
ਪਟਿਆਲਾ, 6 ਅਗਸਤ : ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੀ ਇਕ ਭਰਵੀਂ ਇਕੱਤਰਤਾ ਵੀਰ ਹਕੀਕਤ ਰਾਏ ਪਾਰਕ ਪਟਿਆਲਾ ਵਿਚ ਕੀਤੀ ਗਈ। ਜਥੇਬੰਦੀ ਦੇ ਆਗੂਆਂ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੂੰ ਅਪੀਲ ਕੀਤੀ ਕਿ ਜੰਗਲਾਤ ਵਿਭਾਗ ਪੰਜਾਬ ਅੰਦਰ ਕੰਮ ਕਰਦੇ ਡੇਲੀਵੇਜਿਜ਼ ਕਿਰਤੀ ਕਾਮਿਆਂ ਨੂੰ ਰਾਹਤ ਦਿੱਤੀ ਜਾਵੇ। ਆਗੂਆਂ ਦਾ ਕਹਿਣਾ ਹੈ ਕਿ ਲਗਾਤਾਰ ਸਰਵਿਸ ’ਚ ਛੋਟ ਦਿੰਦੇ ਰਹਿੰਦੇ ਕਿਰਤੀ ਕਾਮਿਆਂ ਨੂੰ ਰੈਗੂਲਰ ਕੀਤਾ ਜਾਵੇ। ਟੀਚਰਾਂ ਦੀ ਤਰਜ ’ਤੇ ਸਰਵਿਸ ਵਿਚ ਛੋਟ ਦਿੰਦੇ ਹੋਏ ਰਹਿੰਦੇ ਕਾਮਿਆਂ ਨੂੰ ਪੱਕਾ ਕੀਤਾ ਜਾਵੇ, ਨਹੀਂ ਪੰਜਾਬ ਵਣ ਵਿਭਾਗ ਵਰਕਰਜ਼ ਯੂਨੀਅਨ ਦੇ ਝੰਡੇ ਹੇਠ ਇੱਕ ਵਿਸ਼ਾਲ ਰੋਸ ਰੈਲੀ ਪੰਜਾਬ ਸਰਕਾਰ ਦੇ ਵਿਧਾਇਕਾਂ, ਮੰਤਰੀਆਂ ਵਿਰੁੱਧ ਹਲਕਾ ਵਾਇਜ ਸੰਘਰਸ਼ ਵਿੱਢਿਆ ਜਾਵੇਗਾ। ਜਿਹਦੀ ਸ਼ੁਰੂਆਤ ਮੁੱਖ ਮੰਤਰੀ ਪੰਜਾਬ ਦੇ ਹਲਕਾ ਧੂਰੀ ਤੋਂ ਸੀ.ਐਮ. ਦੀ ਰਿਹਾਇਸ਼ ਸੰਗਰੂਰ ਵਿਖੇ 21 ਅਗਸਤ 2025 ਨੂੰ ਧਰਨਾ ਦੇ ਕੀਤੀ ਜਾਵੇਗੀ। ਅੱਜ ਦੀ ਮੀਟਿੰਗ ’ਚ ਵਿਸ਼ੇਸ਼ ਤੌਰ ’ਤੇ ਸੂਬਾ ਪ੍ਰਧਾਨ ਬਲਵੀਰ ਸਿੰਘ ਮੰਡੋਲੀ, ਜਨਰਲ ਸਕੱਤਰ ਵੀਰਪਾਲ ਸਿੰਘ ਲੂੰਬਾ, ਮਨਤੇਜ਼ ਸਿੰਘ ਮੁਹਾਲੀ, ਮੇਜਰ ਸਿੰਘ ਫਤਿਹਗੜ੍ਹ ਸਾਹਿਬ, ਹਰਪ੍ਰੀਤ ਰਾਜਪੁਰਾ, ਬਲਜਿੰਦਰ ਸਿੰਘ , ਲਾਜੋ ਵੰਤ ਸਮਾਣਾ, ਕੁਲਵੰਤ ਸਿੰਘ ਨਾਭਾ, ਹਰਚਰਨ ਸਿੰਘ ਬਠੋਈ ਸਰਹਿੰਦ, ਪਰਮਜੀਤ ਕੌਰ, ਸਰਹਿੰਦ ਕੁਲਵਿੰਦਰ ਸਿੰਘ ਆਦਿ ਹਾਜ਼ਰ ਸਨ।



