ਪ੍ਰੀਤਮ ਸਿੰਘ ਬੇਦੀ ਅਤੇ ਨੀਸ਼ੂ ਦਹੂਜਾ ਸਾਥੀਆਂ ਸਮੇਤ ਰਮਿੰਦਰ ਆਵਲਾ ਨਾਲ ਚੱਲੇ
OSD ਵਜੋਂ ਕੰਮ ਕਰਨਗੇ ਨਿਸ਼ੂ ਦਹੂਜਾ

ਬਾਲ ਕਿਸ਼ਨ
ਗੁਰੂਹਰਸਹਾਏ/ਫਿਰੋਜ਼ਪੁਰ 8 ਮਈ 2025 , ਰਮਿੰਦਰ ਆਵਲਾ ਦਾ ਕਾਫਲਾ ਉਸ ਵਕਤ ਹੋਰ ਲੰਮੇਰਾ ਹੋ ਗਿਆ ਜਦੋਂ ਇਲਾਕੇ ਵਿੱਚ ਚੰਗਾ ਅਸਰ ਰਸੂਖ ਰੱਖਦੇ ਪ੍ਰੀਤਮ ਸਿੰਘ ਬੇਦੀ, ਨੀਸ਼ੂ ਦਹੂਜਾ ਸਾਥੀਆਂ ਸਮੇਤ ਰਮਿੰਦਰ ਸਿੰਘ ਆਵਲੇ ਦੀ ਟੀਮ ਵਿੱਚ ਸ਼ਾਮਿਲ ਹੋ ਗਏ। ਰਮਿੰਦਰ ਸਿੰਘ ਆਵਲਾ ਨੇ ਉਹਨਾਂ ਨੂੰ ਸਰੋਪਾਓ ਪਾ ਕੇ ਜੀ ਆਇਆ ਕਿਹਾ ਅਤੇ ਵਿਸ਼ਵਾਸ ਦਵਾਇਆ ਕਿ ਆਉਣ ਵਾਲੇ ਸਮੇਂ ਵਿੱਚ ਉਹਨਾਂ ਦਾ ਪੂਰਾ ਮਾਣ ਸਤਿਕਾਰ ਕੀਤਾ ਜਾਵੇਗਾ ਇਸ ਮੌਕੇ ਨਿਸ਼ੂ ਦਹੂਜਾ ਨੂੰ ਰਮਿੰਦਰ ਆਵਲਾ ਨੇ ਆਪਣਾ ਓ ਐਸ ਡੀ ਨਿਯੁਕਤ ਕਰ ਲਿਆ। ਪ੍ਰੀਤਮ ਸਿੰਘ ਬੇਦੀ ਨੇ ਸਾਬਕਾ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਅਤੇ ਹਲਕਾ ਫਿਰੋਜ਼ਪੁਰ ਦਿਹਾਤੀ ਤੋਂ ਵਿਧਾਇਕਾ ਸਤਿਕਾਰ ਕੌਰ ਗਹਿਰੀ ਨਾਲ ਲੰਬਾ ਸਮਾਂ ਕੰਮ ਕੀਤਾ ਹੈ। ਨੀਸ਼ੂ ਦਹੂਜਾ ਵੀ ਰਾਣਾ ਗੁਰਮੀਤ ਸਿੰਘ ਸੋਢੀ ਦੇ ਦਫਤਰ ਵਿੱਚ ਲੰਬੇ ਸਮੇਂ ਤੋਂ ਉਹਨਾਂ ਦਾ ਕੰਮ ਕਾਜ ਦੇਖਦੇ ਆ ਰਹੇ ਸਨ। ਦੱਸਣਯੋਗ ਹੈ ਕਿ ਸਾਬਕਾ ਪ੍ਰਧਾਨ ਪੰਜਾਬ ਯੂਥ ਕਾਂਗਰਸ ਅਤੇ ਸਾਬਕਾ ਵਿਧਾਇਕ ਜਲਾਲਾਬਾਦ ਵਿਧਾਨ ਸਭਾ ਹਲਕਾ ਰਮਿੰਦਰ ਸਿੰਘ ਆਵਲਾ 2027 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੀ ਤਾਕਤ ਹੋਣੇ ਤੋਂ ਹੀ ਇਕੱਠੀ ਕਰ ਰਹੇ ਹਨ। ਉਹ ਜਲਾਲਾਬਾਦ ਹਲਕੇ ਤੋਂ ਚੋਣ ਲੜਨਗੇ ਜਾਂ ਗੁਰੂ ਹਰ ਸਹਾਏ ਹਲਕੇ ਤੋਂ ਚੋਣ ਲੜਨਗੇ ਇਹ ਅਜੇ ਆਉਣ ਵਾਲਾ ਸਮਾਂ ਦੱਸੇਗਾ ਪਰ ਉਹਨਾਂ ਇਹਨਾਂ ਦੋਨਾਂ ਹਲਕਿਆਂ ਅੰਦਰ ਆਪਣੀਆਂ ਪੂਰੀਆਂ ਸਰਗਰਮੀਆਂ ਜਾਰੀ ਰੱਖੀਆਂ ਹੋਈਆਂ ਹਨ। ਆਏ ਦਿਨ ਵੱਖ – ਵੱਖ ਸਿਆਸੀ ਪਾਰਟੀਆਂ ਨਾਲ ਸੰਬੰਧਿਤ ਆਗੂ ਉਹਨਾਂ ਦੀ ਟੀਮ ਵਿੱਚ ਸ਼ਾਮਿਲ ਹੁੰਦੇ ਜਾ ਰਹੇ ਹਨ। ਰਮਿੰਦਰ ਆਵਲਾ ਦੀ ਖਾਸੀਅਤ ਇਹ ਹੈ ਕਿ ਉਹ ਰਾਜਨੀਤਿਕ ਗਤੀਵਿਧੀਆਂ ਦੇ ਨਾਲ – ਨਾਲ ਸਮਾਜ ਸੇਵਾ ਵਿੱਚ ਵੀ ਵੱਧ ਚੜ੍ ਕੇ ਯੋਗਦਾਨ ਪਾਉਂਦੇ ਦਿਖਾਈ ਦਿੰਦੇ ਹਨ।



