Punjab

ਸ਼ੱਕੀ ਹਾਲਾਤ ’ਚ ਫਾਹਾ ਲੈ ਕੇ ਕੀਤੀ ਖ਼ੁਦਕੁਸ਼ੀ

ਲੁਧਿਆਣਾ, 20 ਅਗਸਤ : ਸਥਾਨਕ ਮਹਾਂਵੀਰ ਜੈਨ ਕਾਲੋਨੀ ਵਿੱਚ ਰਹਿਣ ਵਾਲੀ ਸੱਜਰੀ ਵਿਆਹੀ ਨੇ ਸ਼ੱਕੀ ਹਾਲਾਤ ਵਿੱਚ ਫਾਹਾ ਲੈ ਕੇ ਜ਼ਿੰਦਗੀ ਨੂੰ ਅਲਵਿਦਾ ਆਖ ਦਿੱਤਾ। ਮ੍ਰਿਤਕਾ ਦੀ ਪਛਾਣ ਮੁਸਕਾਨ ਕੁਮਾਰੀ ਉਮਰ ਕਰੀਬ 19 ਸਾਲ ਦੇ ਰੂਪ ਵਿੱਚ ਹੋਈ ਹੈ। ਇਸ ਮਾਮਲੇ ਵਿੱਚ ਥਾਣਾ ਟਿੱਬਾ ਪੁਲਿਸ ਨੇ ਮ੍ਰਿਤਕਾ ਦੀ ਮਾਂ ਬਿਹਾਰ ਦੇ ਗੋਪਾਲਗੰਜ ਵਾਸੀ ਸ਼ਾਂਤੀ ਦੇਵੀ ਦੇ ਬਿਆਨ ’ਤੇ ਮੁਸਕਾਨ ਕੁਮਾਰੀ ਦੇ ਪਤੀ ਅਮਿਤ ਕੁਮਾਰ ਵਾਸੀ ਜ਼ਿਲ੍ਹਾ ਦੇਵਰੀਆ ਉੱਤਰ ਪ੍ਰਦੇਸ਼ ਖਿਲਾਫ ਪਰਚਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਸ਼ਾਂਤੀ ਦੇਵੀ ਮੁਤਾਬਕ ਮੁਸਕਾਨ ਕੁਮਾਰੀ ਉਸ ਦੀ ਸਭ ਤੋਂ ਛੋਟੀ ਧੀ ਸੀ ਜਿਸ ਦੇ ਦੇਵਰੀਆ ਉੱਤਰ ਪ੍ਰਦੇਸ਼ ਵਾਸੀ ਅਮਿਤ ਕੁਮਾਰ ਨਾਲ ਪ੍ਰੇਮ ਸਬੰਧ ਸਨ। ਮਾਰਚ ਮਹੀਨੇ ਵਿੱਚ ਮੁਸਕਾਨ ਨੇ ਆਪਣੀ ਮਰਜ਼ੀ ਨਾਲ ਅਮਿਤ ਕੁਮਾਰ ਨਾਲ ਪ੍ਰੇਮ ਵਿਆਹ ਕੀਤਾ ਤੇ ਲੁਧਿਆਣਾ ਪੰਜਾਬ ਆ ਕੇ ਵੱਖਰੇ ਰਹਿਣ ਲੱਗ ਪਏ। ਸ਼ਿਕਾਇਤਕਰਤਾ ਮੁਤਾਬਕ ਮੁਸਕਾਨ ਨੇ ਉਸ ਨੂੰ ਕੁਝ ਸਮਾਂ ਪਹਿਲਾਂ ਫੋਨ ਕਰਕੇ ਦੱਸਿਆ ਕਿ ਉਸ ਦਾ ਪਤੀ ਅਮਿਤ ਅਕਸਰ ਸ਼ਰਾਬ ਪੀ ਕੇ ਉਸ ਨਾਲ ਛੋਟੀਆਂ-ਛੋਟੀਆਂ ਗੱਲਾਂ ’ਤੇ ਕੁੱਟਮਾਰ ਕਰਦਾ ਹੈ। ਇਸ ਦੌਰਾਨ ਉਨਾਂ ਨੂੰ ਪਤਾ ਲੱਗਾ ਕਿ 15 ਅਗਸਤ ਦੇ ਦਿਨ ਮੁਸਕਾਨ ਨੇ ਛੱਤ ਵਾਲੇ ਪੱਖੇ ਨਾਲ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਉਕਤ ਜਾਣਕਾਰੀ ਦਾ ਪਤਾ ਲੱਗਣ ’ਤੇ ਪਰਿਵਾਰ ਲੁਧਿਆਣੇ ਪੁੱਜਾ ਅਤੇ ਥਾਣਾ ਟਿੱਬਾ ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਅਮਿਤ ਕੁਮਾਰ ਉੱਪਰ ਮੁਸਕਾਨ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਦੇ ਦੋਸ਼ ਲਾਏ। ਇਸ ਮਾਮਲੇ ਦੇ ਤਫਤੀਸ਼ੀ ਅਧਿਕਾਰੀ ਥਾਣੇਦਾਰ ਕੁਲਵਿੰਦਰ ਸਿੰਘ ਮੁਤਾਬਕ ਅਮਿਤ ਕੁਮਾਰ ਖਿਲਾਫ ਪਰਚਾ ਦਰਜ ਕਰਕੇ ਗ੍ਰਿਫਤਾਰੀ ਲਈ ਉੱਦਮ ਸ਼ੁਰੂ ਕਰ ਦਿੱਤੇ ਗਏ ਹਨ।

Related Articles

Leave a Reply

Your email address will not be published. Required fields are marked *

Back to top button