Punjab

ਲਾਪਤਾ ਨੌਜਵਾਨ ਦੀ ਗਲੀ-ਸੜੀ ਲਾਸ਼ ਮਿਲੀ

ਜਲੰਧਰ, 8 ਅਗਸਤ : ਨੌਜਵਾਨ ਜੋ 10 ਦਿਨ ਪਹਿਲਾਂ ਲਾਪਤਾ ਹੋਇਆ ਸੀ, ਦੀ ਸਥਾਨਕ ਰੇਲਵੇ ਕਾਲੋਨੀ ਦੀ ਬੰਜਰ ਪਈ ਜ਼ਮੀਨ ’ਚ ਗਲੀ-ਸੜੀ ਹਾਲਤ ’ਚ ਲਾਸ਼ ਬਰਾਮਦ ਹੋਈ ਹੈ। ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਏ ਹਨ ਕਿ ਉਨ੍ਹਾਂ ਦੇ ਉਸ ਦੀ ਕੁਝ ਵਿਅਕਤੀਆਂ ਨੇ ਹੱਤਿਆ ਕੀਤੀ ਹੈ। ਮ੍ਰਿਤਕ ਦੀ ਪਛਾਣ ਬਾਦਲ ਸੋਨੀ ਵਾਸੀ ਕਰੋਲ ਬਾਗ, ਜਲੰਧਰ ਵਜੋਂ ਦੱਸੀ ਗਈ ਹੈ। ਮ੍ਰਿਤਕ ਦੇ ਚਾਚਾ ਮਨੋਜ ਸੋਨੀ ਨੇ ਜਾਣਕਾਰੀ ਦਿੱਤੀ ਕਿ ਬਾਦਲ ਫਗਵਾੜਾ ਗੇਟ ਵਿਖੇ ਹਾਰਡਵੇਅਰ ਦੀ ਦੁਕਾਨ ’ਤੇ ਕੰਮ ਕਰਦਾ ਸੀ। ੳਹ 29 ਜੁਲਾਈ ਨੂੰ ਘਰੋਂ ਕੰਮ ’ਤੇ ਗਿਆ ਸੀ ਪਰ ਰਾਤ ਤੱਕ ਘਰ ਨਾ ਪੁੱਜਣ ’ਤੇ ਉਨ੍ਹਾਂ ਆਪਣੇ ਤੌਰ ’ਤੇ ਬਾਦਲ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ। ਥੱਕ ਹਾਰ ਕੇ ਉਨ੍ਹਾਂ ਥਾਣਾ ਰਾਮਾ ਮੰਡੀ ਵਿਖੇ ਬਾਦਲ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ। ਵੀਰਵਾਰ ਉਨ੍ਹਾਂ ਦੇ ਕਿਸੇ ਜਾਣਕਾਰ ਨੇ ਦੱਸਿਆ ਕਿ ਇਕ ਨੌਜਵਾਨ ਦੀ ਝਾੜੀਆਂ ’ਚੋਂ ਲਾਸ਼ ਪਈ ਹੈ, ਜਦ ਉਨ੍ਹਾਂ ਮੌਕੇ ’ਤੇ ਜਾ ਕੇ ਦੇਖਿਆ ਤਾਂ ਲਾਸ਼ ਗਲੀ-ਸੜੀ ਹਾਲਤ ਸੀ, ਜਿਸ ਕਰਕੇ ਮ੍ਰਿਤਕ ਦੀ ਪਛਾਣ ਨਹੀਂ ਹੋ ਰਹੀ ਸੀ। ਉਨ੍ਹਾਂ ਕੱਪੜਿਆਂ ਤੋਂ ਉਸ ਦੀ ਪਛਾਣ ਕਰਕੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। ਮੌਕੇ ’ਤੇ ਪੁੱਜੀ ਥਾਣਾ ਨਵੀਂ ਬਾਰਾਂਦਰੀ ਦੀ ਪੁਲਿਸ ਨੇ ਮ੍ਰਿਤਕ ਦੇਹ ਨੂੰ ਕਬਜ਼ੇ ’ਚ ਲੈ ਕੇ ਪੋਸਟਮਾਰਟ ਲਈ ਸਿਵਲ ਹਸਪਤਾਲ ਰਖਵਾ ਦਿੱਤਾ ਹੈ ਤੇ ਬਣਦੀ ਅਗਲੇਰੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button