Punjab

ਦਸਮੇਸ਼ ਸਕੂਲ ਬਿਲਾਸਪੁਰ ‘ਚ ਤੀਆਂ ਦੇ ਤਿਉਹਾਰ ਨੇ ਬੰਨ੍ਹਿਆ ਰੰਗ

ਮੋਗਾ, 6 ਅਗਸਤ :  ਬੱਚਿਆਂ ਨੂੰ ਆਪਣੇ ਸਭਿਆਚਾਰ ਅਤੇ ਵਿਰਸੇ ਨਾਲ ਜੋੜਨ ਲਈ ਲਗਾਤਾਰ ਯਤਨਸ਼ੀਲ ਨਾਮਵਰ ਸਿੱਖਿਆ ਸੰਸਥਾ ਦਸਮੇਸ਼ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਿਲਾਸਪੁਰ ਵਿਖੇ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਬਾਨੀ ਪ੍ਰਿੰਸੀਪਲ ਭੁਪਿੰਦਰ ਸਿੰਘ ਢਿੱਲੋਂ ਦੀ ਸਰਪ੍ਰਸਤੀ ਹੇਠ ਤੀਆਂ ਦਾ ਤਿਉਹਾਰ ਉਤਸ਼ਾਹ ਪੂਰਬਕ ਮਨਾਇਆ ਗਿਆ। ਸਮਾਗਮ ਦਾ ਆਗਾਜ ਕਰਦਿਆਂ ਵਾਈਸ ਪ੍ਰਿੰਸੀਪਲ ਮੈਡਮ ਮੀਨਾ ਜੈਨ ਨੇ ਕਿਹਾ ਕਿ ਤੀਆਂ ਪੰਜਾਬੀ ਸੱਭਿਆਚਾਰ ਦਾ ਅਨਿੱਖੜਵਾਂ ਅੰਗ ਹਨ ਜਿਨ੍ਹਾਂ ਰਾਹੀਂ ਲੜਕੀਆਂ ਆਪਣੇ ਮਨ ਦੇ ਵਲਵਲੇ ਖੁੱਲ੍ਹ ਕੇ ਬਿਆਨ ਕਰਦੀਆਂ ਹਨ। ਨਵਦੀਪ ਕੌਰ ਨੇ ਤੀਜ ਦੀਆਂ ਤੀਆਂ ਬਾਰੇ ਦੱਸਿਆ ਕਿ ਇਹ ਸਾਉਣ ਮਹੀਨੇ ਦੀ ਤੀਜ ਤੋਂ ਸ਼ੁਰੂ ਹੋ ਕੇ ਭਾਦੋਂ ਦੀ ਸੰਗਰਾਂਦ ਤੋਂ ਪਹਿਲਾਂ ਬੱਲ੍ਹੋ ਪਾ ਕੇ ਸਮਾਪਤ ਕੀਤੀਆਂ ਜਾਂਦੀਆਂ ਹਨ। ਸੀਨੀਅਰ ਲੜਕੀਆਂ ਹੁਸ਼ਨਪ੍ਰੀਤ ਕੌਰ, ਨਮਨਦੀਪ ਕੌਰ, ਰਮਨਦੀਪ ਕੌਰ, ਅਮਨਜੋਤ ਕੌਰ, ਹਰਮਨਪ੍ਰੀਤ ਕੌਰ, ਰਾਜਵਿੰਦਰ ਕੌਰ, ਸੁਪਨਦੀਪ ਕੌਰ, ਬਲਜਿੰਦਰ ਕੌਰ, ਗੁਰਪ੍ਰੀਤ ਕੌਰ, ਰੁਪਿੰਦਰ ਕੌਰ ਅਤੇ ਹਰਜਿੰਦਰ ਕੌਰ ਦੀ ਟੀਮ ਨੇ ਵਿਰਾਸਤੀ ਬੋਲੀਆਂ ‘ਗਿੱਧੇ ਵਿਚ ਜਦ ਮੈਂ ਨੱਚਾਂ ਸੂਰਜ ਵੀ ਮੱਥਾ ਟੇਕਦਾ ਅਤੇ ‘ਸਾਉਣ ਵੀਰ ਕੱਠੀਆਂ ਕਰੇ ਭਾਦੋਂ ਚੰਦਰੀ ਵਿਛੋੜੇ ਪਾਵੇ’ ਆਦਿ ਪਾ ਕੇ ਖ਼ੂਬ ਰੰਗ ਬੰਨ੍ਹਿਆ। ਇਸੇ ਤਰ੍ਹਾਂ ਜੂਨੀਅਰ ਟੀਮ ਸੋਨਮਪ੍ਰੀਤ ਕੌਰ, ਸਮਰਪ੍ਰੀਤ ਕੌਰ, ਨਮਲੀਨ ਕੌਰ, ਜਾਨਵੀ ਮਾਥੁਰ, ਹਰਸਿਮਰਤ ਕੌਰ, ਮਨਗੁਰਲੀਨ ਕੌਰ, ਹਰਪ੍ਰੀਤ ਕੌਰ, ਰਮਨੀਤ ਕੌਰ ਆਦਿ ਨੇ ਐਕਸ਼ਨ ਸੌਂਗ ਰਾਹੀਂ ਖ਼ੂਬ ਵਾਹ ਵਾਹ ਖੱਟੀ। ਵਰਿੰਦਰ ਸਿੰਘ ਅਤੇ ਜਸਪਿੰਦਰ ਸਿੰਘ ਦੀਆਂ ਭੰਗੜਾ ਟੀਮਾਂ ਨੇ ਪੁਰਾਤਨ ਵਿਰਸਾ ਯਾਦ ਕਰਵਾ ਦਿੱਤਾ। ਇਵੇਂ ਨੰਨ੍ਹੇ ਬਾਲ ਕਲਾਕਾਰਾਂ ਦੀਆਂ ਪੇਸ਼ਕਾਰੀਆਂ ਬਹੁਤ ਹੀ ਮਨਮੋਹਕ ਰਹੀਆਂ। ਪ੍ਰੋਗਰਾਮ ਅਫ਼ਸਰ ਗੁਰਚਰਨ ਸਿੰਘ ਰਾਮਾਂ ਨੇ ਇਸ ਮਿਆਰੀ ਸਮਾਗਮ ਲਈ ਮਿਹਨਤੀ ਸਟਾਫ਼ ਅਤੇ ਹੋਣਹਾਰ ਵਿਦਿਆਰਥੀਆਂ ਨੂੰ ਮੁਬਾਰਕਬਾਦ ਦਿੰਦਿਆਂ ਆਏ ਹੋਏ ਪਤਵੰਤਿਆਂ ਦਾ ਧੰਨਵਾਦ ਕੀਤਾ। ਮੰਚ ਸੰਚਾਲਕ ਦੇ ਫ਼ਰਜ਼ ਰਣਦੀਪ ਕੌਰ, ਹਰਪ੍ਰੀਤ ਕੌਰ ਜੈਦਕਾ, ਕੋਮਲਵੀਰ ਕੌਰ ਅਤੇ ਰੁਪਿੰਦਰ ਕੌਰ ਨੇ ਬਹੁਤ ਹੀ ਖ਼ੂਬਸੂਰਤ ਅੰਦਾਜ ਨਾਲ ਨਿਭਾਏ। ਪੁਰਾਤਨ ਵਿਰਸੇ ਨਾਲ ਸਬੰਧਤ ਵਸਤਾਂ ਚਰਖ਼ੇ, ਮਧਾਣੀ, ਪਰਾਂਤਾਂ, ਫ਼ੁਲਕਾਰੀਆਂ, ਬਾਗ, ਪੱਖੀਆਂ, ਝੋਲ਼ਿਆਂ ਆਦਿ ਦੀ ਪ੍ਰਦਰਸ਼ਨੀ ਵੀ ਖਿੱਚ ਦਾ ਕੇਂਦਰ ਬਣੀ ਰਹੀ। ਇਸ ਮੌਕੇ ਤਰਸੇਮਪਾਲ ਕੌਰ, ਰੁਪਿੰਦਰ ਕੌਰ, ਗੁਰਵਿੰਦਰ ਕੌਰ, ਹਰਪ੍ਰੀਤ ਕੌਰ, ਮਨਪ੍ਰੀਤ ਕੌਰ, ਗੁਰਵਿੰਦਰ ਕੌਰ ਧਾਲੀਵਾਲ, ਬਲਜੀਤ ਕੌਰ, ਸੁਨਿਧੀ ਮਿੱਤਲ, ਇੰਦਰਜੀਤ ਕੌਰ, ਅਰਵਿੰਦਰ ਸਿੰਘ, ਜਗਦੇਵ ਸਿੰਘ ਧਾਲੀਵਾਲ, ਕੁਲਦੀਪ ਸਿੰਘ, ਜਸਪ੍ਰੀਤ ਸਿੰਘ ਆਦਿ ਨੇ ਸਰਗਰਮ ਭੂਮਿਕਾ ਨਿਭਾਈ। ਇਹ ਸਮਾਗਮ ਅਮਿੱਟ ਛਾਪ ਛੱਡਦਾ ਹੋਇਆ ਸੰਪੂਰਨ ਹੋਇਆ।

Related Articles

Leave a Reply

Your email address will not be published. Required fields are marked *

Back to top button