Punjab

ਹਿੰਦੂ ਜਥੇਬੰਦੀਆਂ ਨੇ ਸ਼ਹਿਰ ’ਚ ਕੀਤਾ ਰੋਸ ਪ੍ਰਦਰਸ਼ਨ

ਸੰਗਰੂਰ, 26 ਦਸੰਬਰ : ਬੰਗਲਾ ਦੇਸ਼ ਵਿਚ ਇਕ ਹਿੰਦੂ ਨੌਜਵਾਨ ਦੀਪੂ ਦਾਸ ਦਾ ਬੇਰਹਿਮੀ ਨਾਲ ਕਤਲ ਤੇ ਉੱਥੇ ਹਿੰਦੂ ਵਰਗ ’ਤੇ ਲਗਾਤਾਰ ਹੋ ਰਹੇ ਕਥਿਤ ਅਤਿਆਚਾਰਾਂ ਦੇ ਖ਼ਿਲਾਫ਼ ਸ਼ੁੱਕਰਵਾਰ ਨੂੰ ਸੰਗਰੂਰ ’ਚ ਵਿਸ਼ਵ ਹਿੰਦੂ ਪਰਿਸ਼ਦ ਜ਼ਿਲ੍ਹਾ ਮੰਤਰੀ ਵਿਜੇ ਢੋਲੇਵਾਲ, ਬਜਰੰਗ ਦਲ ਸਮੇਤ ਹੋਰਨਾਂ ਹਿੰਦੂ ਜਥੇਬੰਦੀਆਂ ਤੇ ਸੰਸਥਾਵਾਂ ਦੇ ਪ੍ਰਤੀਨਿਧੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਨੇ ਸ਼ਹਿਰ ਦੇ ਸੁਨਾਮੀ ਗੇਟ ਰੋਕਸੀ ਰੋਡ ਤੋਂ ਵੱਡਾ ਚੌਕ ਤੱਕ ਰੋਸ ਮਾਰਚ ਕੱਢ ਕੇ ਬੰਗਲਾ ਦੇਸ਼ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ ਤੇ ਬੰਗਲਾ ਦੇਸ਼ ਦੇ ਰਾਸ਼ਟਰਪਤੀ ਦਾ ਪੁਤਲਾ ਸਾੜਿਆ। ਇਸ ਮੌਕੇ ਵਿਸ਼ਵ ਹਿੰਦੂ ਪਰਿਸ਼ਦ ਦੇ ਜ਼ਿਲ੍ਹਾ ਮੰਤਰੀ ਵਿਜੇ ਢੋਲੇਵਾਲ, ਜ਼ਿਲ੍ਹਾ ਪ੍ਰਧਾਨ ਵਿਨੋਦ ਕੁਮਾਰ, ਮਹਿੰਦਰ ਬਾਬਾ ਨਗਰ ਪ੍ਰਧਾਨ, ਬਜਰੰਗ ਦਲ ਦੇ ਜ਼ਿਲਵਾ ਪ੍ਰਧਾਨ ਪੰਡਤ ਲਲਿਤ, ਅਮਨ ਬਾਂਸਲ, ਪੰਕਜ ਬਾਵਾ ਨੇ ਹੱਥਾਂ ਵਿੱਚ ਬੈਨਰ ਅਤੇ ਤਖਤੀਆਂ ਲੈ ਕੇ ਹਿੰਦੂਆਂ ਤੇ ਅਤਿਆਚਾਰ ਬੰਦ ਕਰਨ, ਬੰਗਲਾ ਦੇਸ਼ ਸਰਕਾਰ ਮੁਰਦਾਬਾਦ, ਹਿੰਦੂਆਂ ਦੀ ਸੁਰੱਖਿਆ ਯਕੀਨੀ ਬਨਾਉਣ ਅਜਿਹੇ ਨਾਅਰੇ ਲਾਏ। ਉਨ੍ਹਾਂ ਦੋਸ਼ ਲਾਇਆ ਕਿ ਬੰਗਲਾ ਦੇਸ਼ ’ਚ ਰੋਜ਼ਾਨਾ ਹਿੰਦੂ ਵਰਗ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਮੰਦਰਾਂ ਦੀ ਭੰਨਤੋੜ, ਹਿੰਦੂ ਘਰਾਂ ’ਤੇ ਹਮਲੇ, ਔਰਤਾਂ ਨਾਲ ਦੁਰਵਿਵਹਾਰ ਤੇ ਬੇਕਸੂਰ ਨੌਜਵਾਨਾਂ ਦੇ ਕਤਲ ਜਿਹੀਆਂ ਘਟਨਾਵਾਂ ਲਗਾਤਾਰ ਸਾਹਮਣੇ ਆ ਰਹੀਆਂ ਹਨ। ਪ੍ਰੰਤੂ ਅੰਤਰ ਰਾਸ਼ਟਰੀ ਪੱਧਰ ਤੱਕ ਇਸਤੇ ਕਾਰਵਾਈ ਨਹੀਂ ਹੋ ਰਹੀ। ਹਾਲ ਹੀ ਵਿੱਚ ਇਕ ਹਿੰਦੂ ਨੌਜਵਾਨ ਦੀ ਹੱਤਿਆ ਨੇ ਪੂਰੇ ਸਮਾਜ ਨੂੰ ਝਿੰਜੋੜ ਕੇ ਰੱਖ ਦਿੱਤਾ ਹੈ। ਹਿੰਦੂ ਜਥੇਬੰਦੀਆਂ ਦੇ ਕਿਹਾ ਕਿ ਬੰਗਲਾ ਦੇਸ਼ ਵਿਚ ਹਿੰਦੂ ਘੱਟ ਗਿਣਤੀ ਹੈ ਤੇ ਉੱਥੇ ਉਨ੍ਹਾਂ ਦੀ ਸੁਰੱਖਿਆ ਦੀ ਜਿੰਮੇਵਾਰੀ ਉੱਥੋ ਦੀ ਸਰਕਾਰ ਦੀ ਹੈ, ਪ੍ਰੰਤੂ ਸਰਕਾਰ ਇਸ ਜਿੰਮੇਵਾਰੀ ਨੂੰ ਨਿਭਾਉਣ ’ਚ ਪੂਰੀ ਤਰ੍ਹਾਂ ਫੇਲ੍ਹ ਸਾਬਤ ਹੋ ਰਹੀ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਉਹ ਇਸ ਮੁੱਦੇ ਨੂੰ ਅੰਤਰ ਰਾਸ਼ਟਰੀ ਮੰਚਾਂ ’ਤੇ ਮਜ਼ਬੂਤੀ ਨਾਲ ਚੁੱਕਣ ਤੇ ਬੰਗਲਾ ਦੇਸ਼ ਸਰਕਾਰ ’ਤੇ ਦਬਾਅ ਬਨਾਉਣ ਤਾਂ ਜੋ ਉੱਥੇ ਰਹਿ ਰਹੇ ਹਿੰਦੂਆਂ ਦੀ ਜਾਨ ਮਾਲ ਦੀ ਰਾਖੀ ਯਕੀਨੀ ਬਣਾਈ ਜਾਵੇ। ਪ੍ਰਦਰਸ਼ਨ ਦੇ ਅਖੀਰ ਵਿਚ ਇਕ ਪ੍ਰਤੀਨਿਧੀ ਮੰਡਲ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਰਾਸ਼ਟਰਪਤੀ ਅਤੇ ਪ੍ਰਧਾਨ ਮੰਤਰੀ ਦੇ ਨਾਮ ਮੰਗ ਪੱਤਰ ਦਿੱਤਾ। ਇਸ ਵਿਚ ਮੰਗ ਕੀਤੀ ਗਈ ਕਿ ਬੰਗਲਾ ਦੇਸ਼ ’ਚ ਹਿੰਦੂਆਂ ’ਤੇ ਹੋ ਰਹੇ ਅਤਿਆਚਾਰਾਂ ਦੀ ਨਿਰਪੱਖ ਜਾਂਚ ਕੀਤੀ ਜਾਵੇ। ਇਸ਼ਤੋ ਬਾਅਦ ਸੁਨਾਮੀ ਗੇਟ ਚੌਕ ਵਿਚ ਬੰਗਲਾ ਦੇਸ਼ ਦੇ ਰਾਸ਼ਟਰਪਤੀ ਦਾ ਪੁਤਲਾ ਸਾੜਿਆ ਗਿਆ।

Related Articles

Leave a Reply

Your email address will not be published. Required fields are marked *

Back to top button