
ਰਾਜਪੁਰਾ, 25 ਅਗਸਤ : ਰਾਜਪੁਰਾ ਸਰਹਿੰਦ ਰੇਲਵੇ ਲਾਈਨਾਂ ’ਤੇ ਸਰਾਏ ਬੰਜਾਰਾ ਨੇੜੇ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। ਰੇਲਵੇ ਪੁਲਿਸ ਨੇ ਲਾਸ਼ ਨੂੰ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਰਾਜਪੁਰਾ ਦੀ ਮੋਰਚਰੀ ਵਿਚ 72 ਘੰਟਿਆਂ ਦੇ ਲਈ ਪਛਾਣ ਵਾਸਤੇ ਰਖਵਾ ਦਿੱਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਰੇਲਵੇ ਪੁਲਿਸ ਚੌਕੀ ਸਰਾਏ ਬਣਜਾਰਾ ਦੇ ਇੰਚਾਰਜ ਏਐੱਸਆਈ ਸੁਰਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਦੀ ਰੇਲਵੇ ਸਟੇਸ਼ਨ ਸਰਾਏ ਵੰਜਾਰਾ ਨੇੜਿਓਂ ਲਾਸ਼ ਬਰਾਮਦ ਹੋਈ ਹੈ। ਮਿਰਤਕ ਦੀ ਪਛਾਣ ਨਹੀਂ ਹੋ ਸਕੀ। ਮ੍ਰਿਤਕ ਦੀ ਉਮਰ 40 ਸਾਲ ਜਾਪਦੀ ਹੈ ਅਤੇ ਉਸਨੇ ਹਰੇ ਚਿੱਟੇ ਰੰਗ ਦੀ ਸ਼ਰਟ, ਡੱਬੀਦਾਰ ਕਾਲੀ ਜੀਨਸ ਪਾਈ ਹੋਈ। ਉਸਦਾ ਰੰਗ ਸਾਵਲਾ ਤੇ ਚਿਹਰਾ ਗੋਲ ਹੈ। ਰੇਲਵੇ ਪੁਲਿਸ ਵੱਲੋਂ ਲਾਸ਼ ਨੂੰ ਸਿਵਿਲ ਹਸਪਤਾਲ ਰਾਜਪੁਰਾ ਦੀ ਮੋਰਚਰੀ ’ਚ 72 ਘੰਟਿਆਂ ਦੇ ਲਈ ਪਛਾਣ ਵਾਸਤੇ ਰਖਵਾ ਦਿੱਤਾ ਹੈ।



