕਿ ਮੁਲਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।



