
ਫਿਲੌਰ, 6 ਨਵੰਬਰ : ਰੇਲਵੇ ਸਟੇਸ਼ਨ ਫਿਲੌਰ ਵਿਖੇ ਲੋਹੀਆ ਤੋਂ ਲੁਧਿਆਣਾ ਜਾ ਰਹੀ ਰੇਲ ਗੱਡੀ ਉੱਪਰ ਇੱਕ ਵਿਅਕਤੀ ਬਿਜਲੀ ਦੀਆਂ ਤਾਰਾਂ ਦੀ ਲਪੇਟ ‘ਚ ਆਉਣ ਨਾਲ ਗੰਭੀਰ ਜ਼ਖ਼ਮੀ ਹੋ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਚੌਕੀ ਇੰਚਾਰਜ ਹਰਮੇਸ਼ ਪਾਲ ਨੇ ਦੱਸਿਆ ਕਿ ਰੇਲਵੇ ਸਟੇਸ਼ਨ ਫਿਲੌਰ ਪਲੇਟਫਾਰਮ ਨੰਬਰ 3 ਤੇ ਲੋਹੀਆਂ ਤੋਂ ਲੁਧਿਆਣਾ ਜਾਣ ਵਾਲੀ ਗੱਡੀ ਜਿਵੇਂ ਹੀ ਰੁਕੀ ਤਾਂ ਰੇਲ ਗੱਡੀ ਦੇ ਡੱਬੇ ਉੱਪਰ ਇੱਕ ਵਿਅਕਤੀ ਚੜ੍ਹ ਗਿਆ। ਜਿਸ ਨੇ ਉੱਪਰ ਚੜ੍ਹਦੇ ਹੀ ਬਿਜਲੀ ਦੀਆ ਤਾਰਾਂ ਨੂੰ ਹੱਥ ਪਾ ਲਿਆ ਜਿਸ ਨਾਲ ਉਹ ਗੰਭੀਰ ਜ਼ਖ਼ਮੀ ਹੋ ਗਿਆ। ਜਿਸ ਨੂੰ ਜ਼ਖ਼ਮੀ ਹਾਲਤ ‘ਚ ਇਲਾਜ ਲਈ ਸਿਵਲ ਹਸਪਤਾਲ ਫਿਲੌਰ ਵਿਖੇ ਪਹੁੰਚਾਇਆ ਗਿਆ। ਡਾਕਟਰਾਂ ਮੁਤਾਬਕ ਉਕਤ ਵਿਅਕਤੀ 80 ਫੀਸਦੀ ਸੜ ਚੁੱਕਾ ਹੈ, ਜੋ ਇਲਾਜ ਅਧੀਨ ਹੈ। ਆਸ-ਪਾਸ ਖੜੇ ਲੋਕਾਂ ਨੇ ਦੱਸਿਆ ਕਿ ਉਕਤ ਵਿਅਕਤੀ ਪਾਗ਼ਲ ਲੱਗਦਾ ਹੈ ਜਿਸ ਦੀ ਸ਼ਨਾਖਤ ਨਹੀਂ ਹੋਈ ।



