
ਗੁਰੂਹਰਸਹਾਏ, 3 ਅਗਸਤ : ਕਸਬੇ ’ਚ ਇੱਕ ਕਰਿਆਨੇ ਦੀ ਦੁਕਾਨ ’ਚ ਚੋਰੀ ਹੋਣ ਦਾ ਸਮਾਚਾਰ ਹੈ। ਪੀੜਤ ਗੌਰਵ ਕਾਮਰਾ ਨੇ ਦੱਸਿਆ ਕਿ ਚੋਰਾਂ ਨੇ 60 ਤੋਂ 70 ਹਜ਼ਾਰ ਦਾ ਸਾਮਾਨ ਚੋਰੀ ਕਰ ਲਿਆ। ਚੋਰੀ ਦੀ ਘਟਨਾ ਸੀਸੀਟੀਵੀ ਕੈਮਰੇ ’ਚ ਵੀ ਕੈਦ ਹੋਈ। ਚੋਰ ਛੱਤ ਰਾਹੀਂ ਦੁਕਾਨ ’ਚ ਦਾਖਲ ਹੋਏ ਅਤੇ ਬਦਾਮ ਗਿਰੀਆਂ ਦਾ ਗੱਟਾ, ਬੀੜੀ-ਸਿਗਰਟ ਤੇ ਹੋਰ ਸਾਮਾਨ ਲੈ ਕੇ ਰਫੂ ਚੱਕਰ ਹੋ ਗਏ। ਦੁਕਾਨ ਦੇ ਨਾਲ ਇਕ ਘਰ ’ਚ ਕੀਤੀ ਜਾ ਰਹੀ ਹੈ। ਚੋਰ ਪਹਿਲਾਂ ਘਰ ਦੀ ਛੱਤ ਤੇ ਚੜੇ ਤੇ ਉਸ ਤੋਂ ਬਾਅਦ ਦੁਕਾਨ ਦੀ ਛੱਤ ’ਤੇ ਆਏ ਤੇ ਜੰਗਲਾਂ ਤੋੜ ਕੇ ਦੁਕਾਨ ਅੰਦਰ ਦਾਖਲ ਹੋਏ। ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮੁਖੀ ਪੁਲਿਸ ਪਾਰਟੀ ਸਮੇਤ ਘਟਨਾ ਸਥਾਨ ’ਤੇ ਪਹੁੰਚੇ ਅਤੇ ਜਾਇਜ਼ਾ ਲਿਆ। ਜਦੋਂ ਇਸ ਸਬੰਧ ਵਿਚ ਥਾਣਾ ਮੁਖੀ ਦਵਿੰਦਰ ਸਿੰਘ ਗਰਚਾ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਇਸ ਮਾਮਲੇ ਸਬੰਧੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸ ਚੋਰੀ ਨੂੰ ਟਰੇਸ ਕਰ ਲਿਆ ਜਾਵੇਗਾ।



