
ਲੁਧਿਆਣਾ, 1 ਸਤੰਬਰ : ਮੀਂਹ ਰੁਕਣ ਦਾ ਨਾਂ ਨਹੀਂ ਲੈ ਰਿਹਾ ਤੇ ਮੀਹ ਨੇ ਪੂਰਾ ਪੰਜਾਬ ਗਿੱਲਾ ਕਰ ਦਿੱਤਾ ਪਰ ਲੋਕਾਂ ਦੇ ਸਾਂਹ ਸੁੱਕਣੇ ਪਾਏ ਹੋਏ ਹੈ ਕਿਉਂਕਿ ਲਗਾਤਾਰ ਪੈ ਰਹੇ ਮੀਂਹ ਕਾਰਨ ਮਹਾਨਗਰ ਦੀਆਂ ਗਲੀਆਂ ਭਰੇ ਹੋਏ ਪਾਣੀ ਨਾਲ ਡੁੱਬੀਆਂ ਪਈਆਂ ਹਨ। ਮਹਾਨਗਰ ਦਾ ਮੇਨ ਸ਼ੋਪਿੰਗ ਬਾਜ਼ਾਰ ਅਖਵਾਏ ਜਾਣ ਵਾਲੇ ਫੀਲਡ ਗੰਜ ਦੇ ਹਾਲਾਤ ਵੀ ਇਸ ਸਮੇਂ ਬਹੁਤ ਹੀ ਮਾੜੇ ਹਨ। ਫਿਲਡ ਗੰਜ ਇਲਾਕੇ ਦੀਆਂ ਗਲੀਆਂ ਵਿਚ ਮੀਂਹ ਦਾ ਪਾਣੀ ਇਸ ਕਦਰ ਵੱਗ ਰਿਹਾ ਹੈ ਜਿਵੇਂ ਇਥੇ ਹੜ੍ਹ ਆਇਆ ਹੋਵੇ। ਲਗਾਤਾਰ ਪੈ ਰਹੇ ਮੀਂਹ ਕਰਕੇ ਫੀਲਡ ਗੰਜ ਇਲਾਕੇ ਦੇ ਘਰਾਂ ਦੇ ਨਾਲ-ਨਾਲ ਦੁਕਾਨਾਂ ਵਿੱਚ ਵੀ ਪਾਣੀ ਵੜ ਗਿਆ ਹੈ।ਜ਼ਿਕਰਯੋਗ ਹੈ ਕਿ ਫੀਲਡ ਗੰਜ ਦਾ ਬਾਜ਼ਾਰ ਮਹਾਨਗਰ ਦਾ ਬਹੁਤ ਹੀ ਵੱਡਾ ਬਾਜ਼ਾਰ ਹੈ ਜਿਸ ਵਿੱਚ ਵੱਖ-ਵੱਖ ਸੂਬਿਆਂ ਤੋਂ ਲੋਕ ਖਰੀਦਦਾਰੀ ਕਰਨ ਰੋਜ਼ਾਨਾ ਹਜ਼ਾਰਾਂ ਦੀ ਗਿਣਤੀ ਵਿੱਚ ਪਹੁੰਚਦੇ ਹਨ ਪਰ ਤੇਜ ਪੈ ਰਹੇ ਮੀਂਹ ਨੇ ਦੁਕਾਨਦਾਰਾਂ ਦੇ ਸਾਂਹ ਸੁੱਕਣੇ ਪਾਏ ਹੋਏ ਹੈ ਕਿਉਂਕਿ ਦੁਕਾਨਦਾਰਾਂ ਨੂੰ ਗਾਹਕ ਦੀ ਉਡੀਕ ਤੋਂ ਜਿਆਦਾ ਹੁਣ ਮੀਂਹ ਬੰਦ ਹੋਣ ਦੀ ਉਡੀਕ ਹੈ।



