
ਨਿਹਾਲ ਸਿੰਘ ਵਾਲਾ, 17 ਅਗਸਤ : ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ‘ਚ ਚਾਮੁੰਡਾ ਧਰਮਸ਼ਾਲਾ ਸੜਕੀ ਹਾਦਸੇ ਦੌਰਾਨ ਮੋਗਾ ਜ਼ਿਲ੍ਹੇ ਦੇ ਪਿੰਡ ਭਾਗੀਕੇ ਦੇ ਚਾਰ ਸ਼ਰਧਾਲੂਆਂ ਦੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਸਸਕਾਰ ਪਿੰਡ ਭਾਗੀਕੇ ਵਿਖੇ ਬੜੇ ਗ਼ਮਗੀਨ ਮਹੌਲ ਵਿੱਚ ਕੀਤਾ ਗਿਆ। ਪਰਿਵਾਰਕ ਮੈਂਬਰਾਂ ਅਤੇ ਸਥਾਨਕ ਵਾਸੀਆਂ ਦਾ ਵਿਰਲਾਪ ਝੱਲਿਆ ਨਹੀਂ ਸੀ ਜਾ ਰਿਹਾ। ਜ਼ਿਕਰਯੋਗ ਹੈ ਕਿ ਸ਼ਰਧਾਲੂਆਂ ਨਾਲ ਭਰੀ ਮਹਿੰਦਰਾ ਪਿਕ ਅੱਪ ਗੱਡੀ ਵਾਪਸ ਭਾਗੀਕੇ ਆਉਣ ਸਮੇਂ ਚਾਮੁੰਡਾ ਧਰਮਸ਼ਾਲਾ ਮਾਰਗ ‘ਤੇ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ ਸੀ ਜਿਸ ਦੌਰਾਨ ਇੱਕ ਔਰਤ ਦੀ ਮੌਕੇ ‘ਤੇ ਮੌਤ ਹੋ ਗਈ ਸੀ ਜਦੋਂ ਕਿ ਤਿੰਨ ਹੋਰ ਸ਼ਰਧਾਲੂਆਂ (ਇੱਕ ਔਰਤ ਅਤੇ ਦੋ ਆਦਮੀਆਂ) ਦੀ ਰਜਿੰਦਰਾ ਪ੍ਰਸਾਦ ਮੈਡੀਕਲ ਕਾਲਜ ਅਤੇ ਹਸਪਤਾਲ ਟਾਂਡਾ ਵਿਖੇ ਇਲਾਜ ਦੌਰਾਨ ਮੌਤ ਹੋ ਗਈ ਸੀ।



