ਵਿਜੀਲੈਂਸ ਨੇ ਮਜੀਠੀਆ ਦੇ ਖ਼ਿਲਾਫ਼ ਦਾਇਰ ਕੀਤੀ 40 ਹਜ਼ਾਰ ਸਫ਼ਿਆਂ ਦੀ ਚਾਰਜਸ਼ੀਟ
700 ਕਰੋੜ ਦੀ ਨਾਜਾਇਜ਼ ਜਾਇਦਾਦ ਦਾ ਪਤਾ ਲੱਗਾ

ਜਸਵਿੰਦਰ ਸਿੰਘ ਸੰਧੂ
ਮੋਹਾਲੀ, 23 ਅਗਸਤ : ਪੰਜਾਬ ਦੇ ਸਾਬਕਾ ਮੰਤਰੀ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੇ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਸ਼ੁੱਕਰਵਾਰ ਨੂੰ ਮੋਹਾਲੀ ਦੀ ਅਦਾਲਤ ’ਚ ਆਮਦਨ ਤੋਂ ਜ਼ਿਆਦਾ ਜਾਇਦਾਦ ਮਾਮਲੇ ’ਚ ਚਾਰਜਸ਼ੀਟ ਦਾਖ਼ਲ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਚਾਰਜਸ਼ੀਟ 40 ਹਜ਼ਾਰ ਤੋਂ ਜ਼ਿਆਦਾ ਸਫ਼ਿਆਂ ਦੀ ਹੈ, ਜਿਸ ਨੂੰ ਚਾਰ ਟਰੱਕਾਂ ’ਚ ਅਦਾਲਤ ਤੱਕ ਲਿਆਂਦਾ ਗਿਆ। ਇਸ ਕੇਸ ’ਚ ਵਿਜੀਲੈਂਸ ਨੇ 200 ਤੋਂ ਜ਼ਿਆਦਾ ਗਵਾਹ ਬਣਾਏ ਹਨ ਤੇ ਕਰੀਬ 400 ਬੈਂਕ ਖਾਤਿਆਂ ਦੀ ਪੜਤਾਲ ਕੀਤੀ ਹੈ। ਵਿਜੀਲੈਂਸ ਦੀ ਚਾਰਜਸ਼ੀਟ ’ਚ ਕਰੀਬ 700 ਕਰੋੜ ਰੁਪਏ ਦੀ ਨਾਜਾਇਜ਼ ਜਾਇਦਾਦ ਦਾ ਖ਼ੁਲਾਸਾ ਕੀਤਾ ਗਿਆ ਹੈ। ਜਾਂਚ ਦੌਰਾਨ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉੱਤਰ ਪ੍ਰਦੇਸ਼ ਤੇ ਦਿੱਲੀ ’ਚ 15 ਤੋਂ ਜ਼ਿਆਦਾ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ ਸੀ। ਸੂਤਰਾਂ ਦੇ ਮੁਤਾਬਕ ਚਾਰਜਸ਼ੀਟ ’ਚ ਕਈ ਅਕਾਲੀ ਤੇ ਭਾਜਪਾ ਆਗੂਆਂ ਦੇ ਵੀ ਬਿਆਨ ਦਰਜ ਹਨ। ਜ਼ਿਕਰਯੋਗ ਹੈ ਕਿ 25 ਜੂਨ ਨੂੰ ਬਿਕਰਮ ਸਿੰਘ ਮਜੀਠੀਆ ਨੂੰ ਅੰਮ੍ਰਿਤਸਰ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ ਤੇ ਉਹ ਫ਼ਿਲਹਾਲ ਨਾਭਾ ਜੇਲ੍ਹ ’ਚ ਬੰਦ ਹਨ।
ਬੇਨਾਮੀ ਜਾਇਦਾਦਾਂ ਦਾ ਹੋਇਆ ਖੁਲਾਸਾ
ਤੈਅ ਸਮੇਂ ’ਚ ਪੇਸ਼ ਹੋਇਆ ਚਲਾਨ
ਵਿਜੀਲੈਂਸ ਨੇ ਕਾਨੂੰਨਨ ਨਿਰਧਰਤ 60 ਦਿਨਾਂ ਦੇ ਸਮੇਂ ਤੋਂ ਪਹਿਲਾਂ ਹੀ ਚਲਾਨ ਦਾਖ਼ਲ ਕਰ ਦਿੱਤਾ। ਚਾਰਜਸ਼ੀਟ ’ਚ ਕਿਹਾ ਗਿਆ ਹੈ ਕਿ ਕਿਸ ਤਰ੍ਹਾਂ ਮਜੀਠੀਆ ਨੇ ਵਿਧਾਨ ਸਭਾ ਤੋਂ ਖਾਸ ਸਟਿੱਕਰ ਆਪਣੇ ਨਾਂ ’ਤੇ ਜਾਰੀ ਕਰਵਾਏ ਤੇ ਆਪਣੇ ਪ੍ਰਭਾਵ ਦੀ ਦੁਰਵਰਤੋਂ ਕੀਤੀ।



