
ਫ਼ਿਰੋਜ਼ਪੁਰ, 16 ਮਾਰਚ (ਬਾਲ ਕਿਸ਼ਨ)– ਭਾਜਪਾ ਦੇ ਬੂਥ ਮੈਨੇਜਮੈਂਟ ਸੈੱਲ ਦੇ ਸੂਬਾ ਕਨਵੀਨਰ ਸ੍ਰੀ ਗੋਬਿੰਦ ਰਾਮ ਅਗਰਵਾਲ ਅਤੇ ਸ੍ਰੀ ਸੰਜੀਵ ਕੁਮਾਰ ਅਗਰਵਾਲ ਦੇ ਮਾਤਾ ਜੀ ਸ੍ਰੀਮਤੀ ਮਾਇਆ ਰਾਣੀ ਪਤਨੀ ਸਵ: ਸ੍ਰੀ ਜਾਨਕੀ ਦਾਸ ਦਾ ਬੀਤੇ ਦਿਨੀ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦੇ ਇਸ ਅਕਾਲ ਚਲਾਣੇ ’ਤੇ ਭਾਜਪਾ ਕੇਂਦਰੀ ਆਗੂ ਰਾਣਾ ਗੁਰਮੀਤ ਸਿੰਘ ਸੋਢੀ, ਅਨੁਮੀਤ ਸਿੰਘ ਹੀਰਾ ਸੋਢੀ, ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ, ਜੁਗਰਾਜ ਸਿੰਘ ਕਟੋਰਾ, ਦਵਿੰਦਰ ਬਜਾਜ, ਅਸ਼ਵਨੀ ਗਰੋਵਰ, ਗੀਤਾ ਗੁਪਤਾ, ਜੌਹਰੀ ਲਾਲ ਯਾਦਵ, ਜੋਰਾ ਸਿੰਘ ਸੰਧੂ, ਮੁਕੇਸ਼ ਕੁਮਾਰ ਆਦਿ ਨੇ ਅਗਰਵਾਲ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ। ਸਵ: ਮਾਤਾ ਮਾਇਆ ਰਾਣੀ ਨਮਿੱਤ ਆਤਮਿਕ ਸ਼ਾਂਤੀ ਲਈ ਸ੍ਰੀ ਗਰੁੱਡ ਪੁਰਾਣ ਦਾ ਪਾਠ ਤੇ ਭੋਗ ਮਿਤੀ 18 ਮਾਰਚ 2025 ਦਿਨ ਮੰਗਲਵਾਰ ਨੂੰ ਦੁਪਹਿਰ 1 ਵਜੇ ਤੋਂ 2 ਵਜੇ ਦਰਮਿਆਨ ਭਸ਼ੀਨ ਪੈਲਸ ਫਿਰੋਜ਼ਪੁਰ ਛਾਉਣੀ ਵਿਖੇ ਪਾਏ ਜਾਣਗੇ।



