
ਬਾਲ ਕਿਸ਼ਨ
ਫ਼ਿਰੋਜ਼ਪੁਰ, 12 ਅਕਤੂਬਰ : ਮਮਦੋਟ-ਖਾਈ ਟੀ ਪੁਆਇੰਟ ਅਤੇ ਖਾਈ ਸਤਿਸੰਗ ਘਰ ਦੇ ਵਿਚਾਲੇ ਦੋ ਮੋਟਰਸਾਈਕਲਾਂ ‘ਤੇ 4 ਸਵਾਰਾਂ ਨੇ ਫਿਰੋਜ਼ਪੁਰ ਤੋਂ ਖਰੀਦੋ-ਫਰੋਖਤ ਕਰਕੇ ਆ ਰਹੇ ਪਤੀ-ਪਤਨੀ ਨੂੰ ਬੋਰੀਆਂ ਵਾਲੀਆਂ ਕੁੰਡੀਆਂ ਨਲ ਘੇਰ ਕੇ ਲੁੱਟ ਖੋਹ ਕੀਤੀ । ਜਾਂਦੇ ਹੋਇਆ ਨੇ ਪਤਨੀ ਦੀ ਸੱਜੀ ਵੱਖੀ ਚ ਮਾਰੀ ਗੋਲੀ। ਗੰਭੀਰ ਜਖਮੀ ਪੀੜਤਾ ਮੁਸਕਾਨ ਪਤਨੀ ਗਗਨ ਪੁੱਤਰ ਮੰਗਲ ਸਿੰਘ ਬਾਬਾ ਵਸਤੀ ਪਠਾਣਾ ਵਾਲੀ ਨੇ ਦੱਸਿਆ ਕਿ ਪਰਸੋਂ ਬੀਤੀ ਰਾਤ 8 ਵਜੇ ਫਿਰੋਜ਼ਪੁਰ ਤੋਂ ਦੋਵੇਂ ਜਣੇ ਮੋਟਰਸਾਈਕਲ ਤੇ ਸਵਾਰ ਹੋ ਕੇ ਵਾਪਸ ਆ ਰਹੇ ਸਨ ਕਿ ਟੀ-ਪੁਆਇੰਟ ਅਤੇ ਸਤਿਸੰਗ ਘਰ ਦੇ ਵਿਚਾਲੇ ਇੱਟਾਂ ਵਾਲੇ ਰਾਹ ਤੇ 2 ਮੋਟਰਸਾਈਕਲ ਸਵਾਰਾਂ ਨੇ ਬੋਰੀਆਂ ਵਾਲੀਆਂ ਕੁੰਡੀਆਂ ਦਿਖਾ ਕੇ ਰੋਕ ਲਿਆ ਜਿਸ ਦੌਰਾਨ ਉਹਨਾਂ ਨੇ ਮੋਬਾਇਲ ਫੋਨ, ਪਰਸ ਅਤੇ ਬੱਚਿਆਂ ਦੇ ਨਵੇਂ ਖਰੀਦੇ ਕੱਪੜੇ ਖੋਹ ਲਏ। ਇਸ ਤੋਂ ਬਾਅਦ ਉਹਨਾਂ ਨੇ ਕੰਨਾਂ ਵਿੱਚ ਪਾਈਆਂ ਵਾਲੀਆਂ/ ਟੋਪਸ ਝਪਟਾ ਮਾਰ ਕੇ ਖੋਹ ਲਏ ਅਤੇ ਉਹਨਾਂ ਚੋਂ ਇਕ ਜਣੇ ਨੇ ਉਸ ਦੀ ਸੱਜੀ ਵੱਖੀ ਚ ਗੋਲੀ ਮਾਰ ਦਿੱਤੀ, ਜਿਸ ਤੋਂ ਬਾਅਦ ਦੋ ਜ਼ਖਮੀ ਹੋ ਕੇ ਡਿੱਗ ਪਈ। ਥਾਣਾ ਮਮਦੋਟ ਦੀ ਪੁਲਿਸ ਨੇ ਪੀੜਤਾ ਦੀ ਸ਼ਿਕਾਇਤ ਦੇ ਅਧਾਰ ‘ਤੇ ਨਾਮਲੂਮ ਵਿਅਕਤੀਆਂ ਖਿਲਾਫ ਕਈ ਵੱਖ ਵੱਖ ਧਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



