Punjab

ਸਾਦਿਕ ਬਹੁ-ਕਰੋੜੀ ਬੈਂਕ ਘੁਟਾਲਾ ਮਾਮਲੇ ‘ਚ ਮੁੱਖ ਮੁਲਜ਼ਮ ਅਮਿਤ ਢੀਂਗੜਾ ਦਾ ਇੱਕ ਸਾਥੀ ਗਾਜ਼ੀਆਬਾਦ ਤੋਂ ਗ੍ਰਿਫ਼ਤਾਰ

ਸਾਦਿਕ, , 11 ਅਗਸਤ : ਸਾਦਿਕ ਦੀ ਭਾਰਤੀ ਸਟੇਟ ਬੈਂਕ ਦੇ ਇੱਕ ਮੁਲਾਜ਼ਮ ਵੱਲੋਂ ਲੋਕਾਂ ਦੇ ਖਾਤਿਆਂ ਚ ਛੇੜਛਾੜ ਕਰਕੇ ਕਰੋੜਾਂ ਰੁਪਏ ਦਾ ਘਪਲਾ ਕੀਤਾ ਸੀ ਤੇ ਫਿਰ ਫ਼ਰਾਰ ਹੋ ਗਿਆ ਸੀ ਜਿਸ ਨੂੰ ਪੁਲਿਸ ਨੇ ਲਗਪਗ 8 ਦਿਨਾਂ ਬਾਅਦ ਮਥੁਰਾ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਇਸ ਮਾਮਲੇ ਦੀ ਲਗਾਤਾਰ ਜਾਂਚ ਚੱਲ ਰਹੀ ਸੀ। ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਦੇ ਦਿਸ਼ਾਂ ਨਿਰਦੇਸ਼ਾਂ ਹੇਠ ਇਸ ਕੇਸ ਤੇ ਕੰਮ ਕਰ ਰਹੀਆਂ ਟੀਮਾਂ ਨੂੰ ਉਸ ਸਮੇਂ ਹੋਰ ਸਫਲਤਾ ਮਿਲੀ ਜਦੋਂ ਪੁਲਿਸ ਵੱਲੋਂ ਸੰਦੀਪ ਕੁਮਾਰ ਐੱਸਪੀ (ਇਨਵੈਸਟੀਗੇਸ਼ਨ) ਫਰੀਦਕੋਟ, ਤਰਲੋਚਨ ਸਿੰਘ ਡੀਐੱਸਪੀ (ਸਬ ਡਵੀਜਨ) ਫਰੀਦਕੋਟ ਅਤੇ ਇੰਸਪੈਕਟਰ ਨਵਦੀਪ ਸਿੰਘ ਭੱਟੀ ਮੁੱਖ ਅਫਸਰ ਥਾਣਾ ਸਾਦਿਕ ਦੀ ਨਿਗਰਾਨੀ ਹੇਠ ਗਾਜ਼ੀਆਬਾਦ ਤੋਂ ਅਭਿਸ਼ੇਕ ਗੁਪਤਾ ਨਾਮਕ ਇੱਕ ਹੋਰ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਜੋ ਅਮਿਤ ਢੀਂਗੜਾ ਦਾ ਸਾਥੀ ਦੱਸਿਆ ਜਾ ਰਿਹਾ ਹੈ ਜੋ ਅਮਿਤ ਢੀਂਗੜਾ ਵੱਲੋਂ ਕੀਤੇ ਫਰੋਡ ਦੇ ਪੈਸਿਆਂ ਨੂੰ ਅੱਗੋਂ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ । ਜਾਂਚ ਦੌਰਾਨ ਪੁਲਿਸ ਨੂੰ ਅਭਿਸ਼ੇਕ ਅਤੇ ਅਮਿਤ ਢੀਂਗੜਾ ਦੀ ਕਰੀਬ ਢਾਈ ਕਰੋੜ ਦੀ ਚੱਲ ਅਚੱਲ ਜਾਇਦਾਦ ਦੀ ਜਾਣਕਾਰੀ ਮਿਲੀ ਹੈ ਜਿਸ ਨੂੰ ਕਾਨੂੰਨ ਮੁਤਾਬਕ ਫਰੀਜ਼ ਕਰਾਇਆ ਜਾ ਰਿਹਾ ਹੈ।ਇਸ ਤੋਂ ਇਲਾਵਾ ਉਸ ਦੇ ਬੈਂਕ ਖਾਤੇ ਵਿੱਚ 10 ਲੱਖ ਰੁਪਏ ਦੀ ਨਗਦੀ ਅਤੇ ਕਰੀਬ ਦਸ ਤੋਲਾ ਸੋਨੇ ਦਾ ਪਤਾ ਲੱਗਿਆ ਹੈ ਜਿਸ ਨੂੰ ਵੀ ਫਰੀਜ਼ ਕੀਤਾ ਜਾ ਰਿਹਾ। ਐੱਸਐੱਸਪੀ ਫਰੀਦਕੋਟ ਡਾ. ਪ੍ਰਗਿਆ ਜੈਨ ਨੇ ਦੱਸਿਆ ਕਿ ਉਹਨਾਂ ਵੱਲੋਂ ਗਠਿਤ ਟੀਮ ਲਗਾਤਾਰ ਇਸ ਮਾਮਲੇ ਵਿੱਚ ਪੀੜਤਾਂ ਨੂੰ ਇਨਸਾਫ ਦਵਾਉਣ ਲਈ ਜਾਂਚ ਕਰ ਰਹੀ ਸੀ ਅਤੇ ਜਾਂਚ ਦੌਰਾਨ ਹੀ ਸਾਹਮਣੇ ਆਇਆ ਸੀ ਕਿ ਅਭਿਸ਼ੇਕ ਗੁਪਤਾ ਜੋ ਕਿ ਅਮਿਤ ਢੀਂਗੜਾ ਦਾ ਸਾਥੀ ਹੈ ਉਹ ਅਮਿਤ ਧੀਗੜਾ ਦੀ ਠੱਗੀ ਦੀ ਰਕਮ ਨੂੰ ਪ੍ਰੋਪਰਟੀ ਵਿੱਚ ਇਨਵੈਸਟ ਕਰਦਾ ਸੀ ਜਿਸ ਵੱਲੋਂ ਗਾਜ਼ੀਆਬਾਦ ਚ ਕਰੀਬ ਡੇਢ ਕਰੋੜ ਰੁਪਏ ਦਾ ਫਲੈਟ ਖ੍ਰੀਦਿਆ ਸੀ ਅਤੇ ਇਸ ਤੋਂ ਇਲਾਵਾ ਦੋ ਹੋਰ ਵਿਅਕਤੀ ਜਿਹਨਾਂ ਬਾਰੇ ਜਾਣਕਾਰੀ ਸਾਹਮਣੇ ਆਈ ਹੈ ਕਿ ਉਹ ਵੀ ਅਮਿਤ ਧੀਂਗੜਾ ਦੀ ਠੱਗੀ ਦੀ ਰਕਮ ਨੂੰ ਅੱਗੇ ਹੋਰ ਕੰਮਾਂ ਵਿੱਚ ਇਨਵੈਸਟ ਕਰਦੇ ਸਨ ਜਿਨਾਂ ਦੀ ਵੀ ਗਿਰਫਤਾਰੀ ਜਲਦ ਹੋ ਸਕਦੀ ਹੈ। ਉਹਨਾਂ ਦੱਸਿਆ ਕਿ ਅਭਿਸ਼ੇਕ ਗੁਪਤਾ ਨੂੰ ਗ੍ਰਿਫ਼ਤਾਰ ਕਰਕੇ ਫਰੀਦਕੋਟ ਲਿਆਂਦਾ ਜਾ ਚੁੱਕਿਆ ਜੋ ਹੁਣ ਪੁਲਿਸ ਦੇ ਦੋ ਦਿਨਾਂ ਦੇ ਰਿਮਾਂਡ ਤੇ ਹਨ। ਹੁਣ ਤੱਕ ਇਸ ਮਾਮਲੇ ਵਿੱਚ ਤਿੰਨ ਗਿਰਫਤਾਰੀਆਂ ਹੋ ਚੁੱਕੀਆਂ ਹਨ ਜਿਸ ਵਿੱਚ ਮੁੱਖ ਦੋਸ਼ੀ ਅਮਿਤ ਧੀਗੜਾ ਉਸ ਦੀ ਪਤਨੀ ਅਤੇ ਗਾਜ਼ੀਆਬਾਦ ਤੋਂ ਗ੍ਰਿਫਤਾਰ ਕੀਤਾ ਗਿਆ ਅਭਿਸ਼ੇਕ ਗੁਪਤਾ ਸ਼ਾਮਲ ਹਨ।

Related Articles

Leave a Reply

Your email address will not be published. Required fields are marked *

Back to top button