Punjab

ਜ਼ੋਨ ਪੱਧਰੀ ਖੇਡਾਂ ਦੇ ਫੁੱਟਬਾਲ ਮੁਕਾਬਲੇ ’ਚ ਆਕਸਫੋਰਡ ਸਕੂਲ ਦੇ ਖਿਡਾਰੀ ਛਾਏ

ਚੀਮਾ ਮੰਡੀ, 6 ਅਗਸਤ : ਆਕਸਫੋਰਡ ਪਬਲਿਕ ਸਕੂਲ ਦੇ ਵਿਦਿਆਰਥੀਆਂ ਵੱਲੋਂ 69ਵੀਆਂ ਜ਼ੋਨ ਪੱਧਰੀ ਖੇਡਾਂ ਵਿੱਚ ਲਗਾਤਾਰ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਇੱਕ ਹੋਰ ਤਮਗਾ ਆਪਣੇ ਨਾਂ ਕੀਤਾ। ਇਨ੍ਹਾਂ ਖੇਡ ਮੁਕਾਬਲਿਆਂ ਵਿੱਚ ਅੰਡਰ-14 ਫੁੱਟਬਾਲ (ਮੁੰਡੇ) ਮੁਕਾਬਲੇ ਵਿੱਚ ਟੀਮ ਨੇ ਕਾਂਸੇ ਦਾ ਤਮਗਾ ਜਿੱਤ ਕੇ ਆਪਣਾ ਅਤੇ ਮਾਪਿਆਂ ਦਾ ਮਾਣ ਵਧਾਉਣ ਦੇ ਨਾਲ-ਨਾਲ ਸਕੂਲ ਦੀਆਂ ਖੇਡ ਪ੍ਰਾਪਤੀਆਂ ਵਿੱਚ ਵੀ ਵਾਧਾ ਕੀਤਾ। ਇਸ ਮੌਕੇ ਪ੍ਰਿੰਸੀਪਲ ਸੰਦੀਪ ਕੁਮਾਰ ਨੇ ਦੱਸਿਆ ਕਿ ਮਿਹਨਤੀ ਵਿਦਿਆਰਥੀਆਂ ’ਤੇ ਉਨ੍ਹਾਂ ਨੂੰ ਮਾਣ ਮਹਿਸੂਸ ਹੁੰਦਾ ਹੈ, ਜੋ ਸਖ਼ਤ ਮਿਹਨਤ ਦੇ ਸਦਕਾ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈ ਕੇ ਆਪਣਾ ਅਤੇ ਮਾਪਿਆਂ ਦਾ ਮਾਣ ਵਧਾ ਰਹੇ ਹਨ। ਉਨ੍ਹਾਂ ਬਾਕੀ ਬੱਚਿਆਂ ਨੂੰ ਵੀ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵਿੱਚ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਉਨ੍ਹਾਂ ਲਈ ਮਾਣ ਵਾਲੀ ਗੱਲ ਹੈ। ਪੁਜ਼ੀਸ਼ਨ ਪ੍ਰਾਪਤ ਖਿਡਾਰੀਆਂ ਦੀ ਚੋਣ ਜ਼ਿਲ੍ਹਾ ਪੱਧਰ ’ਤੇ ਹੋਈ ਹੈ, ਨੂੰ ਵਧੀਆ ਪ੍ਰਦਰਸ਼ਨ ਕਰਨ ਲਈ ਸ਼ੁੱਭਕਾਮਨਾਵਾਂ ਦਿੱਤੀਆਂ। ਉਨ੍ਹਾਂ ਨੇ ਡੀਪੀਈ ਹਰਪ੍ਰੀਤ ਸਿੰਘ ਨੂੰ ਇਨ੍ਹਾਂ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੂੰ ਚੰਗੇ ਅਭਿਆਸ ਕਰਵਾਉਣ ਸਦਕਾ ਜਿੱਤ ਪ੍ਰਾਪਤ ਕਰਨ ’ਤੇ ਵਧਾਈ ਦਿੱਤੀ। ਇਸ ਮੌਕੇ ਸਕੂਲ ਦੇ ਚੇਅਰਮੈਨ ਚਮਕੌਰ ਸਿੰਘ,ਮੈਨੇਜਿੰਗ ਡਾਇਰੈਕਟਰ ਗੁਰਧਿਆਨ ਸਿੰਘ ਚਹਿਲ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button