Punjab

ਸਰਹੱਦ ‘ਤੇ ਲੱਗੀ ਕੰਡਿਆਲੀ ਤਾਰ ਤੇ ਗੇਟ ਡੁੱਬੇ

ਕਰਤਾਰਪੁਰ ਲਾਂਘੇ ਦੇ ਪੁੱਲ ਹੇਠੋਂ ਪਾਣੀ ਵਹਿਣਾ ਸ਼ੁਰੂ

ਡੇਰਾ ਬਾਬਾ ਨਾਨਕ, 26 ਅਗਸਤ : ਰਣਜੀਤ ਸਾਗਰ ਡੈਮ ਦੇ ਖੋਲੇ ਗੇਟ ਅਤੇ ਦੋ ਦਿਨਾਂ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਭਾਰਤ ਪਾਕਿਸਤਾਨ ਦੀ ਕੌਮਾਂਤਰੀ ਸਰਹੱਦ ਨਾਲ ਵਹਿੰਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਪਹਿਲਾਂ ਨਾਲੋਂ ਹੋਰ ਵੱਧ ਗਿਆ ਹੈ। ਰਾਵੀ ਦਰਿਆ ਦੇ ਪਾਣੀ ਦੇ ਤੇਜ਼ ਵਹਾ ਕਾਰਨ ਜਿੱਥੇ ਘੋਨੇਵਾਲ ਵਿੱਚ ਸੋਮਵਾਰ ਨੂੰ ਰਾਵੀ ਕਿਨਾਰੇ ਤੇ ਬਣਾਇਆ ਡੇਢ ਕਿਲੋਮੀਟਰ ਆਰਜੀ ਬੰਨ ਵਹਿਣ ਕਾਰਨ ਨਾ ਲੱਗਦੇ ਚਾਰ ਪਿੰਡਾਂ ਦੇ ਖੇਤਾਂ ਵਿੱਚ ਪਾਣੀ ਖੜਾ ਹੋਣ ਕਾਰਨ ਫਸਲਾਂ ਡੁੱਬੀਆਂ ਹੋਈਆਂ ਹਨ ਇਸ ਤੋਂ ਇਲਾਵਾ ਦੀਨਾ ਨਗਰ ਦੇ ਜੈਨਪੁਰ ਵਿੱਚ ਵੀ ਅੱਜ ਰਵੀ ਦਰਿਆ ਦਾ ਬੰਨ ਟੁੱਟਿਆ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਦਾ ਪਾਣੀ ਡੇਰਾ ਬਾਬਾ ਨਾਨਕ ਦੀ ਕੌਮਾਂਤਰੀ ਸਰਹੱਦ ਤੇ ਬਣੇ ਦਰਸ਼ਨ ਸਥਲ ਤੇ ਸਾਹਮਣੇ ਖੜ੍ਹਾ ਹੋਣ ਕਾਰਨ ਜ਼ੀਰੋ ਲਾਈਨ ਤੇ ਲੱਗੀ ਕੰਡਿਆਲੀ ਤਾਰ ਵੀ ਡੁੱਬ ਗਈ ਹੈ ਅਤੇ ਰਾਵੀ ਦਰਿਆ ਦਾ ਪਾਣੀ ਭਾਰਤ ਪਾਕ ਸਰਹੱਦ ਤੇ ਬਣਾਏਗੇ ਕਰਤਾਰਪੁਰ ਕੋਰੀਡੋਰ ਦੇ ਪੁਲਾਂ ਦੀ ਹੇਠਾਂ ਦੀ ਵਹਿਆ ਰਿਹਾ ਹੈ। ਇਸ ਤੋਂ ਇਲਾਵਾ ਰਾਵੀ ਦਰਿਆ ਤੇ ਤਾਇਨਾਤ ਬੀਐਸਐਫ ਦੇ ਸੈਕਟਰ ਗੁਰਦਾਸਪੁਰ ਦੀਆਂ ਕੁਝ ਬੀਓਪੀ ਨੂੰ ਢਾਹ ਲੱਗਣ ਅਤੇ, ਓਪੀ ਟਾਵਰ, ਕੰਡਿਆਲੀ ਤਾਰ ਅਤੇ ਗੇਟ ਵੀ ਰਵੀ ਦਰਿਆ ਦੇ ਪਾਣੀ ਵਿੱਚ ਡੁੱਬਾ ਗਏ ਹਨ। ਸਰਹੱਦੀ ਪਿੰਡ ਕਮਾਲਪੁਰ ਜੱਟਾਂ ਦੇ ਕਿਸਾਨਾਂ ਦੇ ਕੰਡਿਆਲੀ ਤਾਰ ਤੋਂ ਪਾਰ ਪੈਂਦੀ ਜ਼ਮੀਨਾਂ ਵਿੱਚ ਬਿਜਾਈ ਕੀਤਾ ਝੋਨਾ ਵੀ ਡੁੱਬ ਗਿਆ। ਸਰਹੱਦ ਜਿਵੇਂ ਦੇ ਰਾਵੀ ਦਰਿਆ ਵਿੱਚ ਪਾਣੀ ਦਾ ਪੱਧਰ ਵੱਧਣ ਉਪਰੰਤ ਸੋਮਵਾਰ ਦੀ ਰਾਤ ਬੀਐਸਐਫ ਦੇ ਡੀਆਈਜੀ ਜੇਕੇ ਬਿਰਦੀ ਵਲੋਂ ਸਰਹੱਦ ਤੇ ਪਹੁੰਚ ਕੇ ਰਾਵੀ ਦਰਿਆ ਦਾ ਜਾਇਜ਼ਾ ਲਿਆ ਅਤੇ ਬੀਐਸਐਫ ਦੇ ਜਵਾਨਾਂ ਅਤੇ ਬਾਰਡਰ ਦੇ ਲੋਕਾਂ ਨਾਲ ਗੱਲਬਾਤ ਕਰਦਿਆਂ ਹੋਇਆਂ ਕਿਹਾ ਕਿ ਬੀਐਸਐਫ ਜਿੱਥੇ ਦੇਸ਼ ਵਿਰੋਧੀ ਅਨਸਰਾਂ ਦੇ ਮਨਸੂਬਿਆਂ ਨੂੰ ਫੇਲ ਕਰਨ ਲਈ ਵਚਨ ਬੰਦ ਹੈ ਉੱਥੇ ਸਰਹੱਦੀ ਲੋਕਾਂ ਦੀ ਸਹਾਇਤਾ ਲਈ ਵੀ ਤਤਪਰ ਹੈ। ਲਗਾਤਾਰ ਹੋ ਰਹੀ ਬਾਰਿਸ਼ ਅਤੇ ਪਾਣੀ ਦੇ ਵਧਣ ਕਾਰਨ ਜਿਲੇ ਵਿੱਚ ਪ੍ਰਸ਼ਾਸਨ ਵੱਲੋਂ ਸਕੂਲਾਂ ਵਿੱਚ ਲੋਕਲ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ।

Related Articles

Leave a Reply

Your email address will not be published. Required fields are marked *

Back to top button