
ਅੰਮ੍ਰਿਤਸਰ, 13 ਦਸੰਬਰ : ਸ੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਬੈਂਕਾਕ ਤੋਂ ਆਉਣ ਵਾਲੇ ਇਕ ਯਾਤਰੀ ਤੋਂ 3 ਕਿੱਲੋ ਭੰਗ ਬਰਾਮਦ ਕੀਤੀ ਗਈ। ਕਸਟਮ ਟੀਮ ਨੇ ਦੋਸ਼ੀ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ ਤੇ ਐੱਨਡੀਪੀਐੱਸ ਐਕਟ ਤਹਿਤ ਮਾਮਲਾ ਦਰਜ ਕੀਤਾ। ਕਸਟਮ ਟੀਮ ਸੂਚਨਾ ਦੇ ਆਧਾਰ ਤੇ ਮੁਲਜ਼ਮ ਦੀ ਨਿਗਰਾਨੀ ਕਰ ਰਹੀ ਸੀ। ਮੁਲਜ਼ਮ ਥਾਈ ਲਾਇਨ ਏਅਰਲਾਈਨਜ਼ ਤੇ ਆਇਆ ਸੀ। ਉਸ ਨੇ ਆਪਣੇ ਸਾਮਾਨ ’ਚ ਭੰਗ ਲੁਕਾਈ ਸੀ। ਭੰਗ ਦੀ ਕੀਮਤ 3.06 ਕਰੋੜ ਰੁਪਏ ਦੱਸੀ ਜਾ ਰਹੀ ਹੈ।



