Punjab

ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਵਾਹਕੇ ਇਕਾਈ ਦਾ ਖ਼ਜ਼ਾਨਚੀ ਸਤਨਾਮ ਸਿੰਘ ਆਪਣੇ ਸਾਥੀਆਂ ਸਮੇਤ ਡਕੋਦਾ ਜੱਥੇਬੰਦੀ ਛੱਡ ਕੇ ਸਿੱਧੂਪੁਰ ਜੱਥੇਬੰਦੀ ਵਿੱਚ ਸ਼ਾਮਲ

ਬਾਲ ਕਿਸ਼ਨ

ਫਿਰੋਜ਼ਪੁਰ,  3 ਅਗਸਤ : ਰਣਜੀਤ ਸਿੰਘ ਪ੍ਰੈਸ ਸਕੱਤਰ ਨੇ ਪ੍ਰੈਸ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜ਼ਿਲ੍ਹਾ ਫਿਰੋਜ਼ਪੁਰ ਦੇ ਬਲਾਕ ਮਮਦੋਟ ਜਿੱਥੇ ਹਰ ਰੋਜ਼ ਵੱਖ ਵੱਖ ਪਿੰਡਾਂ ਦੇ ਕਿਸਾਨ ਸਿੱਧੂਪੁਰ ਜੱਥੇਬੰਦੀ ਵਿੱਚ ਸ਼ਾਮਲ ਹੋ ਰਹੇ ਹਨ ਅਤੇ ਪਿੰਡਾਂ ਵਿੱਚ ਸਿੱਧੂਪੁਰ ਦੀਆਂ ਕਮੇਟੀਆਂ ਨਿਯੁਕਤ ਕੀਤੀਆਂ ਜਾ ਰਹੀਆਂ ਹਨ। ਉਸ ਵਖਤ ਸਿੱਧੂਪੁਰ ਜੱਥੇਬੰਦੀ ਨੂੰ ਵੱਡਾ ਬਲ ਮਿਲਿਆ, ਜਦੋ ਪਿੰਡ ਵਾਹਕੇ ਦੇ ਇਕਾਈ ਪ੍ਰਧਾਨ ਜਗਰੂਪ ਸਿੰਘ ਦੀ ਅਗਵਾਈ ਹੇਠ ਕਿਸਾਨ ਯੂਨੀਅਨ ਡਕੌਂਦਾ ਦੀ ਪਿੰਡ ਇਕਾਈ ਦਾ ਖ਼ਜ਼ਾਨਚੀ ਸਤਨਾਮ ਸਿੰਘ ਆਪਣੇ ਸਾਥੀਆਂ ਸਮੇਤ ਡਕੋਦਾ ਜੱਥੇਬੰਦੀ ਛੱਡ ਕੇ ਸਿੱਧੂਪੁਰ ਜੱਥੇਬੰਦੀ ਵਿੱਚ ਸ਼ਾਮਲ ਹੋਇਆ ਅਤੇ ਇਸ ਤੋਂ ਇਲਾਵਾ ਗੁਰਭੇਜ ਸਿੰਘ, ਬੂਟਾ ਸਿੰਘ, ਕਿਸਾਨ ਯੂਨੀਅਨ ਸਘੰਰਸ਼ ਕਮੇਟੀ ਨੂੰ ਛੱਡ ਕੇ ਸਿੱਧੂਪੁਰ ਜੱਥੇਬੰਦੀ ਵਿੱਚ ਸ਼ਾਮਲ ਹੋਏ। ਇਹਨਾਂ ਕਿਸਾਨ ਵੀਰਾਂ ਨੂੰ ਸ਼ਾਮਲ ਕਰਕੇ ਸਤਨਾਮ ਸਿੰਘ ਨੂੰ ਇਕਾਈ ਮੀਤ ਪ੍ਰਧਾਨ ਨਿਯੁਕਤ ਗਿਆ ਅਤੇ ਗੁਰਭੇਜ ਸਿੰਘ ਇਕਾਈ ਸਲਾਹਕਾਰ ਅਤੇ ਬੂਟਾ ਸਿੰਘ ਨੂੰ ਮੈਂਬਰ ਨਿਯੁਕਤ ਕੀਤਾ ਗਿਆ ਆਗੂਆਂ ਵੱਲੋਂ ਦੱਸਿਆ ਗਿਆ ਕਿ ਸ਼ਾਮਲ ਕੀਤੇ ਇਹਨਾਂ ਆਗੂਆਂ ਦਾ ਸਿੱਧੂਪੁਰ ਜੱਥੇਬੰਦੀ ਵੱਲੋਂ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਵਖਤ ਸਾਹਬ ਸਿੰਘ ਬਲਾਕ ਪ੍ਰਧਾਨ ਮਮਦੋਟ,ਇਕਾਈ ਪ੍ਰਧਾਨ ਜਗਰੂਪ ਸਿੰਘ, ਕੁਲਵੰਤ ਸਿੰਘ, ਝਿਰਮਲ ਸਿੰਘ , ਸੂਬਾ ਸਿੰਘ, ਜੋਬਨ ਪ੍ਰੀਤ, ਅਨੂਪ ਸਿੰਘ, ਲਵਪ੍ਰੀਤ ਸਿੰਘ ਲੱਭੂ, ਅਤੇ ਸੀਨੀਅਰ ਆਗੂ ਮਿਹਰਬਾਨ ਸਿੰਘ ਬਲਾਕ ਮਮਦੋਟ, ਇਸ ਵਖਤ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button