Punjab

ਬਟਾਲਾ ਗੈਸ ਧਮਾਕਾ ਮਾਮਲੇ ’ਚ ਜਾਂਚ ਪਿੱਛੋਂ 5 ਜਣੇ ਨਾਮਜ਼ਦ

ਧਮਾਕੇ ਨਾਲ ਲੱਗੀ ਅੱਗ ’ਚ ਝੁਲਸੇ ਇਕ ਨੌਜਵਾਨ ਦੀ ਹੋ ਗਈ ਮੌਤ

ਬਟਾਲਾ , 25 ਜੁਲਾਈ ਨੂੰ ਬਟਾਲਾ ਦੇ ਉਮਰਪੁਰਾ ਇਲਾਕੇ ਵਿਚ ਜ਼ਮੀਨਦੋਜ਼ ਗੁਜਰਾਤ ਗੈਸ ਪਾਈਪ ਨੂੰ ਨੁਕਸਾਨ ਪੁੱਜਾ ਸੀ ਤੇ ਇਸ ਕਰ ਕੇ ਵੱਡਾ ਧਮਾਕਾ ਹੋਇਆ ਸੀ। ਇਸ ਧਮਾਕੇ ਪਿੱਛੋਂ ਇਕ ਦੁਕਾਨ ਵਿਚ ਅੱਗ ਲੱਗ ਗਈ ਸੀ, ਜਿਸ ਨਾਲ ਦੁਕਾਨ ਵਿੱਚ ਬੈਠੇ 11 ਸਾਲ ਦੇ ਬੱਚੇ ਸਮੇਤ ਚਾਰ ਲੋਕ ਬੁਰੀ ਤਰ੍ਹਾਂ ਝੁਲਸ ਗਏ ਸਨ। ਹਾਦਸੇ ’ਚ ਝੁਲਸੇ ਠਠਿਆਰੀ ਗੇਟ ਬਟਾਲਾ ਦੇ ਰਹਿਣ ਵਾਲੇ ਨੌਜਵਾਨ ਰਿਸ਼ਭ ਅਗਰਵਾਲ ਦੀ ਬੀਤੇ ਕੱਲ੍ਹ ਇਲਾਜ ਦੌਰਾਨ ਮੌਤ ਹੋਈ ਸੀ। ਡੀਐੱਸਪੀ ਸਿਟੀ ਸੰਜੀਵ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਮਾਮਲੇ ਵਿਚ ਸਖ਼ਤ ਕਾਰਵਾਈ ਕੀਤੀ ਹੈ ਤੇ ਮ੍ਰਿਤਕ ਰਿਸ਼ਭ ਅਗਰਵਾਲ ਦੀ ਮਾਂ ਅਨੁਰਾਧਾ ਅਗਰਵਾਲ ਦੀ ਸ਼ਿਕਾਇਤ ਦੇ ਅਧਾਰ ‘ਤੇ ਏਅਰਟੈੱਲ ਦੇ ਪ੍ਰੋਜੈਕਟ ਇੰਚਾਰਜ ਮਾਨਿਕ, ਗਣੇਸ਼ ਰਾਠੌੜ ਤੇ ਗੁਜਰਾਤ ਗੈਸ ਕੰਪਨੀ ਦੇ ਇੰਚਾਰਜ ਸਤਯਮ ਤ੍ਰਿਵੇਦੀ, ਸਥਾਨਕ ਡਿਪੂ ਹੋਲਡਰ ਗੁਜਰਾਤ ਗੈਸ ਕੰਪਨੀ ਦੇ ਇੰਚਾਰਜ ਪੰਕਜ ਮਹਾਜਨ ਤੇ ਡਿਪਟੀ ਮੈਨੇਜਰ ਅਨੰਦ ਸਿੰਘ ਨਾਗੀ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ।

ਇਹ ਹੈ ਮਾਮਲਾ 

ਜਾਣਕਾਰੀ ਮੁਤਾਬਕ 25 ਜੁਲਾਈ ਨੂੰ ਏਅਰਟੈੱਲ ਕੰਪਨੀ ਦੇ ਠੇਕੇਦਾਰ ਤੇ ਮਜ਼ਦੂਰ ਵਾਈਫਾਈ ਕੇਬਲ ਵਿਛਾਉਣ ਲਈ ਡਰਿੱਲ ਮਸ਼ੀਨ ਨਾਲ ਉਮਰਪੁਰਾ ਚੌਕ, ਮੀਆਂ ਮੁਹੱਲਾ ਤੋਂ ਸੜਕ ‘ਤੇ ਜ਼ਮੀਨਦੋਜ਼ ਪਾਈਪ ਵਿਛਾ ਰਹੇ ਸਨ, ਜਿੱਥੇ ਗੁਜਰਾਤ ਗੈਸ ਕੰਪਨੀ ਦੀ ਗੈਸ ਪਾਈਪ ਪਹਿਲਾਂ ਹੀ ਵਿਛਾਈ ਹੋਈ ਸੀ। ਇਸ ਕਾਰਨ ਮਸ਼ੀਨ ਨੇ ਗੈਸ ਪਾਈਪ ਵਿਚ ਛੇਕ ਕਰ ਦਿੱਤਾ ਤੇ ਗੈਸ ਪਾਈਪ ਖਰਾਬ ਹੋ ਗਈ। ਗੈਸ ਲੀਕ ਹੋਣ ਕਾਰਨ ਅਚਾਨਕ ਧਮਾਕਾ ਹੋਇਆ ਤੇ ਦੁਕਾਨ ਵਿਚ ਅੱਗ ਲੱਗ ਗਈ ਸੀ, ਜਿਸ ਕਾਰਨ ਰਿਸ਼ਭ, ਜ਼ਫ਼ਰ ਅਲੀ, ਜੋਗਿੰਦਰਪਾਲ ਤੇ ਬੱਚਾ ਰਿਆਨ ਅੱਗ ਦੀ ਲਪੇਟ ਵਿਚ ਆ ਕੇ ਝੁਲਸ ਗਏ ਸਨ ਤੇ ਰਿਸ਼ਭ ਦੀ ਇਲਾਜ ਦੌਰਾਨ ਮੌਤ ਹੋ ਗਈ ਸੀ।

Related Articles

Leave a Reply

Your email address will not be published. Required fields are marked *

Back to top button