
ਫ਼ਿਰੋਜ਼ਪੁਰ, 29 ਨਵੰਬਰ (ਬਾਲ ਕਿਸ਼ਨ)– ਸਤਲੁਜ ਪ੍ਰੈੱਸ ਕਲੱਬ ਫ਼ਿਰੋਜ਼ਪੁਰ ਦੀ ਮੀਟਿੰਗ ਪ੍ਰਧਾਨ ਗੁਰਨਾਮ ਸਿੰਘ ਗਾਮਾ ਅਤੇ ਚੇਅਰਮੈਨ ਵਿਜੇ ਸ਼ਰਮਾ ਦੀ ਅਗਵਾਈ ਹੇਠ ਹੋਈ ਹੋਈ, ਜਿਸ ਵਿੱਚ ਕਲੱਬ ਬਾਡੀ ਦੀ ਚੋਣ ਕੀਤੀ ਗਈ। ਇਸ ਮੌਕੇ ਸਰਬਸੰਮਤੀ ਨਾਲ ਜਸਮਿੰਦਰ ਸਿੰਘ ਨੂੰ ਮੁੱਖ ਸਲਾਹਕਾਰ, ਸੁਖਜਿੰਦਰ ਸਿੰਘ ਸੰਧੂ ਨੂੰ ਸੀਨੀਅਰ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ। ਇਸੇ ਤਰ੍ਹਾਂ ਨਰਿੰਦਰ ਸਿੰਘ ਕੇਸਰ ਨੂੰ ਮੀਤ ਪ੍ਰਧਾਨ, ਸੁਖਵਿੰਦਰ ਸੁੱਖ ਨੂੰ ਮੀਤ ਪ੍ਰਧਾਨ, ਜਸਪਾਲ ਸਿੰਘ ਜੋਸਨ ਨੂੰ ਜਨਰਲ ਸਕੱਤਰ, ਰਾਕੇਸ਼ ਕਪੂਰ ਨੂੰ ਖਜ਼ਾਨਚੀ, ਤਰੁਣ ਜੈਨ ਨੂੰ ਜੁਆਇੰਟ ਸਕੱਤਰ, ਕੰਵਰਜੀਤ ਸਿੰਘ ਜੈਂਟੀ ਨੂੰ ਕੋਆਰਡੀਨੇਟਰ ਅਤੇ ਰਮਨਦੀਪ ਸਿੰਘ ਸੰਧੂ ਨੂੰ ਪ੍ਰੈੱਸ ਸਕੱਤਰ ਨਿਯੁਕਤ ਕੀਤਾ ਗਿਆ।



