Punjab

ਸਰਬਜੀਤ ਸਿੰਘ ‘ਬੌਬੀ ਬਾਠ’ ਬਣੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ, ਭਾਜਪਾ ਵਰਕਰਾਂ ‘ਚ ਖੁਸ਼ੀ ਦੀ ਲਹਿਰ

ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ

ਫਿਰੋਜ਼ਪੁੁਰ, 5 ਅਗਸਤ : ਬੀਤੇ ਕਈ ਦਿਨਾਂ ਤੋਂ ਭਾਜਪਾ ਦੇ ਨਵੇਂ ਜ਼ਿਲ੍ਹਾ ਪ੍ਰਧਾਨ ਸਬੰਧੀ ਚੱਲ ਰਹੀਆਂ ਕਿਆਸ ਅਰਾਈਆਂ ਨੂੰ ਉਸ ਵੇਲੇ ਵਿਰਾਮ ਲੱਗ ਗਿਆ ਜਦੋਂ ਸੋਮਵਾਰ ਨੂੰ ਭਾਜਪਾ ਹਾਈਕਮਾਨ ਵੱਲੋਂ ਮਿਹਨਤੀ ਵਰਕਰ ਸਰਬਜੀਤ ਸਿੰਘ ‘ਬੌਬੀ ਬਾਠ’ ਨੂੰ ਜ਼ਿਲ੍ਹਾ ਭਾਜਪਾ ਪ੍ਰਧਾਨ ਐਲਾਨ ਦਿੱਤਾ। ਇਸ ਤੋਂ ਪਹਿਲੋਂ ਬੀਤੇ ਕਈ ਦਿਨਾਂ ਤੋਂ ਭਾਜਪਾ ਦੇ ਡੈਲੀਗੇਟਸ ਅਤੇ ਮੰਡਲ ਪ੍ਰਧਾਨਾਂ ਤੋਂ ਇਲਾਵਾ ਜ਼ਿਲ੍ਹੇ ਦੇ ਚਾਰੇ ਵਿਧਾਨ ਸਭਾ ਇੰਚਾਰਜ਼ਾਂ ’ਤੇ ਅਧਾਰਿਤ 65 ਮੈਂਬਰੀ ਵੋਟਰਾਂ ਵੱਲੋਂ ਆਪੋ ਆਪਣੀਆਂ ਵੋਟਾਂ ਦੀ ਵਰਤੋਂ ਕੀਤੀ ਗਈ। ਭਾਵੇਂ ਕਿ ਇਹ ਸਾਰਾ ਪ੍ਰੋਸੈਸ ਭਾਜਪਾ ਦੇ ਵੋਟਤੰਤਰ ਰਾਹੀਂ ਨੇਪਰੇ ਚੜ੍ਹਿਆ ਦੱਸਿਆ ਜਾ ਰਿਹਾ ਹੈ,ਪਰ ਕਿਤੇ ਨਾ ਕਿਤੇ ‘ਬੋਬੀ ਬਾਠ’ ਨੂੰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦਾ ਅਸ਼ੀਰਵਾਦ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਬੋਬੀ ਬਾਠ ਵੱਲੋਂ ਪਿਛਲੇ ਸਮੇਂ ਵਿਚ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਭਾਜਪਾ ਸੂਬਾਈ ਆਗੂਆਂ ਦੀ ਵੀ ਬੋਬੀ ਬਾਠ ’ਤੇ ਨਜ਼ਰ ਸੀ।ਭਾਵੇਂ ਕਿ ਇਹ ਸਾਰਾ ਪ੍ਰੋਸੈਸ ਭਾਜਪਾ ਦੇ ਵੋਟਤੰਤਰ ਰਾਹੀਂ ਨੇਪਰੇ ਚੜ੍ਹਿਆ ਦੱਸਿਆ ਜਾ ਰਿਹਾ ਹੈ,ਪਰ ਕਿਤੇ ਨਾ ਕਿਤੇ ‘ਬੋਬੀ ਬਾਠ’ ਨੂੰ ਭਾਜਪਾ ਆਗੂ ਰਾਣਾ ਗੁਰਮੀਤ ਸਿੰਘ ਸੋਢੀ ਦਾ ਅਸ਼ੀਰਵਾਦ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਭਾਜਪਾ ਸੂਤਰਾਂ ਦਾ ਕਹਿਣਾ ਹੈ ਕਿ ਬੋਬੀ ਬਾਠ ਵੱਲੋਂ ਪਿਛਲੇ ਸਮੇਂ ਵਿਚ ਪਾਰਟੀ ਦੀ ਮੈਂਬਰਸ਼ਿਪ ਵਧਾਉਣ ਲਈ ਕੀਤੀਆਂ ਗਈਆਂ ਕੋਸ਼ਿਸ਼ਾਂ ਦੇ ਮੱਦੇਨਜ਼ਰ ਭਾਜਪਾ ਸੂਬਾਈ ਆਗੂਆਂ ਦੀ ਵੀ ਬੋਬੀ ਬਾਠ ’ਤੇ ਨਜ਼ਰ ਸੀ। ਇਸ ਤੋਂ ਪਹਿਲੋਂ ਭਾਜਪਾ ਦੇ ਕਾਫੀ ਟਕਸਾਲੀ ਆਗੂ ਵੀ ਦੌੜ ਵਿਚ ਸਨ ,ਪਰ ਉਨ੍ਹਾਂ ਸਾਰਿਆਂ ਤੋਂ ਪਾਰਟੀ ਵੱਲੋਂ ਬੋਬੀ ਬਾਠ ਨੂੰ ਤਰਜੀਹ ਦਿੱਤੀ ਗਈ। ਇਸ ਤੋਂ ਪਹਿਲੋਂ ਸਵੇਰੇ ਸਥਾਨਕ ਅਲੀਜ਼ਾ ਹੋਟਲ ਵਿਚ ਪਹੁੰਚੇ ਭਾਜਪਾ ਆਗੂ ਅਤੇ ਸਾਬਕਾ ਵਿਧਾਇਕ ਮੰਗਤ ਰਾਮ ਬਾਂਸਲ ਦੀ ਅਗੁਵਾਈ ਵਿਚ ਇਕ ਵਿਧੀ ਵਿਧਾਨ ਮੁਤਾਬਿਕ ਪਹੁੰਚੇ ਭਾਜਪਾ ਦੇ ਚੋਣ ਇੰਚਾਰਜ਼ ਪਠੇਲਾ ਅਤੇ ਸਹਾਇਕ ਚੋਣ ਇੰਚਾਰਜ਼ ਐਡਵੋਕੇਟ ਅਸ਼ਵਨੀ ਢੀਂਗੜਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜੁਗਰਾਜ ਸਿੰਘ ਕਟੋਰਾ ਤੋਂ ਇਲਾਵਾ ਸਾਬਕਾ ਨਗਰ ਕੌਂਸਲ ਪ੍ਰਧਾਨ ਅਸ਼ਵਨੀ ਗਰੋਵਰ, ਸੁਰਿੰਦਰ ਸਿੰਘ ਬੱਗੇ ਕੇ ਪਿਪਲ, ਡੀ ਪੀ ਚੰਦਨ,ਨਤਿੰਦ,ਅਮਰਿੰਦਰ ਸਿੰਘ ‘ਮੋਨੂੰ ਰੱਖੜੀ’ ਨਤਿੰਦਰ ਮੁਖੀਜਾ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਸ਼ਮਸ਼ੇਰ ਸਿੰਘ ਕਾਕੜ ਤੋਂ ਇਲਾਵਾ ਹਲਕਾ ਜ਼ੀਰਾ ਦੇ ਇੰਚਾਰਜ਼ ਅਵਤਾਰ ਸਿੰਘ ਮਿੰਨਾ,ਹਲਕਾ ਫਿਰੋਜ਼ਪੁਰ ਦੇ ਦਿਹਾਤੀ ਦੇ ਨਵ ਨਿਯੁੱਕਤ ਇੰਚਾਰਜ਼ ਐਡਵੋਕੇਟ ਸੁਰਿੰਦਰ ਸਿੰਘ ਸਿੱਧੂ ,ਅੰਸ਼ੂ ਦੇਵਗਨ ਵੀ ਹਾਜ਼ਰ ਸਨ। ਜ਼ਿਕਰਯੋਗ ਹੈ ਕਿ ਬੋਬੀ ਬਾਠ ਕਰੀਬ ਤਿੰਨ ਕੁ ਸਾਲ ਪਹਿਲੋਂ ਭਾਜਪਾ ਨਾਲ ਜੁੜੇ ਸਨ।ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਸਪੋਰਟਸ ਸੈਲ ਪ੍ਰਧਾਨ ,ਜ਼ਿਲ੍ਹਾ ਭਾਜਪਾ ਜਨਰਲ ਸਕੱਤਰ ਅਤੇ ਕਾਰਜਕਾਰੀ ਪ੍ਰਧਾਨ ਵੀ ਰਹੇ ਹਨ।ਇਸ ਅਰਸੇ ਦੌਰਾਨ ਉਨ੍ਹਾਂ ਵੱਲੋਂ ਕੀਤੇ ਕੰਮਾਂ ਕਾਰਣ ਫਿਰੋਜ਼ਪੁਰ ਸ਼ਹਿਰ ਨਗਰ ਕੌਂਸਲ ਦੀ ਵਾਰਡ ਨੰਬਰ 15 ਤੋਂ ਹੋਈ ਜ਼ਿਮਨੀ ਚੋਣ ਵਿਚ ਉਨ੍ਹਾਂ ਦੀ ਪਤਨੀ ਪਲਵਿੰਦਰ ਕੌਰ ਬਾਠ ਚੋਣ ਜਿੱਤ ਕੇ ਭਾਜਪਾ ਦੀ ਇਕਲੌਤੀ ਕੌਂਸਲਰ ਬਣੀ ਸੀ।

Related Articles

Leave a Reply

Your email address will not be published. Required fields are marked *

Back to top button