
ਚੰਡੀਗੜ੍ਹ, 12 ਨਵੰਬਰ : ਮੁੱਖ ਮੰਤਰੀ ਭਗਵੰਤ ਮਾਨ ਨੇ 14 ਨਵੰਬਰ ਦਿਨ ਸ਼ੁੱਕਰਵਾਰ ਨੂੰ ਮੰਤਰੀਮੰਡਲ ਦੀ ਬੈਠਕ ਸੱਦੀ ਹੈ ਜੋ ਸੀਐੱਮ ਰਿਹਾਇਸ਼ ‘ਤੇ ਹੀ ਹੋਵੇਗੀ। ਇਸੇ ਦਿਨ ਆਉਣਗੇ ਤਰਨਤਾਰਨ ਜ਼ਿਮਨੀ ਚੋਣ ਦੇ ਨਤੀਜੇ ਵੀ ਆਉਣੇ ਹਨ। ਮੀਟਿੰਗ ਸ਼ਾਮ 4 ਵਜੇ ਹੋਵੇਗੀ। ਇਹ ਮੀਟਿੰਗ ਇਸ ਲਈ ਵੀ ਅਹਿਮ ਮੰਨੀ ਜਾ ਰਹੀ ਹੈ ਕਿਉਂਕਿ ਇਸ ਵਿਚ ਸ੍ਰੀ ਗੁਰੂ ਤੇਗ ਬਹਾਦੁਰ ਜੀ ਦੇ 350ਵੇਂ ਸ਼ਹੀਦੀ ਦਿਵਸ ਦੇ ਮੌਕੇ ‘ਤੇ ਕਈ ਮਹਤਵਪੂਰਨ ਫੈਸਲਿਆਂ ‘ਤੇ ਮੋਹਰ ਲੱਗਣ ਦੀ ਸੰਭਾਵਨਾ ਹੈ।



