Punjab

ਪਰਾਲੀ ਦੀ ਅੱਗ ਰੋਕਣ ਤੋਂ ਸਿੱਖਿਆ ਵਿਭਾਗ ਦੇ ਅਮਲੇ ਨੇ ਹੱਥ ਕੀਤੇ ਖੜ੍ਹੇ, ਧਰਨਾ ਦੇ ਕੇ ਡਿਊਟੀਆਂ ਕੱਟਣ ਦੀ ਕੀਤੀ ਮੰਗ

ਪਟਿਆਲਾ, 9 ਅਕਤੂਬਰ : ਪਰਾਲੀ ਦੀ ਅੱਗ ਰੋਕਣ ਲਈ ਸਿੱਖਿਆ ਵਿਭਾਗ ਦੇ ਅਮਲੇ ਦੀਆਂ ਡਿਊਟੀਆਂ ਲੱਗਣ ਦਾ ਸਿਲਸਿਲਾ ਜਾਰੀ ਹੈ। ਅਧਿਕਾਰੀਆਂ ਕੋਲ ਕਈ ਵਾਰ ਪਹੁੰਚ ਕਰਨ ’ਤੇ ਸੁਣਵਾਈ ਨਾ ਹੋਣ ’ਤੇ ਸਿੱਖਿਆ ਵਿਭਾਗ ਦੇ ਸਟਾਫ ਵਲੋਂ ਪਟਿਆਲਾ ਵਿਖੇ ਧਰਨਾ ਦਿੱਤਾ ਗਿਆ ਹੈ। ਜਿਸ ਵਿਚ ਸਮੂਹ ਜ਼ਿਲ੍ਹਾ ਸਿੱਖਿਆ ਦਫਤਰ ਦੇ ਕਲੈਰੀਕਲ ਅਮਲੇ ਨੇ ਦਫਤਰੀ ਕੰਮ ਬੰਦ ਕਰਕੇ ਹਿੱਸਾ ਲਿਆ। ਮੁਲਾਜ਼ਮ ਜਥੇਬੰਦੀ ਦੇ ਜਨਰਲ ਸਕੱਤਰ ਪਵਨ ਸ਼ਰਮਾ ਤੇ ਦਫਤਰੀ ਅਮਲੇ ਦੇ ਅਹੁਦੇਦਾਰਾਂ ਨੇ ‘ਸਟਬਲ ਬਰਨਿੰਗ’ ਵਿੱਚ ਲਗਾਈਆਂ ਗਈਆਂ ਕਲਰਕਾਂ ਦੀਆਂ ਡਿਊਟੀਆਂ ਦੇ ਵਿਰੋਧ ’ਚ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਅਤੇ ਐੱਸਡੀਐੱਮ ਦਫਤਰ ਵੱਲੋਂ ਜ਼ਿਲ੍ਹਾ ਸਿੱਖਿਆ ਦਫਤਰ ਪਟਿਆਲਾ ਦੇ ਕਲਰਕਾਂ ਦੀਆਂ ਜਾਣ ਬੁੱਝ ਕੇ ਡਿਊਟੀਆਂ ਲਗਾਉਣ ਦਾ ਸਖਤ ਵਿਰੋਧ ਕੀਤਾ। ਜ਼ਿਲ੍ਹਾ ਸਿੱਖਿਆ ਅਫਸਰ ਸੰਜੀਵ ਸ਼ਰਮਾ ਨੇ ਰੋਸ ਪ੍ਰਦਰਸ਼ਨ ’ਚ ਪਹੁੰਚ ਕੇ ਇਹ ਭਰੋਸਾ ਦਵਾਇਆ ਕਿ ਸਟਬਲ ਬਰਨਿੰਗ ’ਚ ਲਗਾਈਆਂ ਜਾ ਰਹੀਆਂ ਡਿਊਟੀਆਂ ਦਾ ਤੁਰੰਤ ਸਥਾਈ ਹਲ ਕੀਤਾ ਜਾਵੇਗਾ। ਸੂਬਾ ਜਨਰਲ ਸਕੱਤਰ ਪਵਨ ਸ਼ਰਮਾ ਨੇ ਦੱਸਿਆ ਕਿ ਸਟਬਲ ਬਰਨਿੰਗ ’ਚ ਲਗਾਈਆਂ ਜਾ ਰਹੀਆਂ ਡਿਊਟੀਆਂ ਦੇ ਕਾਰਨ ਨਾ ਸਿਰਫ ਦਫਤਰੀ ਕੰਮਕਾਜ ਪ੍ਰਭਾਵਿਤ ਹੋ ਰਿਹਾ ਹੈ, ਬਲਕਿ ਕਲਰਕਾਂ ’ਤੇ ਮਾਨਸਿਕ ਤਣਾਅ ਵੀ ਵੱਧ ਰਿਹਾ।, ਇਹ ਵੀ ਦੱਸਣ ਯੋਗ ਹੈ ਕਿ ਬਹੁਤ ਸਾਰੇ ਕਲਰਕਾਂ ਦੀ ਡਿਊਟੀ ਬੀ.ਐੱਲ.ਓ ਵਜੋਂ ਵੀ ਲਗੀ ਹੋਈ ਹੈ, ਜਿਸ ਸਬੰਧੀ ਐਸਡੀਐਮ ਪਟਿਆਲਾ ਨਾਲ ਦੋ ਵਾਰ ਮੁਲਾਕਾਤ ਕੀਤੀ ਗਈ ਅਤੇ ਉਹਨਾਂ ਨੂੰ ਇਸ ਸਮੱਸਿਆ ਬਾਰੇ ਜਾਣੂ ਕਰਵਾਇਆ ਗਿਆ, ਪ੍ਰੰਤੂ ਉਹਨਾਂ ਵੱਲੋਂ ਕੋਈ ਵੀ ਸਥਾਈ ਹੱਲ ਨਹੀ ਕੀਤਾ ਗਿਆ। ਦਫਤਰ ਵਿਚ 28 ਦਾ ਸਟਾਫ ਹੈ ਇਨਾਂ ਵਿਚੋਂ 17 ਦੀ ਡਿਊਟੀ ਵਾਧੂ ਕੰਮਾਂ ’ਤੇ ਲਗਾਈ ਗਈ ਹੈ, ਜਿਸ ਨਾਲ ਦਫਤਰੀ ਕੰਮ ਪ੍ਰਭਾਵਿਤ ਹੋ ਰਿਹਾ ਹੈ। ਕੋਈ ਸੁਣਵਾਈ ਲਾ ਹੋਣ ’ਤੇ ਅੱਜ ਰੋਸ ਪ੍ਰਦਰਸ਼ਨ ਕਰਨਾ ਪਿਆ ਹੈ। ਧਰਨਾ ਦੇ ਰਹੇ ਮੁਲਾਜਮਾਂ ਨੇ ਚਿਤਵਾਨੀ ਦਿੱਤੀ ਕਿ ਜੇਕਰ ਇਹ ਡਿਊਟੀਆਂ ਨਹੀਂ ਕੱਟੀਆਂ ਜਾਂਦੀਆਂ ਤਾਂ ਇਹ ਰੋਸ ਪ੍ਰਦਰਸ਼ਨ ਪੂਰੇ ਪੰਜਾਬ ਦੇ ਵਿੱਚ ਹੋਵੇਗਾ।

Related Articles

Leave a Reply

Your email address will not be published. Required fields are marked *

Back to top button