Punjab

2,66,297 ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਦਿੱਤੀ ਐਲਬੈਂਡਾਜੋਲ ਗੋਲੀ

ਬਠਿੰਡਾ, 7 ਅਗਸਤ : ਸਿਹਤ ਵਿਭਾਗ ਪੰਜਾਬ ਵੱਲੋਂ ਬੱਚਿਆਂ ’ਚ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਡੀ–ਵਰਮਿੰਗ ਦਿਵਸ ਮਨਾਇਆ ਗਿਆ। ਇਸ ਦਿਨ ਜ਼ਿਲ੍ਹੇ ਦੇ 1014 ਸਕੂਲਾਂ ਤੇ 1392 ਆਂਗਨਵਾੜੀ ਸੈਂਟਰਾਂ ’ਚ 2,66,297 ਇਕ ਸਾਲ ਤੋਂ 19 ਸਾਲ ਤਕ ਦੇ ਬੱਚਿਆਂ ਨੂੰ ਪੇਟ ਦੇ ਕੀੜਿਆਂ ਤੋਂ ਬਚਾਅ ਲਈ ਐਲਬੈਂਡਾਜੋਲ ਦੀ ਮੁਫ਼ਤ ਗੋਲੀ ਦਿੱਤੀ ਗਈ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਸਿਵਲ ਸਰਜਨ ਡਾ. ਤਪਿੰਦਰਜੋਤ ਵੱਲੋਂ ਕੀਤਾ ਗਿਆ। ਉਨ੍ਹਾਂ ਵੱਲੋਂ ਕਿਹਾ ਗਿਆ ਕਿ ਸਰਕਾਰ ਦੀਆਂ ਹਦਾਇਤਾਂ ਅਨੁਸਾਰ 14 ਅਗਸਤ ਨੂੰ ਸਰਕਾਰੀ ਪ੍ਰਾਈਵੇਟ ਸਕੂਲਾਂ ਅਤੇ ਆਂਗਨਵਾੜੀ ਸੈਂਟਰਾਂ ਵਿਚ ਡੀ–ਵਰਮਿੰਗ ਦਿਵਸ ਮਨਾਇਆ ਜਾਵੇਗਾ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੀ ਦੇਖਰੇਖ ਕਰਨਗੇ। ਉਨ੍ਹਾਂ ਸਕੂਲ ਮੁਖੀਆਂ ਨੂੰ ਕਿਹਾ ਕਿ ਉਹ ਅਧਿਆਪਕ ਦੀ ਨਿਗਰਾਨੀ ’ਚ ਹੀ ਬੱਚਿਆਂ ਨੂੰ ਗੋਲੀ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਆਂਗਣਵਾੜੀ ’ਚ ਰਜਿਸਟਰਡ ਬੱਚਿਆਂ ਅਤੇ ਕਿਸੇ ਵੀ ਸਕੂਲ ਜਾਂ ਆਂਗਣਵਾੜੀ ਜਾਣ ਵਾਲੇ ਬੱਚਿਆਂ ਨੂੰ ਆਸ਼ਾ ਵਰਕਰਾਂ ਵੱਲੋਂ ਉਨ੍ਹਾਂ ਦੇ ਘਰਾਂ ਵਿਚ ਗੋਲੀ ਆਪਣੀ ਦੇਖਰੇਖ ਵਿਚ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ 7 ਅਗਸਤ ਨੂੰ ਕਿਸੇ ਕਾਰਨ ਗੋਲੀ ਲੈਣ ਤੋਂ ਵਾਂਝੇ ਰਹਿਣ ਵਾਲੇ ਬੱਚਿਆਂ ਨੂੰ 14 ਅਗਸਤ 2025 ਨੂੰ ਮੋਪ ਅਪ ਡੇ ਵਾਲੇ ਦਿਨ ਗੋਲੀ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਹਾਜੀਰਤਨ ਤੋਂ ਡੀ–ਵਰਮਿੰਗ ਦਿਵਸ ਦੀ ਸ਼ੁਰੂਆਤ ਕੀਤੀ ਜਾਵੇਗੀ। ਬੱਚਿਆਂ ਨੂੰ ਗੋਲੀ ਖਾਣਾ ਖਾਣ ਤੋਂ ਬਾਅਦ ਦਿੱਤੀ ਜਾਵੇ ਖਾਲੀ ਪੇਟ ਕਿਸੇ ਵੀ ਬੱਚੇ ਨੂੰ ਐਲਬੈਂਡਾਜੋਲ ਦੀ ਗੋਲੀ ਨਾ ਦਿੱਤੀ ਜਾਵੇ।

Related Articles

Leave a Reply

Your email address will not be published. Required fields are marked *

Back to top button