Punjab

ਅੱਡਾ ਝਬਾਲ ਪੁੱਜੇ ਸੁਖਬੀਰ ਸਿੰਘ ਬਾਦਲ ਦਾ ਹੋਇਆ ਜੋਰਦਾਰ ਸਵਾਗਤ, ਪੂਰਨ ਵੱਲੋਂ ਸਨਮਾਨ

ਬੀੜ ਸਾਹਿਬ, 10 ਅਗਸਤ : ਅੱਡਾ ਝਬਾਲ ਵਿਖੇ ਅਕਾਲੀ ਆਗੂ ਪੂਰਨ ਸਿੰਘ ਝਬਾਲ ਦੀ ਅਗਵਾਈ ਹੇਠ ਇਕੱਤਰ ਹੋਏ ਅਕਾਲੀ ਵਰਕਰਾਂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਸਨਮਾਨਿਤ ਕੀਤਾ ਗਿਆ। ਇਸ ਮੌਕੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਮੂਹ ਅਕਾਲੀ ਵਰਕਰਾਂ ਦਾ ਧੰਨਵਾਦ ਕਰਦਿਆਂ ਵਿਧਾਨ ਸਭਾ ਹਲਕਾ ਤਰਨਤਾਰਨ ਤੋਂ ਹੋਣ ਵਾਲੀ ਜ਼ਿਮਨੀ ਚੋਣ ਵਿਚ ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਪ੍ਰਿੰਸੀਪਲ ਸੁਖਵਿੰਦਰ ਕੌਰ ਰੰਧਾਵਾ ਨੂੰ ਜਿਤਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਪੰਜਾਬ ਵਿੱਚ ਦਿੱਲੀ ਤੋਂ ਜਿੰਨੀਆਂ ਵੀ ਪਾਰਟੀਆਂ ਆਈਆਂ ਹਨ। ਉਨ੍ਹਾਂ ਨੇ ਪੰਜਾਬ ਨਾਲ ਧੋਖਾ ਕੀਤਾ ਹੈ। ਇਸ ਮੌਕੇ ਅਕਾਲੀ ਆਗੂ ਤੇ ਸਾਬਕਾ ਸਰਪੰਚ ਮਨਜਿੰਦਰ ਸਿੰਘ ਐਮਾਂ, ਡਾਇਰੈਕਟਰ ਦਲਜੀਤ ਸਿੰਘ ਐਮਾਂ, ਸਾਬਕਾ ਸਰਪੰਚ ਵਰਿੰਦਰਜੀਤ ਸਿੰਘ ਹੀਰਾਪੁਰ, ਬਲਬੀਰ ਸਿੰਘ ਬੀਐੱਸ ਟੇਲਰ, ਬਾਂਕਾ ਮਲਕ, ਰਿੰਕੂ ਛੀਨਾ, ਅਸ਼ੋਕ ਕੁਮਾਰ ਬਿੱਟੂ, ਮਹਿੰਦਰ ਸਿੰਘ ਪਤਾਸਿਆਂ ਵਾਲੇ, ਲਾਲੀ ਨੰਦਾ, ਨਿਸ਼ਾਨ ਸਿੰਘ ਦੋਦੇ, ਕੁਲਵੰਤ ਸਿੰਘ ਕੱਪੜੇ ਵਾਲੇ, ਸੁਨੀਲ ਛੀਨਾ, ਨਰੇਸ਼ ਕੁਮਾਰ, ਬਾਬਾ ਵਰਿਆਮ ਸਿੰਘ, ਵੀਰਪਾਲ ਸਿੰਘ, ਸ਼ਾਮ ਸਿੰਘ ਕੋਟ, ਗੁਰਸੇਵਕ ਸਿੰਘ, ਸਰਬਜੀਤ ਸਿੰਘ ਗੰਡੀਵਿੰਡ, ਲਵ ਢਿੱਲੋਂ, ਸੈਂਡੀ ਮਾਝਾ ਰਾਈਸ ਮਿੱਲ, ਹਰਭਜਨ ਸਿੰਘ ਬੇਕਰੀ ਵਾਲੇ, ਤੇਜਿੰਦਰ ਸਿੰਘ ਰੂਬੀ, ਡਿਪਟੀ ਝਬਾਲ, ਸੁਰਜਨ ਸਿੰਘ ਝਬਾਲ, ਪਰਮਜੀਤ ਸਿੰਘ ਬਘਿਆੜੀ, ਹੀਰਾ ਟੈਂਟ ਹਾਊਸ, ਰੇਸ਼ਮ ਸਿੰਘ, ਗੁਰਵਿੰਦਰ ਸਿੰਘ, ਦਇਆ ਸਿੰਘ, ਲਾਲੀ ਜਿਊਲਰਜ਼ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button