Punjab

ਜ਼ੋਨਲ ਸਕੂਲ ਖੇਡਾਂ ’ਚ ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਨੇ ਮਾਰੀਆਂ ਮੱਲਾਂ

ਝਬਾਲ, 8 ਅਗਸਤ : ਬਾਬਾ ਬੁੱਢਾ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬੀੜ ਸਾਹਿਬ ਦੇ ਖਿਡਾਰੀਆਂ ਵੱਲੋਂ ਜ਼ੋਨਲ ਸਕੂਲ ਖੇਡਾਂ 2025 ਦੌਰਾਨ ਵਾਲੀਬਾਲ, ਫੁੱਟਬਾਲ, ਖੋ ਖੋ, ਕ੍ਰਿਕਟ ਆਦਿ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਗਿਆ। ਸਕੂਲ ਦੀਆਂ ਲੜਕੇ ਤੇ ਲੜਕੀਆਂ ਦੀਆਂ ਵੱਖ-ਵੱਖ ਟੀਮਾਂ ਵੱਲੋਂ ਗੁਰਮੀਤ ਸਿੰਘ ਡੀਪੀਈ ਦੀ ਅਗਵਾਈ ਹੇਠ ਖੋ-ਖੋ ਟੀਮ ਲੜਕੀਆਂ ਅੰਡਰ 17 ਨੇ ਪਹਿਲਾ ਸਥਾਨ, ਖੋ-ਖੋ ਟੀਮ ਲੜਕੇ ਅੰਡਰ 14 ਨੇ ਪਹਿਲਾ ਸਥਾਨ, ਕਿ੍ਕਟ ਟੀਮ ਲੜਕੇ ਅੰਡਰ 19 ਨੇ ਪਹਿਲਾ ਸਥਾਨ, ਫੁੱਟਬਾਲ ਟੀਮ ਲੜਕੇ ਅੰਡਰ 19 ਨੇ ਦੂਸਰਾ ਸਥਾਨ, ਫੁੱਟਬਾਲ ਟੀਮ ਲੜਕੇ ਅੰਡਰ 17 ਨੇ ਤੀਸਰਾ ਸਥਾਨ, ਫੁੱਟਬਾਲ ਟੀਮ ਲੜਕੇ ਅੰਡਰ 14 ਨੇ ਦੂਸਰਾ ਸਥਾਨ, ਖੋ-ਖੋ ਟੀਮ ਲੜਕੇ ਅੰਡਰ 17 ਨੇ ਦੂਸਰਾ ਸਥਾਨ, ਵਾਲੀਬਾਲ ਟੀਮ ਲੜਕੇ ਅੰਡਰ 19 ਨੇ ਤੀਸਰਾ ਸਥਾਨ, ਖੋ-ਖੋ ਟੀਮ ਲੜਕੀਆਂ ਅੰਡਰ 19 ਨੇ ਦੂਸਰਾ ਸਥਾਨ ਪ੍ਰਾਪਤ ਕੀਤਾ। ਸਵੇਰ ਦੀ ਸਭਾ ਮੌਕੇ ਸਕੂਲ ਪ੍ਰਿੰਸੀਪਲ ਡਾ.ਤਰਨਜੀਤ ਸਿੰਘ ਸਮੇਤ ਸਟਾਫ ਮੈਂਬਰਾਂ ਵੱਲੋਂ ਵੱਲੋਂ ਵਾਲੀਬਾਲ, ਫੁੱਟਬਾਲ, ਕ੍ਰਿਕਟ, ਖੋ-ਖੋ ਮੁਕਾਬਲਿਆਂ ’ਚ ਜੇਤੂ ਰਹੀਆਂ ਲੜਕੇ ਤੇ ਲੜਕੀਆਂ ਦੀਆਂ ਟੀਮਾਂ ਨੂੰ ਵਿਸ਼ੇਸ਼ ਤੌਰ ‘ਤੇ ਸਨਮਾਨਤ ਕਰਦਿਆਂ ਵਧਾਈ ਦਿੱਤੀ। ਉਨ੍ਹਾਂ ਗੁਰਮੀਤ ਸਿੰਘ ਡੀਪੀਈ ਦੀ ਵੀ ਸ਼ਲਾਘਾ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸਖ਼ਤ ਮਿਹਨਤ ਸਦਕਾ ਹੀ ਸਾਡੇ ਸਕੂਲ ਦੇ ਖਿਡਾਰੀਆਂ ਵੱਲੋਂ ਵੱਖ-ਵੱਖ ਮੁਕਾਬਲਿਆਂ ’ਚ ਜਿੱਤਾਂ ਪ੍ਰਾਪਤ ਕਰਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਗਿਆ ਹੈ। ਪ੍ਰਿੰਸੀਪਲ ਡਾ. ਤਰਨਜੀਤ ਸਿੰਘ ਨੇ ਸਕੂਲ ਦੇ ਖਿਡਾਰੀਆਂ ਨੂੰ ਅਗਲੇ ਮੁਕਾਬਲਿਆਂ ਲਈ ਸ਼ੁਭਕਾਮਨਾਵਾਂ ਦਿੰਦਿਆਂ ਹੋਰ ਸਖ਼ਤ ਮਿਹਨਤ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਗੁਰਮੀਤ ਸਿੰਘ ਡੀਪੀਈ, ਮਨਿੰਦਰਜੀਤ ਸਿੰਘ, ਦਵਿੰਦਰਪਾਲ ਕੌਰ, ਅਕਵਿੰਦਰ ਕੌਰ, ਹਰਪ੍ਰੀਤ ਕੌਰ, ਸਤਨਾਮ ਕੌਰ, ਰੁਪਿੰਦਰਬੀਰ ਕੌਰ, ਸੁਖਰਾਜ ਕੌਰ, ਜਸਵਿੰਦਰ ਕੌਰ, ਰਜਿੰਦਰ ਕੌਰ ਆਦਿ ਸਟਾਫ ਮੈਂਬਰ ਹਾਜ਼ਰ ਸੀ।

Related Articles

Leave a Reply

Your email address will not be published. Required fields are marked *

Back to top button