ਪੰਜਾਬ ਬੋਰਡ ਦਾ ਵਿਦਿਆਰਥੀਆਂ ਨਾਲ ਧੱਕਾ, ਤਿਉਹਾਰਾਂ ਦੀਆਂ ਛੁੱਟੀਆਂ ਕਾਰਨ ਲੇਟ ਫੀਸ ਦਾ ਬੋਝ ਝੱਲਣ ਲਈ ਹੋਏ ਮਜਬੂਰ

ਲੁਧਿਆਣਾ, 26 ਅਕਤੂਬਰ : ਪੰਜਾਬ ਸਕੂਲ ਸਿੱਖਿਆ ਬੋਰਡ (PSEB) ਵੱਲੋਂ ਦਸਵੀਂ ਅਤੇ ਬਾਰਵੀਂ ਦੀਆਂ ਪ੍ਰੀਖਿਆਵਾਂ ਫਰਵਰੀ/ ਮਾਰਚ 2026 ਰੀਅਪੀਅਰ/ ਕੰਪਾਰਮੈਂਟ ਵਾਧੂ ਵਿਸ਼ਾ ਤੇ ਕਾਰਗੁਜ਼ਾਰੀ ਸੁਧਾਰ ਦੀਆਂ ਪ੍ਰੀਖਿਆਵਾਂ ਫਾਰਮ ਭਰਨ ਅਤੇ ਆਨਲਾਈਨ ਫੀਸਾਂ ਜਮਾ ਕਰਾਉਣ ਲਈ ਵਿਦਿਆਰਥੀਆਂ ਨੂੰ ਉਹ ਦਿਨ ਦਿੱਤੇ ਗਏ ਸਨ, ਜਿਨ੍ਹਾਂ ਦਿਨਾਂ ਵਿੱਚ ਦੀਵਾਲੀ ਤੇ ਹੋਰ ਛੁੱਟੀਆਂ ਆ ਗਈਆਂ ਸਨ। ਸਿੱਖਿਆ ਬੋਰਡ ਵੱਲੋਂ 16-10-2025 ਤੋਂ 25-10-2025 ਦਾ ਆਨਲਾਈਨ ਪ੍ਰੀਖਿਆ ਫਾਰਮ ਭਰਨ ਅਤੇ ਫੀਸਾਂਂ ਜਮ੍ਹਾਂ ਕਰਵਾਉਣ ਦਾ ਸਮਾਂ ਦਿੱਤਾ ਗਿਆ, ਜਿਸ ਕਰਕੇ ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਨੋਟੀਫਿਕੇਸ਼ਨ ਜਾਰੀ (17-10-2025) ਹੋਣ ਤੋਂ ਬਾਅਦ 18 ਅਕਤੂਬਰ ਨੂੰ ਬੋਰਡ ਦੀ ਸਾਈਟ ਸਹੀ ਢੰਗ ਨਾਲ ਨਹੀਂ ਚੱਲੀ ਤੇ ਇਸ ਤੋਂ ਬਾਅਦ ਤਿਉਹਾਰਾਂ ਦੀਆਂ ਛੁੱਟੀਆਂ ਆ ਜਾਣ ਕਰਕੇ ਉਹਨਾਂ ਨੂੰ ਫਾਰਮ ਭਰਨ ਅਤੇ ਫੀਸਾਂ ਜਮਾਂ ਕਰਾਉਣ ਦਾ ਵਾਧੂ ਸਮਾਂ ਵੀਂ ਨਹੀਂ ਦਿੱਤਾ ਗਿਆ। ਸਕੂਲ ਪ੍ਰਬੰਧਕਾਂ ਨੇ ਮੰਗ ਕੀਤੀ ਹੈ ਕਿ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿਚ ਰੱਖਦੇ ਹੋਏ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਰੀਅਪੀਅਰ/ਕੰਪਾਰਮੈਂਟ ਦੀਆਂ ਪ੍ਰੀਖਿਆਵਾਂ ਦੇ ਫਾਰਮ ਭਰਨ ਅਤੇ ਫੀਸਾਂ ਜਮ੍ਹਾਂ ਕਰਵਾਉਣ ਦੀ ਮਿਤੀ ‘ਚ ਵਾਧਾ ਕੀਤਾ ਜਾਵੇ ਤਾਂ ਜੋ ਵਿਦਿਆਰਥੀ ਬਿਨਾਂ ਕਿਸੇ ਲੇਟ ਫੀਸ ਤੋਂ ਫਾਰਮ ਭਰ ਸਕਣ ਤੇ ਫੀਸਾਂ ਜਮ੍ਹਾਂ ਕਰਵਾ ਸਕਣ।
ਤੀਜੀ ਵਾਰ ਵਸੂਲੀ ਜਾ ਰਹੀ ਹੈ ਸਰਟੀਫਿਕੇਟ ਦੀ ਫੀਸ
ਸਕੂਲ ਪ੍ਰਬੰਧਕਾਂ ਦਾ ਕਹਿਣਾ ਹੈ ਕਿ ਸਿੱਖਿਆ ਬੋਰਡ ਵਲੋਂ ਮਾਰਚ 2025 ਵਿੱਚ ਮੁੱਖ ਪ੍ਰੀਖਿਆ ਅਤੇ ਜੁਲਾਈ 2025 ਵਿੱਚ ਕੰਪਾਰਟਮੈਂਟ ਪ੍ਰੀਖਿਆ ਲਈ ਫਾਰਮ ਫੀਸ ਦੇ ਨਾਲ ਕੰਪਾਰਟਮੈਂਟ ਕੇਸ ਵਾਲੇ ਉਮੀਦਵਾਰਾਂ ਤੋਂ ਸਰਟੀਫਿਕੇਟ ਦੀ ਹਾਰਡ ਕਾਪੀ ਦੀ ਫੀਸ ਦੋ ਵਾਰ ਇਕੱਠੀ ਕੀਤੀ ਜਾ ਚੁੱਕੀ ਹੈ, ਪਰ ਉਨ੍ਹਾਂ ਨੂੰ ਸਰਟੀਫਿਕੇਟ ਦੀ ਹਾਰਡ ਕਾਪੀ ਜਾਰੀ ਨਹੀਂ ਕੀਤੀ ਗਈ ਹੈ। ਹੁਣ ਪੰਜਾਬ ਸਕੂਲ ਸਿੱਖਿਆ ਬੋਰਡ ਇਨ੍ਹਾਂ ਵਿਦਿਆਰਥੀਆਂ ਤੋਂ ਤੀਜੀ ਵਾਰ ਸਰਟੀਫਿਕੇਟ ਫੀਸ ਵਸੂਲ ਰਿਹਾ ਹੈ।
-
- ਦੱਸਣ ਯੋਗ ਹੈ ਕੀ ਮੈਟ੍ਰਿਕ ਲਈ ਬਿਨਾਂ ਲੇਟ ਫੀਸ ਤੋਂ ਰੀਅਪੀਅਰ ਵਾਧੂ ਵਿਸ਼ਾ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 1200 220=1420 ਰੁਪਏ ਹੈ।
-
- ਬਾਰਵੀਂ ਲਈ ਰੀਅਪੀਅਰ/ ਕੰਪਾਰਟਮੈਂਟ ਵਾਧੂ ਵਿਸ਼ਾ ਪ੍ਰੀਖਿਆ ਫੀਸ ਪ੍ਰਤੀ ਵਿਦਿਆਰਥੀ 1600 270= 1870 , ਰੁਪਏ ਹੈ।
-
- ਲੇਟ ਹੋਣ ਤੋਂ ਬਾਅਦ 26-10-2025 ਤੋਂ 31-10-2025 ਤੱਕ ਲੇਟ ਫੀਸ 1000 ਰੁਪਏ ਪ੍ਰਤੀ ਵਿਦਿਆਰਥੀ ਹੈ। ਇਸ ਦੇ ਨਾਲ ਹੀ 01-11- 2025 ਤੋਂ 15-11-2025 25 ਤੱਕ ਪੀਸ ਕ ਜਮਾ ਕਰਵਾਉਣ ਤੇ 2000 ਪ੍ਰਤੀ ਵਿਦਿਆਰਥੀ ਲੇਟ ਫੀਸ ਵਸੂਲੀ ਜਾਵੇਗੀ।
- ਖੇਤਰੀ ਦਫ਼ਤਰ/ਮੁੱਖ ਦਫਤਰ ਵਿੱਚ ਆਫਲਾਈਨ ਫਾਰਮ ਜਮਾ ਕਰਵਾਉਣ ਦੀ ਆਖਰੀ ਮਿਤੀ ਬਿਨਾਂ ਲੇਟ ਫੀਸ ਤੋਂ 31-10-2025 ਹੈ।



