Punjab

ਲੁੱਟਖੋਹ ਦੇ ਮਾਮਲੇ ’ਚ ਦੋ ਵਿਅਕਤੀ ਕਾਬੂ

ਮੋਗਾ, 24 ਅਗਸਤ : ਕਸਬਾ ਧਰਮਕੋਟ ਦੇ ਅਧੀਨ ਪੈਂਦੇ ਪਿੰਡ ਜਲਾਲਾਬਾਦ ਦੇ ਕੋਲ ਸਕੂਟਰੀ ਤੇ ਜਾ ਰਹੇ ਪਤੀ ਪਤਨੀ ਨੂੰ ਰਸਤੇ ਮੋਟਰਸਾਈਕਲ ਸਵਾਰ ਦੋ ਲੁਟੇਰਿਆਂ ਨੇ ਡੰਮੀ ਪਿਸਤੌਲ ਦੀ ਨੋਕ ਤੇ ਉਨ੍ਹਾਂ ਪਾਸ ਦੋ ਐਪਲ ਕੰਪਨੀ ਦੇ ਮੋਬਾਇਲ ਫੋਨ, ਸੋਨੇ ਦੀਆਂ ਵਾਲੀਆਂ ਅਤੇ ਨਗਦੀ ਖੋਹ ਕੇ ਫਰਾਰ ਹੋ ਗਏ ਸਨ। ਪੁਲਿਸ ਨੇ ਪੀੜਤ ਵਿਅਕਤੀ ਦੀ ਸ਼ਿਕਾਇਤ ਤੇ ਮਾਮਲੇ ਦੀ ਜਾਂਚ ਪੜਤਾਲ ਕਰਕੇ ਦੋਨੋ ਲੁਟੇਰਿਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦੇ ਹੋਏ ਥਾਣਾ ਧਰਮਕੋਟ ਪੁਲਿਸ ਦੇ ਇਸੰਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ 21 ਅਗਸਤ ਨੂੰ ਅਰਵਿੰਦਰ ਸਿੰਘ ਪੁੱਤਰ ਜਸਵੰਤ ਸਿੰਘ ਵਾਸੀ ਪਿੰਡ ਚੌਧਰੀ ਵਾਲਾ ਵੱਲੋਂ ਪੁਲਿਸ ਨੂੰ ਇਤਲਾਹ ਦਿੱਤੀ ਕਿ 20 ਅਗਸਤ ਨੂੰ ਉਹ ਅਤੇ ਉਸ ਦੀ ਪਤਨੀ ਰੋਬਨਪ੍ਰੀਤ ਕੌਰ ਸਕੂਟਰੀ ਪਰ ਸਵਾਰ ਹੋ ਕੇ ਮੋਗਾ ਸਾਈਡ ਤੋਂਂ ਧਰਮਕੋਟ ਨੂੰ ਆ ਰਹੇ ਸੀ, ਜਦ ਉਹ ਸਾਢੇ 7 ਵਜੇ ਦੇ ਕਰੀਬ ਪਿੰਡ ਜਲਾਲਾਬਾਦ ਪੂਰਬੀ ਦੇ ਕੋਲ ਪੁੱਜੇ ਤਾ ਇਸ ਦੌਰਾਨ ਮੋਟਰਸਾਈਕਲ ’ਤੇ ਆਏ ਦੋ ਮੌਨੇ ਨੌਜਵਾਨਾ ਨੇ ਉਨ੍ਹਾਂ ਦੇ ਬਰਾਬਰ ਮੋਟਰਸਾਈਕਲ ਕਰਕੇ ਪਿਛੇ ਬੈਠੇ ਵਿਅਕਤੀ ਨੇ ਪਿਸਤੌਲ ਤਾਣ ਕੇ ਸਕੂਟਰੀ ਨੂੰ ਰੋਕਣ ਲਈ ਕਿਹਾ ਤਾਂ ਮੈਂ ਡਰ ਕੇ ਸਕੂਟਰੀ ਭਜਾਉਣ ਦੀ ਕੋਸ਼ਿਸ਼ ਕੀਤੀ ਪਰ ਇਨ੍ਹਾਂ ਨੇ ਮੋਟਰਸਾਈਕਲ ਸਕੂਟਰੀ ਦੇ ਅੱਗੇ ਲਗਾਕੇ ਸਕੂਟਰੀ ਰੋਕ ਲਈ ਅਤੇ ਉਸ ਦੀ ਛਾਤੀ ਨਾਲ ਪਿਸਤੌਲ ਲਗਾਕੇ ਉਸ ਪਾਸੋ 2 ਮੋਬਾਇਲ ਫੋਨ ਐਪਲ ਕੰਪਨੀ, ਨਗਦੀ 15 ਹਜਾਰ ਰੁਪਏ, ਉਸ ਦੀ ਪਤਨੀ ਦੀਆਂ 2 ਸੋਨੇ ਦੀਆਂ ਵਾਲੀਆਂ ਖੋਹ ਲਈਆਂ ਅਤੇ ਆਪਣੇ ਮੋਟਰਸਾਈਕਲ ਤੇ ਸਵਾਰ ਹੋਕੇ ਫਰਾਰ ਹੋ ਗਏ। ਇਸੰਪੈਕਟਰ ਗੁਰਮੇਲ ਸਿੰਘ ਨੇ ਦੱਸਿਆ ਕਿ ਪੁਲਿਸ ਨੂੰ ਇਸ ਘਟਨਾ ਦਾ ਪਤਾ ਚਲਦਿਆਂ ਹੀ ਪੁਲਿਸ ਨੇ ਤੁਰੰਤ ਕਾਰਵਾਈ ਕਰਕੇ ਅਰੋਪੀ ਲਵਪ੍ਰੀਤ ਸਿੰਘ ਅਤੇ ਹਰਮੇਲ ਸਿੰਘ ਵਾਸੀ ਪਿੰਡ ਲੋਹਾਰਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਖਿਲਾਫ਼ ਥਾਣਾ ਧਰਮਕੋਟ ਵਿਖੇ ਮਾਮਲਾ ਦਰਜ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਦੋਨੋ ਮੁਲਜ਼ਮਾ ਪਾਸੋ ਵਾਰਦਾਤ ’ਚ ਵਰਦਿਆ ਗਿਆ ਪਿਸਤੌਲ ਬਰਾਮਦ ਕੀਤਾ ਗਿਆ ਜੋ ਕਿ ਡੰਮੀ ਪਿਸਤੌਲ ਅਤੇ ਖੋਹੇ ਗਏ ਦੋ ਮੋਬਾਇਲ ਫੋਨ ਵੀ ਬਰਾਮਦ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਮੁਲਜ਼ਮਾ ਨੇ ਪੁੱਛਗਿੱਛ ਦੌਰਾਨ ਪੁਲਿਸ ਪਾਸ ਮੰਨਿਆ ਕਿ ਉਨ੍ਹਾਂ ਨੇ ਪਟਵਾਰੀ ਨਿਰਮਲ ਸਿੰਘ ਵਾਸੀ ਬੱਡੂਵਾਲਾ ਤੋਂ ਪਿੰਡ ਇੰਦਰਗੜ੍ਹ ਦੇ ਸੂਏ ਦੇ ਪੁਲ ਤੇ ਇਕ ਮੋਬਾਇਲ ਫੋਨ, ਇਕ ਪਰਸ ਜਿਸ ਵਿਚ 3500 ਰੁਪਏ ਦੀ ਨਗਦੀ ਖੋਹੀ ਸੀ। ਉਨ੍ਹਾਂ ਕਿਹਾ ਕਿ ਕਾਬੂ ਕੀਤੇ ਅਰੋਪੀਆਂ ਨੂੰ ਮਾਨਯੋਗ ਅਦਾਲਤ ’ਚ ਪੇਸ਼ ਕਰਕੇ ਰਿਮਾਂਡ ਹਾਲਸ ਕਰਕੇ ਹੋਰ ਪੁੱਛਗਿੱਛ ਕਰਕੇ, ਹੋਰ ਬਰਾਮਦੀ ਕਰਵਾਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button