Punjab

ਫਰਦ ਕੇਂਦਰ ਦੇ ਸਟਾਫ਼ ਵੱਲੋਂ ਮੰਗਾਂ ਸਬੰਧੀ ਪੰਜਾਬ ਸਰਕਾਰ ਦੇ ਨਾਮ ਐੱਸਡੀਐਮ ਨੂੰ ਦਿੱਤਾ

ਫ਼ਿਰੋਜ਼ਪੁਰ, 25 ਮਾਰਚ (ਬਾਲ ਕਿਸ਼ਨ)– ਪੰਜਾਬ ਸਰਕਾਰ ਵਲੋਂ ਮਾਲ ਵਿਭਾਗ ਵਿਚ ਫ਼ਰਦ ਲੈਣ ਅਤੇ ਹੋਰਨਾਂ ਕੰਮਾਂ ਸਬੰਧੀ ਕੀਤੀਆਂ ਜਾ ਰਹੀਆਂ ਤਬਦੀਲੀਆਂ ਕਾਰਨ ਫ਼ਰਦ ਕੇਂਦਰ ਵਿਚ ਕੰਮ ਕਰ ਰਹੇ ਸੈਂਕੜੇ ਨੌਜਵਾਨਾਂ ਦੇ ਭਵਿੱਖ ’ਤੇ ਤਲਵਾਰ ਲਟਕ ਗਈ ਹੈ। ਇਸ ਸਬੰਧ ਵਿਚ ਫ਼ਰਦ ਕੇਂਦਰ ਫ਼ਿਰੋਜ਼ਪੁਰ ਦੇ ਸਮੂਹ ਸਟਾਫ਼ ਨੇ ਐੱਸਡੀਐੱਮ ਫ਼ਿਰੋਜ਼ਪੁਰ ਦਿਵਿਆ ਪੀ ਨੂੰ ਦਿੱਤੇ ਇਕ ਮੰਗ ਪੱਤਰ ਵਿਚ ਦੱਸਿਆ ਕਿ ਸਰਕਾਰ ਵਲੋਂ ਨਿਰਧਾਰਿਤ ਕੀਤੇ ਫ਼ਰਦ ਕੇਂਦਰ ਦਾ ਮੁੱਖ ਕੰਮ ਲੋਕਾਂ ਦੀ ਜ਼ਮੀਨ, ਪਲਾਟ ਆਦਿ ਦੀ ਮਾਲ ਮਹਿਕਮੇ ’ਚ ਦਰਜ ਜਾਣਕਾਰੀ ਦੀ ਨਕਲ ਜਾਰੀ ਕਰਨਾ ਹੈ, ਪਰ ਹੁਣ ਪੰਜਾਬ ਸਰਕਾਰ ਨੇ ਨਵੀਂ ਤਬਦੀਲੀ ਕਰਦਿਆਂ ਫ਼ਰਦ ਦੀ ਕਾਪੀ ਆਨਲਾਈਨ ਪੋਰਟਲ ’ਤੇ ਕਿਊ.ਆਰ ਕੋਰਡ ਰਾਹੀਂ ਜਾਰੀ ਹੋਣ ਲੱਗ ਪਈਆਂ, ਜਦਕਿ ਇੰਤਕਾਲ ਦੀ ਐਂਟਰੀ ਦਾ ਕੰਮ ਪਹਿਲਾਂ ਹੀ ਪਟਵਾਰੀ ਨੂੰ ਦਿੱਤਾ ਗਿਆ ਸੀ। ਇਸ ਤਬਦੀਲੀ ਨਾਲ-ਨਾਲ ਹੁਣ ਪੰਜਾਬ ਦੇ ਫ਼ਰਦ ਕੇਂਦਰ ਵਿਚ ਕੰਮ ਮੰਗ ਪੱਤਰ ਕਰਦੇ ਤਕਰੀਬਨ 900 ਮੁਲਾਜ਼ਮਾਂ ਦੀ ਨੌਕਰੀ ਜਾਣ ਦਾ ਖਦਸ਼ਾ ਬਣਿਆ ਹੋਇਆ ਹੈ, ਸਗੋਂ ਅਤਿ ਦੀ ਮਹਿੰਗਾਈ ਵਿਚ ਨੌਕਰੀ ਦਾ ਨਾ ਹੋਣਾ ਜਾਂ ਨੌਕਰੀ ਤੋਂ ਕੱਢਣ ਕਾਰਨ ਉਹ ਆਪਣੇ ਦਾ ਪਰਿਵਾਰ ਪਾਲਣ-ਪੋਸਣ ਕਰਨ ਵਿਚ ਦਿੱਕਤ ਪੇਸ਼ ਆਵੇਗੀ। ਉਨ੍ਹਾਂ ਦੱਸਿਆ ਕਿ ਫ਼ਰਦ ਕੇਂਦਰ ਦਾ ਸਾਰਾ ਸਟਾਫ਼ ਸੀਐਮਐੱਸ ਕੰਪਨੀ ਅਧੀਨ ਲਗਭਗ 18 ਸਾਲਾਂ ਤੋਂ ਕੰਮ ਕਰਦੇ ਆ ਰਹੇ ਅਤੇ ਉਨ੍ਹਾਂ ਦੀ ਤਨਖ਼ਾਹ ਹਰ ਮਹੀਨੇ 5 ਤਾਰੀਖ਼ ਤੋਂ ਪਹਿਲਾਂ ਆ ਜਾਂਦੀ ਸੀ, ਪਰ ਫਰਵਰੀ 2025 ਦੀ ਤਨਖਾਹ ਅਜੇ ਤੱਕ ਉਨ੍ਹਾਂ ਨੂੰ ਨਹੀਂ ਦਿੱਤੀ ਗਈ, ਜਿਸ ਕਰ ਘਰ ਪਰਿਵਰਾਰ ਚਲਾਉਣਾ ਔਖਾ ਹੋ ਗਿਆ ਹੈ, ਕਿਉਂਕਿ ਮਾਰਚ ਦਾ ਮਹੀਨੇ ਬੱਚਿਆਂ ਦੇ ਸਕੂਲ ਦਾਖਲੇ ਭਰਨੇ ਹੁੰਦੇ ਹਨ।ਜਿਸ ਵਿਚ ਦੇਰੀ ਹੋਣ ਕਰਕੇ ਸਾਨੂੰ ਮਾਨਸਿਕ ਤੌਰ ’ਤੇ ਵੀ ਬੜੀ ਪ੍ਰੇਸ਼ਾਨੀ ਹੋ ਰਹੀ ਹੈ, ਬਲਕਿ ਕਮਾਈ ਦਾ ਹੋਰ ਕੋਈ ਸਾਧਨ ਨਾ ਹੋਣ ਕਰਕੇ ਉਨ੍ਹਾਂ ਦੇ ਘਰ ਪਰਿਵਾਰ ਉਨ੍ਹਾਂ ’ਤੇ ਹੀ ਨਿਰਭਰ ਹੈ। ਉਨ੍ਹਾਂ ਅਪੀਲ ਕਰਦਿਆਂ ਆਖਿਆ ਕਿ ਫਰਵਰੀ 2025 ਮਹੀਨੇ ਦੀ ਬਕਾਇਆ ਪਈ ਤਨਖਾਹ ਜਲਦ ਜਾਰੀ ਕਰਵਾਈ ਜਾਵੇ ਤਾਂ ਜੋ ਅਸੀਂ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਅਤੇ ਦਫਤਰੀ ਜ਼ਿੰਮੇਵਾਰੀ ਸੁਚਾਰੂ ਢੰਡ ਨਾਲ ਚਲਾ ਸਕੀਏ।

Related Articles

Leave a Reply

Your email address will not be published. Required fields are marked *

Back to top button