Punjab

ਡਿਊਟੀ ’ਚ ਕੋਤਾਹੀ ਕਾਰਨ ਸਰਕਾਰ ਨੇ ਐਕਸੀਐਨ, ਐੱਸਡੀਓ ਤੇ ਜੇਈ ਕੀਤੇ ਮੁਅੱਤਲ : ਧਾਲੀਵਾਲ

ਅੰਮ੍ਰਿਤਸਰ/ਅਜਨਾਲਾ, 21 ਸਤੰਬਰ : ਹੜ੍ਹਾਂ ਦੀ ਮਾਰ ’ਚ ਬੁਰੀ ਤਰਾਂ ਝੰਭੇ ਤੇ ਬੁਰੀ ਤਰਾਂ ਗਾਰ ਤੇ ਹੋਰ ਕਚਰੇ ‘ਚ ਦੱਬੇ ਇਤਿਹਾਸਕ ਨਗਰ ਰਮਦਾਸ ਦੇ ਸਬ ਤਹਿਸੀਲ ਕੇਂਦਰ ਅਤੇ ਮੁਢਲਾ ਸਿਹਤ ਕੇਂਦਰ (ਸਿਵਲ ਹਸਪਤਾਲ) ਰਮਦਾਸ ਨੂੰ ਮੁੜ ਸਰਕਾਰੀ ਸੇਵਾਵਾਂ ਦੇਣ ਲਈ ਪੈਰਾਂ ਸਿਰ ਖੜਾ ਕਰਨ ਹਿੱਤ ਹਲਕਾ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਪੰਜਾਬ ਕੁਲਦੀਪ ਸਿੰਘ ਧਾਲੀਵਾਲ ਨੇ ਖੁੱਦ ਇਨ੍ਹਾਂ ਸਰਕਾਰੀ ਸੰਸਥਾਵਾਂ ‘ਚੋਂ ਗਾਰ ਕੱਢ ਕੇ ਸਾਫ ਸਫਾਈ ਕਰਨ ਸਮੇਤ ਕਸਬਾ ਰਮਦਾਸ ‘ਚ ਮੱਛਰ ਮਾਰ ਦਵਾਈ ਦੀ ਫੌਗਿੰਗ ਕਰਵਾਈ। ਰਮਦਾਸ ਦੇ ਸ਼ਹਿਰੀ ਵਸਨੀਕਾਂ ਸਮੇਤ ਆਲੇ ਦੁਆਲੇ ਦੇ ਪ੍ਰਭਾਵਿਤ ਪਿੰਡਾਂ ਦੇ ਹੜ੍ਹ ਪੀੜਤਾਂ ਦੀਆਂ ਸਮੱਸਿਆਵਾਂ ਸੁਣਦਿਆਂ ਧਾਲੀਵਾਲ ਨੇ ਸਪੱਸ਼ਟ ਕੀਤਾ ਕਿ ਅਜਨਾਲਾ ਤਹਿਸੀਲ ਸਮੇਤ ਜ਼ਿਲਾ੍ਹ ਗੁਰਦਾਸਪੁਰ ਦੇ ਪਿੰਡਾਂ, ਸ਼ਹਿਰਾਂ, ਕਸਬਿਆਂ ਨੂੰ ਰਾਵੀ ਦਰਿਆ ਦੇ ਹੜ੍ਹਾਂ ਦੀ ਮਾਰ ਭੁਗਤਨੀ ਪਈ ਹੈ। ਹੜ੍ਹਾਂ ਦੇ ਕਾਰਣਾ ਦੀ ਜਾਂਚ ਕਰਵਾਉਣ ਅਤੇ ਹੜ੍ਹਾਂ ਦੀ ਸਥਿਤੀ ਲਈ ਜਿੰਮੇਵਾਰ ਪਾਏ ਜਾਣ ਵਾਲੇ ਅਧਿਕਾਰੀਆਂ ਤੇ ਕਰਮਚਾਰੀਆਂ ਖਿਲਾਫ ਅਨੁਸ਼ਾਸ਼ਨੀ ਕਾਰਵਾਈ ਕਰਨ ਲਈ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਨੇ ਉਚਿਤ ਕਦਮ ਚੁੱਕ ਲਏ ਹਨ ਅਤੇ ਰਾਵੀ ਦਰਿਆ ’ਚ ਕੁਦਰਤੀ ਕਰੋਪੀ ਤੋਂ ਇਲਾਵਾ ਹੜ੍ਹਾਂ ਦੀ ਜਾਂਚ ਦੇ ਮੁਢਲੇ ਪੜਾਅ ‘ਚ ਪੰਜਾਬ ਸਰਕਾਰ ਨੇ ਵੱਡਾ ਐਕਸ਼ਨ ਲੈਂਦਿਆਂ ਮਾਧੋਪੁਰ ਹੈਡਵਰਕਸ ਤੋਂ ਰਾਵੀ ਦਰਿਆ ਦੇ ਪਾਣੀ ਛੱਡਣ ਮੌਕੇ ਗੇਟ ਟੁੱਟਣ ਦੇ ਕਥਿਤ ਇਲਜ਼ਾਮ ’ਚ ਜਿੰਮੇਵਾਰ ਠਹਿਰਾਏ ਜਾ ਰਹੇ ਐਕਸੀਐਨ ਨਿਿਤਨ ਸੂਦ, ਐਸਡੀਓ ਅਰੁਣ ਕੁਮਾਰ ਤੇ ਜੇਈ ਸਚਿਨ ਕੁਮਾਰ ਨੂੰ ਫੌਰੀ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਚਿੰਤਾ ਇਸ ਗੱਲ ਦੀ ਵੀ ਹੈ ਕਿ ਮਾਨ ਸਰਕਾਰ ਵਲੋਂ ਭਾਖੜਾ ਡੈਮ ਤੋਂ ਜੂਨ ਮਹੀਨੇ ’ਚ ਨਹਿਰਾਂ ’ਚ ਪਾਣੀ ਛੱਡਣ ਤੋਂ ਇਨਕਾਰੀ ਹੁੰਦਿਆਂ ਕਥਿਤ ਜਿੱਦੀ ਰਵੱਈਏ ਕਾਰਣ ਪਹਾੜਾਂ ਤੋਂ ਬੱਦਲ ਫੱਟਣ ਕਾਰਣ ਡੈਮ ’ਚ ਖਤਰੇ ਨਿਸ਼ਾਨ ਤੱਕ ਇਕੱਠੇ ਹੋਏ ਪਾਣੀ ਨੂੰ ਭਾਖੜਾ ਡੈਮ ਬੋਰਡ ਮੈਨਜਮੈਂਟ ਦੇ ਚੇਅਰਮੈਨ ਵਲੋਂ ਛੱਡੇ ਜਾਣ ਕਾਰਣ ਬਿਆਸ ’ਚ ਆਏ ਭਿਅੰਕਰ ਹੜਾਂ ਨੇ ਜਾਨੀ ਮਾਲੀ ਨੁਕਸਾਨ ਦੀ ਭਾਰੀ ਤਬਾਹੀ ਮਚਾਈ, ਪਰ ਬੀਬੀਐਮਬੀ ਤੇ ਕੇਂਦਰ ਸਰਕਾਰ ਦਾ ਕੰਟਰੋਲ ਹੋਣ ਕਾਰਣ ਸਿੱਧੇ ਤੇ ਅਸਿੱਧੇ ਰੂਪ ’ਚ ਜਿੰਮੇਵਾਰ ਠਹਿਰਾਏ ਜਾ ਰਹੇ ਬੀਬੀਐਮਬੀ ਦੇ ਅਧਿਕਾਰੀਆਂ ਵਿਰੁੱਧ ਨਾ ਤਾਂ ਕੋਈ ਅਨੁਸ਼ਾਸ਼ਨੀ ਕਾਰਵਾਈ ਕੀਤੀ ਜਾ ਰਹ ਹੈ ਤੇ ਨਾ ਹੀ ਇਸਦਾ ਪ੍ਰਬੰਧ ਪੰਜਾਬ ਸਰਕਾਰ ਨੂੰ ਦਿੱਤਾ ਜਾ ਰਿਹਾ ਹੈ, ਜੋ ਸਰਾਸਰ ਤਾਨਾਸ਼ਾਹੀ ਹੈ। ਧਾਲੀਵਾਲ ਨੇ ਕਿਹਾ ਕਿ ਸਬ ਤਹਿਸੀਲ ਰਮਦਾਸ, ਤਹਿਸੀਲ ਅਜਨਾਲਾ ਸਮੇਤ ਪੰਜਾਬ ਦੇ ਹੋਰ ਹੜ੍ਹ ਪ੍ਰਭਾਵਿਤ ਤਹਿਸੀਲਾਂ ’ਚ ਹੁਣ ਈਜੀ ਰਜਿਸਟਰੀ ਕਰਨ ਤੇ ਕਰਵਾਉਣ ਦੀ ਪ੍ਰਿਿਕਰਆ ਬਕਾਇਦਾ ਸ਼ੁਰੂ ਕੀਤੀ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ 76 ਫੀਸਦੀ ਤੋਂ ਵੱਧ ਨੁਕਸਾਨੀਆਂ ਗਈਆਂ ਫਸਲਾਂ ਦੀ ਮੁਆਵਜੇ ਲਈ 7 ਦਿਨਾਂ ‘ਚ ਗਿਰਦਾਵਰੀ ਕਰਨ ਦੀ ਪ੍ਰਕਿਿਰਆ ਅੱਜ ਮੁਕੰਮਲ ਹੋ ਗਈ ਹੈ। ਅਗਲੇ 7 ਦਿਨਾਂ ‘ਚ 76 ਫੀਸਦ ਤੋਂ ਹੇਠਲੇ ਨੁਕਸਾਨ ਵਾਲੀਆਂ ਫਸਲਾਂ ਦੇ ਖਰਾਬੇ ਦੀ ਗਿਰਦਾਵਰੀ ਮੁਕੰਮਲ ਹੋਣ ਪਿੱਛੋਂ ਕਾਨੂੰਨਗੋ, ਤਹਿਸੀਲਦਾਰਾਂ, ਨਾਇਬ ਤਹਿਸੀਲਦਾਰਾਂ, ਐਸਡੀਐਮ ਤੇ ਜ਼ਿਲਾ੍ਹ ਡਿਪਟੀ ਕਮਿਸ਼ਨਰ ਵਲੋਂ ਗਿਰਦਾਵਰੀ ਰਿਪੋਰਟਾਂ ਦੇ ਸਹੀ ਹੋਣ ਦੀ ਸੂਰਤ ’ਚ ਮੋਹਰ ਲਗਾਏ ਜਾਣ ਤੇ ਦੀਵਾਲੀ ਤੋਂ ਪਹਿਲਾਂ ਪਹਿਲਾਂ ਪ੍ਰਭਾਵਿਤ ਕਿਸਾਨਾਂ ਦੇ ਹੱਥਾਂ ’ਚ ਮੁਆਵਜੇ ਦੇ ਚੈੱਕਾਂ ਸਮੇਤ ਨੁਕਸਾਨੇ ਘਰਾਂ ਤੇ ਹੜਾਂ ‘ਚ ਮਰੇ ਪਸ਼ੂਆਂ ਆਦਿ ਦਾ ਮੁਆਵਜਾ ਵੀ ਦਿੱਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੜ੍ਹ ਪ੍ਰਭਾਵਿਤ ਹਲਕਾ ਅਜਨਾਲਾ ਤਹਿਤ ਪੈਂਦੇ ਆਮ ਆਦਮੀ ਪਾਰਟੀ ਕਲੀਨਿਕਾਂ ਸਮੇਤ ਸਿਵਲ ਡਿਸਪੈਂਸਰੀਆਂ, ਮੁਢਲੇ ਸਿਹਤ ਕੇਂਦਰਾਂ ਤੇ ਸਿਵਲ ਹਸਪਤਾਲਾਂ ਨੂੰ ਸਿਹਤ ਸੁਰੱਖਿਆ ਸੇਵਾਵਾਂ ਦੇਣ ਲਈ ਪੈਰਾਂ ਸਿਰ ਖੜਾ ਕਰ ਦਿੱਤਾ ਗਿਆ ਹੈ ਅਤੇ ਹਰ ਪ੍ਰਭਾਵਿਤ ਪਿੰਡ ’ਚ ਫੌਗਿੰਗ ਕਰਵਾਈ ਕਾ ਰਹੀ ਹੈ। ਇਸ ਮੌਕੇ ਤੇ ਖੁਸ਼ਪਾਲ ਸਿੰਘ ਧਾਲੀਵਾਲ, ਪੀਏ ਮੁਖਤਾਰ ਸਿੰਘ ਬਲੜਵਾਲ, ਦਫਤਰ ਸਕੱਤਰ ਗੁਰਜੰਟ ਸਿੰਘ ਸੋਹੀ, ਚੇਅਰਮੈਨ ਬਲਦੇਵ ਸਿੰਘ ਬੱਬੂ ਚੇਤਨਪੁਰਾ, ਸ਼ਹਿਰੀ ਪ੍ਰਧਾਨ ਹਰਪਾਲ ਸਿੰਘ ਆਦਿ ਮੌਜੂਦ ਸਨ।

Related Articles

Leave a Reply

Your email address will not be published. Required fields are marked *

Back to top button