Punjab

ਨੌਕਰਾਣੀ ਵੱਲੋਂ ਲੱਖਾਂ ਦੀ ਨਕਦੀ ਤੇ ਡਾਲਰ ਚੋਰੀ

ਖੰਨਾ, 29 ਅਗਸਤ: ਗ੍ਰੀਨ ਪਾਰਕ ਕਾਲੋਨੀ ਦੇ ਇਕ ਘਰ ’ਚ ਕੰਮ ਕਰਨ ਵਾਲੀ ਇੱਕ ਨੌਕਰਾਣੀ ਨੇ ਮਾਲਕ ਦੇ ਘਰੋਂ ਲੱਖਾਂ ਰੁਪਏ ਦੀ ਨਕਦੀ ਤੇ ਵਿਦੇਸ਼ੀ ਡਾਲਰ ਚੋਰੀ ਕਰ ਲਏ। ਪੁਲਿਸ ਨੂੰ ਦਿੱਤੀ ਸ਼ਿਕਾਇਤ ’ਚ ਸੁਮਿਤਾ ਨੇ ਕਿਹਾ ਕਿ ਨੌਕਰਾਣੀ ਰੀਤ ਕਾਫ਼ੀ ਸਮੇਂ ਤੋਂ ਉਸਦੇ ਘਰ ’ਚ ਕੰਮ ਕਰ ਰਹੀ ਸੀ। 26 ਅਗਸਤ ਨੂੰ ਜਦੋਂ ਉਸਨੇ ਆਪਣੀ ਅਲਮਾਰੀ ਦੀ ਜਾਂਚ ਕੀਤੀ ਤਾਂ ਉਸਨੂੰ ਪਤਾ ਲੱਗਾ ਕਿ ਲਗਭਗ 4 ਲੱਖ ਰੁਪਏ ਦੀ ਨਕਦੀ ਤੇ 100 ਤੋਂ 200 ਅਮਰੀਕੀ ਡਾਲਰ ਗਾਇਬ ਸਨ। ਪਹਿਲਾਂ ਉਸ ਨੇ ਖੁਦ ਘਰ ਦੀ ਤਲਾਸ਼ੀ ਲਈ ਪਰ ਜਦੋਂ ਉਸ ਨੂੰ ਕੋਈ ਸੁਰਾਗ ਨਹੀਂ ਮਿਲਿਆ ਤਾਂ ਸ਼ੱਕ ਨੌਕਰਾਣੀ ਤੇ ਪੈ ਗਿਆ। ਰੀਤ ਨੇ ਆਪਣੀ ਇਕ ਰਿਕਾਰਡਿੰਗ ’ਚ ਮੰਨਿਆ ਹੈ ਕਿ ਉਸਨੇ ਘਰੋਂ ਡਾਲਰ ਚੋਰੀ ਕੀਤੇ ਹਨ। ਇਸ ਤੋਂ ਬਾਅਦ ਸੁਮਿਤਾ ਨੇ ਤੁਰੰਤ ਪੁਲਿਸ ਨੂੰ ਸੂਚਿਤ ਕੀਤਾ। ਸਿਟੀ ਥਾਣਾ ਖੰਨਾ ਪੁਲਿਸ ਨੇ ਰੀਤ ਵਿਰੁੱਧ ਚੋਰੀ ਦਾ ਮਾਮਲਾ ਦਰਜ ਕਰ ਕੇ ਉਸਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ ਮੁਲਜ਼ਮ ਲੜਕੀ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।

Related Articles

Leave a Reply

Your email address will not be published. Required fields are marked *

Back to top button