Punjab

ਪੰਜਾਬ ਸ਼ਰਮਸਾਰ! ਰਾਤ ਦੇ ਹਨ੍ਹੇਰੇ ‘ਚ 4 ਅਣਪਛਾਤੇ ਨੌਜਵਾਨਾਂ ਵੱਲੋਂ ਮਾਂ-ਧੀ ਨਾਲ ਸਮੂਹਕ ਜਬਰ-ਜਨਾਹ

ਜਲੰਧਰ, 28 ਨਵੰਬਰ : ਲੋਹੀਆਂ ਦੇ ਪਿੰਡ ਕੰਗ ਕਲਾ ’ਚ ਖੇਤਾਂ ’ਚ ਕੰਮ ਕਰਨ ਵਾਲੀ ਮਾਂ ਤੇ ਬੇਟੀ ਨਾਲ ਚਾਰ ਅਣਪਛਾਤੇ ਨੌਜਵਾਨਾਂ ਵੱਲੋਂ ਸਮੂਹਕ ਜਬਰ-ਜਨਾਹ ਕਰਨ ਦੀ ਘਟਨਾ ਸਾਹਮਣੇ ਆਈ ਹੈ। ਇਹ ਘਟਨਾ ਐਤਵਾਰ ਦੇਰ ਰਾਤ ਲਗਪਗ 1:30 ਵਜੇ ਦੀ ਦੱਸੀ ਜਾ ਰਹੀ ਹੈ। ਜਾਣਕਾਰੀ ਅਨੁਸਾਰ ਪੀੜਤ ਪਰਿਵਾਰ ਇਕ ਕਿਸਾਨ ਦੇ ਖੇਤ ’ਚ ਮਜ਼ਦੂਰੀ ਕਰਦਾ ਹੈ। ਕਿਸਾਨ ਇਹ ਜ਼ਮੀਨ ਠੇਕੇ ’ਤੇ ਲੈ ਕੇ ਖੇਤੀ ਕਰ ਰਿਹਾ ਹੈ ਤੇ ਮਾਂ-ਧੀ ਰੋਜ਼ਾਨਾ ਖੇਤਾਂ ’ਚ ਕੰਮ ਕਰਦੀਆਂ ਸਨ। ਰਾਤ ਨੂੰ ਚਾਰ ਅਣਪਛਾਤੇ ਨੌਜਵਾਨ ਖੇਤਾਂ ’ਚ ਪੁੱਜੇ ਤੇ ਪਹਿਲਾਂ ਦੋਵੇਂ ਨੂੰ ਬੰਨ੍ਹਿਆ ਤੇ ਫਿਰ ਸਮੂਹਿਕ ਜਬਰ ਜਨਾਹ ਕੀਤਾ। ਪੀੜਤ ਧਿਰ ਦੀ ਸ਼ਿਕਾਇਤ ’ਤੇ ਥਾਣਾ ਲੋਹੀਆਂ ਦੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਘਟਨਾ ਦੀ ਗੰਭੀਰਤਾ ਨੂੰ ਦੇਖਦਿਆਂ ਹੋਏ ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਕੁਝ ਸ਼ੱਕੀਆਂ ਨੂੰ ਹਿਰਾਸਤ ’ਚ ਲਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਦੀ ਪਛਾਣ ਲਈ ਹਰ ਸੰਭਵ ਸੁਰਾਗ ਖੰਘਾਲੇ ਜਾ ਰਹੇ ਹਨ। ਇਸ ਘਟਨਾ ਨਾਲ ਪਿੰਡ ਕੰਗ ਕਲਾਂ ਅਤੇ ਆਸ-ਪਾਸ ਦੇ ਲੋਕ ਡਰ ਦੇ ਸਾਏ ’ਚ ਹਨ ਅਤੇ ਮੁਲਜ਼ਮਾਂ ਨੂੰ ਸਖ਼ਤ ਸਜ਼ਾ ਦੇਣ ਦੀ ਮੰਗ ਕਰ ਰਹੇ ਹਨ।

Related Articles

Leave a Reply

Your email address will not be published. Required fields are marked *

Back to top button