
ਮੱਲ੍ਹੀਆਂ ਕਲਾਂ, 8 ਅਗਸਤ : ਐੱਨਆਰਆਈ ਵੀਰਾਂ ਦਾ ਪੰਜਾਬ ਦੀ ਤਰੱਕੀ ’ਚ ਬਹੁਤ ਯੋਗਦਾਨ ਹੈ ਜੋ ਸਮੇਂ ਸਮੇਂ ’ਤੇ ਆਪਣੀ ਨੇਕ ਕਮਾਈ ’ਚੋਂ ਦਸਵੰਧ ਕੱਢਦੇ ਰਹਿੰਦੇ ਹਨ। ਇਹ ਵਿਚਾਰ ਨੰਬਰਦਾਰ ਹਰਕੰਵਲ ਸਿੰਘ ਮੁੰਧ ਜ਼ਿਲ੍ਹਾ ਪ੍ਰਧਾਨ ਨੰਬਰਦਾਰ ਯੂਨੀਅਨ 643 ਜਲੰਧਰ ਦਿਹਾਤੀ ਨੇ ਨੰਬਰਦਾਰਾਂ ਦੀ ਭਰਵੀਂ ਮੀਟਿੰਗ ’ਚ ਸਾਂਝੇ ਕੀਤੇ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਪਿੰਡ ਮੁੰਧ ਦੇ ਐੱਨਆਰਆਈ ਨਰਿੰਦਰ ਸਿੰਘ ਤੂਰ ਪਿੰਡ ਦੇ ਵਿਕਾਸ ਲਈ ਹਮੇਸ਼ਾ ਤਤਪਰ ਰਹਿੰਦੇ ਹਨ ਤੇ ਲੱਖਾਂ ਰੁਪਏ ਖਰਚ ਕਰਦੇ ਹਨ। ਉਹ ਅੱਜ ਇਥੇ ਪੁੱਜੇ ਹਨ ਤੇ ਉਨ੍ਹਾਂ ਨੇਕ ਕਮਾਈ ’ਚੋਂ ਗਿਆਰਾਂ ਹਜ਼ਾਰ ਰੁਪਏ ਨੰਬਰਦਾਰ ਯੂਨੀਅਨ ਨੂੰ ਦਾਨ ਵਜੋਂ ਦਿੱਤੇ ਤੇ ਅੱਗੇ ਤੋਂ ਵੀ ਇਸ ਤਰ੍ਹਾਂ ਸਹਿਯੋਗ ਦੇਣ ਦਾ ਵਾਅਦਾ ਕੀਤਾ ਹੈ। ਇਸ ਮੌਕੇ ’ਤੇ ਉਨ੍ਹਾਂ ਨੂੰ ਯੂਨੀਅਨ ਆਗੂਆਂ ਵੱਲੋਂ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਅੱਜ ਦੀ ਮੀਟਿੰਗ ’ਚ ਯੂਨੀਅਨ ਦੇ ਸਰਪ੍ਰਸਤ ਬਾਪੂ ਲਾਭ ਸਿੰਘ ਦਾ 95ਵਾਂ ਜਨਮਦਿਨ ਯੂਨੀਅਨ ਵੱਲੋਂ ਮਨਾਇਆ ਗਿਆ ਤੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ’ਤੇ ਬਾਪੂ ਲਾਭ ਸਿੰਘ ਨੂੰ ਸਨਮਾਨ ਚਿੰਨ੍ਹ ਤੇ ਲੋਈ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ’ਤੇ ਸੁਰਜੀਤ ਸਿੰਘ ਹੇਅਰ ਤਹਿਸੀਲ ਪ੍ਰਧਾਨ ਨਕੋਦਰ, ਰਾਜ ਕੁਮਾਰ ਮਹਿੰਮੀ ਜਿਲ੍ਹਾਂ ਸਕੱਤਰ, ਬਲਜੀਤ ਸਿੰਘ, ਰਸ਼ਪਾਲ ਸਿੰਘ ਮੁੰਧ , ਗੁਰਦੇਵ ਮਾਲੜੀ, ਗੁਰਵਿੰਦਰ ਸਿੰਘ ਕੈਂਥ, ਗੁਰਸ਼ਰਨਜੀਤ ਸਿੰਘ, ਰਤਨ ਰਾਏ, ਸ਼ਿਵਰਾਜ ਸਿੰਘ ਸੰਧੂ, ਜਗਜੀਤ ਸਿੰਘ, ਹਰਨੇਕ ਸਿੰਘ, ਸੁਖਦੇਵ ਸਿੰਘ, ਕੁਲਰਾਜ ਸਿੰਘ, ਸੁਰਿੰਦਰ ਸਿੰਘ ਤੂਰ, ਚਰਨਜੀਤ ਤੇ ਹੋਰ ਹਾਜ਼ਰ ਸਨ।



