Punjab

ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਵਜੋਂ ਮਨਾਇਆ

ਰੋਸ ਮਾਰਚ ਕੱਢ ਸਰਕਾਰ ਵੱਲੋਂ ਕੀਤੇ ਜ਼ੁਲਮਾਂ ਦੀ ਕੀਤੀ ਨਿੰਦਾ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫ਼ਿਰੋਜ਼ਪੁਰ, 14 ਅਗਸਤ : 15 ਅਗਸਤ ਆਜ਼ਾਦੀ ਦਿਵਸ ਨੂੰ ਕਾਲਾ ਦਿਵਸ ਦੇ ਸਬੰਧ ’ਚ ਮਨਾਉਣ ਨੂੰ ਲੈ ਕੇ ਅੱਜ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੇ ਦਲ ਖਾਲਸਾ ਵੱਲੋਂ ਅੱਜ 14 ਅਗਸਤ ਨੂੰ ਰੋਸ ਮਾਰਚ ਕੱਢਿਆ ਗਿਆ ਤੇ 15 ਅਗਸਤ ਨੂੰ ਸਿੱਖਾਂ ਲਈ ਇਕ ਕਾਲਾ ਦਿਵਸ ਦੱਸਿਆ। ਇਸ ਮੌਕੇ ਗੁਰਚਰਨ ਸਿੰਘ ਭੁੱਲਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ 15 ਅਗਸਤ ਨੂੰ ਅਸੀਂ ਇੱਕ ਗੁਲਾਮੀ ਵਿੱਚੋਂ ਨਿਕਲ ਕੇ ਦੂਸਰੀ ਗੁਲਾਮੀ ਵਿੱਚ ਫੱਸ ਗਏ। ਪਹਿਲਾਂ ਗੋਰਿਆਂ ਦੇ ਗੁਲਾਮ ਸੀ ਅੱਜ ਅਖੋਤੀ ਹਿੰਦੋਸਤਾਨੀਆਂ ਦੇ ਗੁਲਾਮ ਹਾਂ। ਉਨ੍ਹਾਂ ਕਿਹਾ ਕਿ ਸਿੱਖਾਂ ਨੂੰ ਆਜ਼ਾਦੀ ਤੋਂ ਬਾਅਦ ਜਰਾਇਮ ਪੇਸਾ ਦਾ ਇਨਾਮ ਦਿੱਤਾ ਗਿਆ। ਆਜ਼ਾਦੀ ਤੋਂ ਬਾਅਦ ਸਿੱਖਾਂ ’ਤੇ ਜ਼ੁਲਮ ਕਰਨੇ ਸ਼ੁਰੂ ਕਰ ਦਿੱਤੇ, ਦਰਬਾਰ ਸਾਹਿਬ ’ਤੇ ਹਮਲਾ ਨਿਰਦੇਸ਼ ਲੋਕਾਂ ਦਾ ਕਤਲੋਗਾਰਦ ਉਹ ਵੀ ਆਪਣੀ ਫ਼ੌਜ ਰਾਹੀਂ ਕੀ ਇਸ ਨੂੰ ਆਜ਼ਾਦੀ ਕਹਿੰਦੇ ਹਨ। ਇਸ ਸਮੇਂ ਹਾਜ਼ਰ ਮਾਤਾ ਚਰਨਜੀਤ ਕੋ (ਮਾਤਾ ਅਵਤਾਰ ਸਿੰਘ ਖੰਡਾ), ਬਾਬਾ ਹਰਦੀਪ ਸਿੰਘ ਮਹਿਰਾਜ, ਇੰਟਰਨੈਸ਼ਨਲ ਪੰਥਕ ਦਲ ਬਾਬਾ ਸਤਨਾਮ ਸਿੰਘ ਞੱਲੀਆਂ ਪ੍ਰਧਾਨ, ਸਤਿਕਾਰ ਕਮੇਟੀ ਲਖਬੀਰ ਸਿੰਘ ਮਹਾਲਮ, ਏਕ ਨੂਰ ਖਾਲਸਾ ਫੌਜ ਹਿੰਮਤ ਸਿੰਘ ਸਕੂਰ, ਲਖਵੀਰ ਸਿੰਘ ਮੁਹਾਲਮ, ਦਲ ਪੰਥ ਬਾਬਾ ਜਰਨੈਲ ਸਿੰਘ ਝਾੜ ਸਾਹਿਬ, ਸਿੱਖ ਸਟੂਡੈਂਟਸ ਫੈਡਰੇਸ਼ਨ ਕੁਲਦੀਪ ਸਿੰਘ ਨੰਦਾ, ਸਰਬੱਤ ਦਾ ਭਲਾ ਵੈੱਲਫੇਅਰ ਸੋਸਾਇਟੀ ਜਰਨੈਲ ਸਿੰਘ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇਜਿੰਦਰ ਸਿੰਘ ਦਿਉਲ ਯੂਥ ਪ੍ਰਧਾਨ, ਜਤਿੰਦਰ ਸਿੰਘ ਥਿੰਦ ਸੀਨੀਅਰ ਮੀਤ ਪ੍ਰਧਾਨ ਯੂਥ ਵਿੰਗ, ਪਰਮਿੰਦਰ ਸਿੰਘ ਬਾਲਿਆ ਵਾਲੀ, ਬਲਰਾਜ ਸਿੰਘ ਖਾਲਸਾ, ਬਲਦੇਵ ਸਿੰਘ ਗਗੜਾ ਸਾਰੇ ਪੀ.ਏ.ਸੀ ਮੈਂਬਰ, ਬਲਦੇਵ ਸਿੰਘ ਵੜਿੰਗ ਜ਼ਿਲ੍ਹਾ ਪ੍ਰਧਾਨ ਮੁਕਤਸਰ, ਰੂਬੀ ਬਰਾੜ, ਫ਼ਾਜ਼ਿਲਕਾ ਤੋਂ ਸੁਰਿੰਦਰ ਸਿੰਘ ਪ੍ਰਧਾਨ, ਬੀਬੀ ਬਲਕਰਨ ਕੌਰ ਪ੍ਰਧਾਨ, ਫ਼ਰੀਦਕੋਟ ਤੋਂ ਕੁਲਵੰਤ ਸਿੰਘ ਗੋਲੇ ਵਾਲਾ, ਬਲਰਾਜ ਸਿੰਘ ਮੋਗਾ, ਗੁਰਵਿੰਦਰ ਸਿੰਘ ਮੁਹਾਲਮ ਯੂਥ ਪ੍ਰਧਾਨ, ਬਲਕਾਰ ਸਿੰਘ ਜੋਗੇਵਾਲ ਪ੍ਰਧਾਨ ਕਿਸਾਨ ਵਿੰਗ, ਬੀਬੀ ਜਸਬੀਰ ਕੌਰ ਪ੍ਰਧਾਨ ਇਸਤਰੀ ਵਿੰਗ, ਸੂਰਤ ਸਿੰਘ ਮਮਦੋਟ, ਦਵਿੰਦਰ ਸਿੰਘ ਚੂਰੀਆ, ਜੋਗਿੰਦਰ ਸਿੰਘ ਮੱਲੇਵਾਲਾ, ਸੁਖਦੇਵ ਸਿੰਘ, ਮੇਹਰ ਸਿੰਘ, ਜਸਵੰਤ ਸਿੰਘ, ਇਕਬਾਲ ਸਿੰਘ ਗੁਰੂਹਰਸਹਾਏ, ਗੁਰਮੀਤ ਸਿੰਘ ਕੋਹਰ ਸਿੰਘ ਵਾਲਾ, ਬੂਟਾ ਸਿੰਘ ਕਰੀ ਕਲਾਂ ਸਰਕਲ ਪ੍ਰਧਾਨ ਗੁਰੂਹਰਸਾਏ, ਪ੍ਰਗਟ ਸਿੰਘ ਮੁੱਖ ਬੁਲਾਰਾ, ਸੁੱਚਾ ਸਿੰਘ ਭਾਨੇ ਵਾਲਾ, ਕਰਤਾਰ ਸਿੰਘ, ਹਜ਼ਾਰਾ ਸਿੰਘ, ਜਗਜੀਤ ਸਿੰਘ ਛੂਛਕ, ਚਮਕੌਰ ਸਿੰਘ ਮਨਸੂਰਵਾਲ, ਗਿਆਨੀ ਬਲਦੇਵ ਸਿੰਘ, ਸਰਬਜੀਤ ਸਿੰਘ ਤਲਵੰਡੀ ਅਤੇ ਸਰਬਜੀਤ ਸਿੰਘ ਕੋਟ ਕਰੋੜ, ਅਮਰੀਕ ਸਿੰਘ, ਗਿਆਨ ਸਿੰਘ ਮੰਡ, ਨਿਸ਼ਾਨ ਸਿੰਘ, ਗੁਰਮੀਤ ਸਿੰਘ ਹਬੀਬ ਵਾਲਾ ਆਦਿ ਨੇ ਕਿਹਾ ਕਿ ਅਸੀਂ ਅੱਜ ਵੀ ਆਜ਼ਾਦ ਨਹੀਂ ਹਾਂ, ਇਸ ਲਈ ਅਸੀਂ ਸਰਕਾਰਾਂ ਵੱਲੋਂ ਅੱਜ ਤੱਕ ਇਨਸਾਫ ਨਾ ਦੇਣ ਦੀ ਨਿਖੇਧੀ ਕਰਦੇ ਹਾਂ।

Related Articles

Leave a Reply

Your email address will not be published. Required fields are marked *

Back to top button