Punjab

ਸਰਹੱਦੀ ਪਿੰਡਾਂ ਨੂੰ ਜੋੜਨ ਵਾਲੇ ਪੁਲ ‘ਤੇ ਹੜ੍ਹ ਦੀ ਮਾਰ, ਇੱਕ ਫੁੱਟ ਹੇਠਾਂ ਵਹਿ ਰਿਹਾ ਪਾਣੀ

ਫਾਜ਼ਿਲਕਾ, 19 ਅਗਸਤ : ਭਾਰਤ-ਪਾਕਿਸਤਾਨ ਸਰਹੱਦ ਨਾਲ ਲੱਗਦੇ ਫਾਜ਼ਿਲਕਾ ਜ਼ਿਲ੍ਹੇ ਵਿੱਚ ਸਤਲੁਜ ਦਰਿਆ ਨੇ ਇੱਕ ਵਾਰ ਫਿਰ ਹੜ੍ਹਾਂ ਦਾ ਖਤਰਾ ਖੜਾ ਕਰ ਦਿੱਤਾ ਹੈ। ਪਹਾੜੀ ਇਲਾਕਿਆਂ ਵਿੱਚ ਹੋ ਰਹੀ ਭਾਰੀ ਬਾਰਿਸ਼ ਅਤੇ ਡੈਮਾਂ ਵਿੱਚੋਂ ਛੱਡੇ ਜਾ ਰਹੇ ਪਾਣੀ ਕਾਰਨ ਸਤਲੁਜ ਦਾ ਪੱਧਰ ਲਗਾਤਾਰ ਵੱਧ ਰਿਹਾ ਹੈ। ਇਸ ਦੇ ਚਲਦੇ ਸਤਲੁਜ ਦੇ ਕਿਨਾਰੇ ਨਾਲ ਲੱਗਦੇ ਕਾਂਵਾ ਵਾਲਾ ਪੁਲ ਦੇ ਥੱਲੇ ਪਾਣੀ ਸਿਰਫ ਇੱਕ ਫੁੱਟ ਹੇਠਾਂ ਹੈ, ਜਿਸ ਨਾਲ 12 ਤੋਂ ਵੱਧ ਪਿੰਡਾਂ ਦੇ ਸੜਕ ਸੰਪਰਕ ਟੁੱਟਣ ਦਾ ਖਤਰਾ ਬਣ ਗਿਆ ਹੈ। ਕਾਵਾਂ ਵਾਲੀ, ਮਹਾਤਮ ਨਗਰ, ਗੁਲਾਬਾ ਭੈਣੀ, ਰੇਤੇ ਵਾਲੀ ਭੈਣੀ, ਢਾਣੀ ਸਦਾ ਸਿੰਘ, ਢਾਣੀ ਰਾਮ ਸਿੰਘ ਤੇ ਹੋਰ ਪਿੰਡਾਂ ‘ਚ ਪਾਣੀ ਖੇਤਾਂ ਅਤੇ ਘਰਾਂ ਤੱਕ ਪਹੁੰਚ ਚੁੱਕਾ ਹੈ। ਰੇਤੇ ਵਾਲੀ ਭੈਣੀ ਗੁਲਾਬਾ ਭੈਣੀ ਦੇ ਬਾਸ਼ਿੰਦਿਆਂ ਨੇ ਦੱਸਿਆ ਕਿ ਪਾਣੀ ਹਫ਼ਤਿਆਂ ਤੋਂ ਵੱਧ ਰਿਹਾ ਹੈ ਅਤੇ ਇੱਕ ਰਾਤ ‘ਚ ਢਾਈ ਫੁੱਟ ਤਕ ਪਾਣੀ ਵਧ ਗਿਆ। ਲੋਕਾਂ ਦੇ ਮੁਤਾਬਕ, ਪਾਣੀ ਨਾ ਸਿਰਫ਼ ਫਸਲਾਂ, ਘਰਾਂ ਅਤੇ ਪਸ਼ੂਆਂ ਦਾ ਨੁਕਸਾਨ ਕਰ ਰਿਹਾ ਹੈ, ਸਗੋਂ ਪਿਛਲੀ ਵਾਰੀ ਵਰਗਾ ਹੀ ਹਾਲਾਤ ਬਣਣ ਦਾ ਡਰ ਹੈ। ਪਰ ਇਸ ਵਾਰੀ ਵੀ ਪ੍ਰਸ਼ਾਸਨ ਵੱਲੋਂ ਕੋਈ ਅਲਰਟ ਜਾਂ ਪੱਕਾ ਇੰਤਜ਼ਾਮ ਮੈਦਾਨੀ ਪੱਧਰ ‘ਤੇ ਨਹੀਂ ਦਿੱਸ ਰਿਹਾ। ਹੜ੍ਹਾਂ ਨਾਲ ਪੀੜਤ ਇਲਾਕਿਆਂ ਦਾ ਜਾਇਜ਼ਾ ਲੈਣ ਦੇ ਲਈ ਲੈਣ ਦੇ ਲਈ ਆਪ ਵਿਧਾਇਕ ਨਰਿੰਦਰ ਸਿੰਘ ਸਵਨਾ ਤੇ ਫਾਜ਼ਿਲਕਾ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ, ਐੱਸਐੱਸਪੀ ਗੁਰਮੀਤ ਸਿੰਘ ਤੇ ਐੱਸਡੀਐੱਮ ਵੀਰਪਾਲ ਕੌਰ ਵੀ ਪਹੁੰਚੇ ਸਨ। ਇਸ ਦੌਰਾਨ ਡਿਪਟੀ ਕਮਿਸ਼ਨਰ ਨੇ ਪਿੰਡ ਮਹਾਤਮਨਗਰ, ਤੇਜਾ ਰੁਹੇਲਾ, ਚੱਕ ਰੁਹੇਲਾ, ਰੇਤੇ ਵਾਲੀ ਭੈਣੀ, ਗੁਲਾਬੇ ਵਾਲੀ ਭੈਣੀ ਅਤੇ ਢਾਣੀ ਸੱਦਾ ਸਿੰਘ ਦਾ ਦੌਰਾ ਕੀਤਾ।

Related Articles

Leave a Reply

Your email address will not be published. Required fields are marked *

Back to top button