Punjab

ਪਾਰਸਲ ਦੇ ਨਾਂ ’ਤੇ ਮਾਰੀ 42 ਲੱਖ 25 ਹਜ਼ਾਰ ਦੀ ਠੱਗੀ

ਮੋਗਾ, 25 ਦਸੰਬਰ : ਵਿਅਕਤੀ ਨੂੰ ਅਣਜਾਣ ਨੰਬਰ ਤੋਂ ਕਾਲ ਕਰਕੇ ਉਸ ਦੇ ਨਾਮ ਦੇ ਪਾਰਸਲ ’ਚ ਇਤਰਾਜ ਯੋਗ ਸਮੱਗਰੀ ਹੋਣ ਦਾ ਦੱਸਕੇ ਕਾਰਵਾਈ ਤੋਂ ਬਚਣ ਲਈ ਉਸ ਨਾਲ 42 ਲੱਖ 25 ਹਜ਼ਾਰ ਰੁਪਏ ਦੀ ਠੱਗੀ ਮਾਰਨ ਦੇ ਦੋਸ਼ ’ਚ ਸਾਈਬਰ ਕਰਾਇਮ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਸਾਈਬਰ ਕਰਾਇਮ ਮੋਗਾ ਪੁਲਿਸ ਦੇ ਇੰਸਪੈਕਟਰ ਜਸਵਿੰਦਰ ਸਿੰਘ ਨੇ ਦੱਸਿਆ ਕਿ ਦਰਸ਼ਨ ਸਿੰਘ ਵਾਸੀ ਚੱਕੀ ਵਾਲੀ ਗਲੀ ਮੋਗਾ ਵੱਲੋਂ ਸਾਈਬਰ ਕਰਾਇਮ ਥਾਣਾ ਮੋਗਾ ਦੀ ਪੁਲਿਸ ਨੂੰ ਦਿੱਤੀ ਦਰਖਾਸਤ ’ਚ ਕਿਹਾ ਕਿ ਉਸ ਨੂੰ ਅਣਜਾਣ ਨੰਬਰ ਤੋਂ ਕਾਲ ਆਈ ਕਿ ਉਸ ਦੇ ਨਾਮ ਦਾ ਪਾਰਸਲ ਆਇਆ ਹੈ। ਜਿਸ ਵਿਚ ਇਤਰਾਜਯੋਗ ਸਮੱਗਰੀ ਹੈ ਜੋ ਏਅਰਪੋਰਟ ਤੇ ਕਸਟਮ ਵਿਭਾਗ ਵੱਲੋਂ ਰੋਕਿਆ ਗਿਆ ਹੈ। ਜੇਕਰ ਤੁਸੀ ਇਸ ਝੰਜਟ ਤੋਂ ਬਚਣਾ ਹੈ ਤਾਂ ਕੁਝ ਰਕਮ ਉਹਨਾਂ ਵੱਲੋਂ ਦੱਸੇ ਬੈਂਕ ਖਾਤਿਆ ਵਿਚ ਪਾਓ। ਉਸ ਨੇ ਕਿਹਾਂ ਕਿ ਮੁਲਜ਼ਮਾਂ ਨੇ 27 ਅਗਸਤ ਤੋਂ ਲੈ ਕੇ 5 ਫਰਵਰੀ 2025 ਤੱਕ ਉਸ ਕੋਲੋਂ ਵੱਖ-ਵੱਖ 17 ਬੈਂਕ ਖਾਤਿਆ ਵਿਚ 42 ਲੱਖ 25 ਹਜ਼ਾਰ ਰੁਪਏ ਪਵਾਕੇ ਉਸ ਨਾਲ ਸਾਈਬਰ ਠੱਗੀ ਮਾਰ ਲਈ ਹੈ। ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਸਾਈਬਰ ਕਰਾਇਮ ਥਾਣੇ ਤੇ ਇਸੰਪੈਕਟਰ ਜਸਵਿੰਦਰ ਸਿੰਘ ਵੱਲੋਂ ਪੀੜਤ ਵਿਅਕਤੀ ਵੱਲੋਂ ਲਗਾਏ ਗਏ ਦੋਸ਼ ਸਹੀ ਪਾਏ ਜਾਣ ਤੇ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button