
ਭਗਤਾ ਭਾਈਕਾ, 6 ਅਗਸਤ : ਕਾਂਗਰਸ ਪੰਜਾਬ ਦੇ ਸੀਨੀਅਰ ਆਗੂ ਅਤੇ ਸਾਬਕਾ ਕੈਬਨਿਟ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਦੀ ਅਗਵਾਈ ਹੇਠ ਇਕ ਵਰਕਰ ਮਿਲਣੀ ਕਰਵਾਈ ਗਈ, ਜਿਸ ਵਿਚ ਪੰਜਾਬ ਕਾਂਗਰਸ ਦੇ ਇੰਚਾਰਜ ਰਵਿੰਦਰ ਡਾਲਵੀ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ। ਇਸ ਮੌਕੇ ਵਰਕਰਾਂ ਵੱਲੋਂ ਰਵਿੰਦਰ ਡਾਲਵੀ ਦਾ ਭਰਵਾਂ ਸਵਾਗਤ ਕੀਤਾ ਗਿਆ ਅਤੇ ਉਨ੍ਹਾਂ ਦੀ ਹਾਜ਼ਰੀ ਲਈ ਧੰਨਵਾਦ ਕੀਤਾ ਗਿਆ। ਗੁਰਪ੍ਰੀਤ ਸਿੰਘ ਕਾਂਗੜ ਨੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਿਆਸਤ ਦਾ ਆਧਾਰ ਸਦਾ ਲੋਕ ਸੇਵਾ ਅਤੇ ਇਮਾਨਦਾਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੇ ਪੰਜਾਬ ਦੇ ਪਿੰਡਾਂ ਵਿਚ ਸੜਕਾਂ, ਪਾਣੀ, ਬਿਜਲੀ ਅਤੇ ਕਿਸਾਨੀ ਨਾਲ ਸਬੰਧਤ ਕਈ ਅਹਿਮ ਵਿਕਾਸਕਾਰੀ ਪ੍ਰੋਜੈਕਟ ਮੁਕੰਮਲ ਕਰਵਾਏ ਹਨ। ਉਨ੍ਹਾਂ ਵਿਸ਼ੇਸ਼ ਤੌਰ ਤੇ ਕਿਸਾਨੀ ਲਈ ਨਹਿਰੀ ਪਾਣੀ ਦੀ ਗੱਲ ਕਰਦਿਆਂ ਕਿਹਾ ਕਿ ਕਾਂਗਰਸ ਦੇ ਕਾਰਜਕਾਲ ਵਿਚ ਕਈ ਟਿੱਬਿਆਂ ਵਾਲੇ ਖੇਤਰਾਂ ਤਕ ਨਹਿਰੀ ਪਾਣੀ ਪਹੁੰਚਾਇਆ ਗਿਆ, ਜਿਥੇ ਲੋਕ ਕਦੇ ਸੋਚ ਵੀ ਨਹੀਂ ਸਕਦੇ ਸਨ। ਇਹ ਸਾਰੇ ਪ੍ਰੋਜੈਕਟ ਸਰਕਾਰੀ ਵਿਭਾਗਾਂ ਰਾਹੀਂ ਕਰੋੜਾਂ ਰੁਪਏ ਦੇ ਖਰਚ ਨਾਲ, ਬਿਨਾਂ ਕਿਸੇ ਲਾਲਚ ਦੇ, ਪੂਰੀ ਨਿਸ਼ਠਾ ਅਤੇ ਸਚਾਈ ਨਾਲ ਅੰਜਾਮ ਦਿੱਤੇ ਗਏ ਹਨ। ਉਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕੋਲਡ ਸਟੋਰ ਅਤੇ ਵਿਦੇਸ਼ੀ ਤਕਨਾਲੋਜੀ ਰਾਹੀਂ ਕਿਸਾਨੀ ਲਈ ਕੀਤੇ ਗਏ ਕਾਰਜਾਂ ਦੀ ਵੀ ਵਿਆਖਿਆ ਕੀਤੀ। ਆਖ਼ਰ ਚ ਉਨ੍ਹਾਂ ਨੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਇਕਜੁੱਟ ਹੋ ਕੇ ਪਾਰਟੀ ਦੀ ਭਲਾਈ ਲਈ ਕੰਮ ਕਰਨ ਤਾਂ ਜੋ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਪੰਜਾਬ ਵਿਚ ਕਾਂਗਰਸ ਦੀ ਸਰਕਾਰ ਬਣ ਸਕੇ। ਰਵਿੰਦਰ ਡਾਲਵੀ ਨੇ ਭਾਵੁਕ ਅੰਦਾਜ਼ ਵਿਚ ਪੰਜਾਬ ਦੀ ਮੌਜੂਦਾ ਸਿਆਸੀ ਹਾਲਤ ਉਤੇ ਚਿੰਤਾ ਜਤਾਈ। ਉਨ੍ਹਾਂ ਕਿਹਾ ਕਿ ਪੰਜਾਬ ਇਸ ਵੇਲੇ ਭ੍ਰਿਸ਼ਟਾਚਾਰ, ਨਸ਼ੇ, ਕਾਨੂੰਨ ਦੀ ਸਥਿਤੀ ਅਤੇ ਨੌਜਵਾਨੀ ਦੀ ਬੇਰੁਜ਼ਗਾਰੀ ਵਰਗੀਆਂ ਸਥਿਤੀਆਂ ਨਾਲ ਜੂਝ ਰਿਹਾ ਹੈ। ਉਨ੍ਹਾਂ ਕਿਹਾ ਕਿ ਇਹ ਸਿਰਫ ਸੂਬਾ ਨਹੀਂ, ਸਗੋਂ ਸਾਡੀ ਪਛਾਣ, ਆਤਮ-ਗੌਰਵ ਅਤੇ ਹੱਕਾਂ ਦੀ ਲੜਾਈ ਵੀ ਹੈ। ਕਾਂਗਰਸ ਵਰਕਰਾਂ ਉੱਤੇ ਝੂਠੇ ਕੇਸ ਪਾਏ ਜਾ ਰਹੇ ਹਨ, ਪਰ ਉਹ ਪਾਰਟੀ ਦੇ ਅਦਰਸ਼ਾਂ ਅਤੇ ਸਿਧਾਂਤਾਂ ਲਈ ਡਟੇ ਹੋਏ ਹਨ। ਉਨ੍ਹਾਂ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਨੂੰ ਨਫ਼ਰਤ ਅਤੇ ਅਨਿਆਂ ਦੇ ਵਿਰੁੱਧ ਚਲਾਈ ਇਕ ਬੇਮਿਸਾਲ ਕਦਮ ਵਜੋਂ ਵਿਆਖਿਆ ਕੀਤਾ। ਉਨ੍ਹਾਂ ਵਰਕਰਾਂ ਨੂੰ ਅਪੀਲ ਕੀਤੀ ਕਿ ਹਰੇਕ ਪਿੰਡ, ਮੰਡਲ ਅਤੇ ਬਲਾਕ ਵਿਚ ਕਮੇਟੀਆਂ ਬਣਾਈਆਂ ਜਾਣ, ਆਗਾਮੀ ਵਿਧਾਨ ਸਭਾ ਚੋਣਾਂ ਲਈ ਵਰਕਰਾਂ ਨੂੰ ਤਿਆਰ ਕੀਤਾ ਜਾਵੇ ਅਤੇ ਕਾਂਗਰਸ ਦੇ ਵਿਚਾਰ ਲੋਕਾਂ ਤਕ ਪਹੁੰਚਾਏ ਜਾਣ। ਉਨ੍ਹਾਂ ਪੰਜਾਬ ਦੀ ਧਰਤੀ ਨੂੰ ਨਮਨ ਕਰਦਿਆਂ ਕਿਹਾ ਕਿ ਇਹ ਪਿਆਰ, ਭਾਈਚਾਰੇ ਅਤੇ ਸੇਵਾ ਦੀ ਧਰਤੀ ਹੈ ਅਤੇ ਕਾਂਗਰਸ ਵਰਕਰ ਹੀ ਪਾਰਟੀ ਦੀ ਅਸਲੀ ਪਹਿਚਾਣ ਹਨ। ਇਸ ਸਮੇਂ ਲੋਕ ਸਭਾ ਫਰੀਦਕੋਟ ਦੇ ਸਾਬਕਾ ਮੈਂਬਰ ਮੁਹੰਮਦ ਸਦੀਕ, ਗੁਰਦੀਪ ਸਿੰਘ ਬਿੱਟਾ, ਪ੍ਰੀ਼ਸ਼ਦ ਮੈਂਬਰ ਜਸਵੀਰ ਸਿੰਘ ਫੌਜੀ, ਗੁਰਤੇਜ ਸਿੰਘ ਜਲਾਲ, ਸਾ. ਸਰਪੰਚ ਰਾਮ ਸਿੰਘ ਭੋਡੀਪੁਰਾ, ਜਸਵਿੰਦਰ ਸਿੰਘ ਸਰਪੰਚ, ਗੁਰਪ੍ਰੀਤ ਸਿੰਘ ਗੋਪੀ ਰਾਮੂੰਵਾਲਾ ਆਦਿ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਹਰਮਨਵੀਰ ਸਿੰਘ ਕਾਂਗੜ, ਬੂਟਾ ਸਿੰਘ ਸਿੱਧੂ ਪ੍ਰਧਾਨ ਨਗਰ ਪੰਚਾਇਤ ਭਗਤਾ, ਸੀਨੀਅਰ ਆਗੂ ਜਗਜੀਤ ਸਿੰਘ ਕੋਇਰ ਸਿੰਘ ਵਾਲਾ, ਅਮਨਦੀਪ ਸਿੰਘ ਸਲਾਬਤਪੁਰਾ, ਇੰਦਰਜੀਤ ਸਿੰਘ ਨਾਗਪਾਲ, ਗੁਰਪ੍ਰੀਤ ਸਿੰਘ ਗੋਪੀ, ਸਰਪੰਚ ਪਰਮਿੰਦਰ ਸਿੰਘ ਜਲਾਲ ਸਾ: ਸਰਪੰਚ ਜਲਾਲ, ਕੇਵਲ ਸਿੰਘ ਘੰਡਾਬੰਨਾ ਬਲਾਕ ਪ੍ਰਧਾਨ ਐਸਸੀ ਵਿੰਗ, ਕੁਲਦੀਪ ਸਿੰਘ ਚੱਠਾ, ਪਰਮਜੀਤ ਸਿੰਘ ਬਿਦਰ, ਰਾਜਵਿੰਦਰ ਸਿੰਘ ਰਾਜੂ ਸਰਪੰਚ, ਚੇਅਰਮੈਨ ਲਖਵੀਰ ਸਿੰਘ ਲੱਖਾ, ਹਰਵਿੰਦਰ ਸਿੰਘ ਛਿੰਦਾ ਕਿੰਗਰਾ, ਗੁਰਸੇਵਕ ਸਿੰਘ ਸੋਨੀ, ਸੋਹਨ ਲਾਲ ਪੰਚ ਆਕਲੀਆ, ਰਾਜਵਿੰਦਰ ਸਿੰਘ ਰਾਜੂ ਬਲਾਕ ਸੰਮਤੀ ਮੈਂਬਰ ਗੁੰਮਟੀ, ਸਵਰਨ ਸਿੰਘ ਸਾ: ਚੇਅਰਮੈਨ, ਸਵਰਨਜੀਤ ਸਿੰਘ ਕਾਂਗੜ, ਸਰਬਜੀਤ ਸਿੰਘ ਬਲਾਕ ਪ੍ਰਧਾਨ, ਗੁਰਮੇਲ ਸਿੰਘ ਹਮੀਰਗੜ੍ਹ, ਲੱਕੀ ਜਲਾਲ, ਨਵਦੀਪ ਸਿੰਘ ਨੂਪਾ ਸਮੇਤ ਵੱਡੀ ਗਿਣਤੀ ਵਿਚ ਵਰਕਰ ਮੌਜੂਦ ਸਨ।



