Punjab

ਇਤਿਹਾਸਕ ਫੈਸਲਾ ! ਤਰਨਤਾਰਨ ਫਰਜ਼ੀ ਐਨਕਾਊਂਟਰ ਕੇਸ ‘ਚ ਤਤਕਾਲੀ SSP, DSP ਸਮੇਤ 5 ਦੋਸ਼ੀ ਕਰਾਰ, ਸਜ਼ਾ 4 ਅਗਸਤ ਨੂੰ

ਐੱਸਏਐੱਸ ਨਗਰ, 1 ਅਗਸਤ : ਸਾਲ 1993 ‘ਚ ਜ਼ਿਲ੍ਹਾ ਤਰਨਤਾਰਨ ‘ਚ ਹੋਏ ਇਕ ਫਰਜ਼ੀ ਐਨਕਾਊਂਟਰ ਮਾਮਲੇ ‘ਚ ਸੀਬੀਆਈ ਦੀ ਵਿਸ਼ੇਸ਼ ਅਦਾਲਤ ਨੇ ਸ਼ੁੱਕਰਵਾਰ ਨੂੰ ਇਤਿਹਾਸਕ ਫੈਸਲਾ ਸੁਣਾਉਂਦੇ ਹੋਏ ਤਤਕਾਲੀਨ ਐਸ.ਐਸ.ਪੀ, ਡੀ.ਐਸ.ਪੀ ਸਮੇਤ ਪੰਜ ਲੋਕਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਹ ਫੈਸਲਾ ਨਿਆਂ ਪ੍ਰਣਾਲੀ ਅਤੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਵੱਲ ਇਕ ਵੱਡਾ ਕਦਮ ਮੰਨਿਆ ਜਾ ਰਿਹਾ ਹੈ। ਮ੍ਰਿਤਕਾਂ ਦੇ ਪਰਿਵਾਰਾਂ ਨੇ ਅਦਾਲਤ ਦੇ ਫੈਸਲੇ ‘ਤੇ ਸੰਤੋਖ ਜਤਾਇਆ ਅਤੇ ਕਿਹਾ ਹੈ ਕਿ ਤਿੰਨ ਦਹਾਕਿਆਂ ਬਾਅਦ ਹੁਣ ਨਿਆਂ ਮਿਲਣ ਦੀ ਆਸ ਜਗੀ ਹੈ। ਹੁਣ ਇਸ ਮਾਮਲੇ ‘ਚ ਦੋਸ਼ੀਆਂ ਨੂੰ ਸਜ਼ਾ ਸੋਮਵਾਰ, 4 ਅਗਸਤ 2025 ਨੂੰ ਸੁਣਾਈ ਜਾਵੇਗੀ। ਇਸ ਫੈਸਲੇ ਰਾਹੀਂ ਇਕ ਵਾਰ ਫਿਰ ਇਹ ਸੰਦੇਸ਼ ਗਿਆ ਹੈ ਕਿ ਜੇਕਰ ਕਾਨੂੰਨ ਦੇ ਰਾਖੇ ਹੀ ਆਪਣੀ ਤਾਕਤ ਦਾ ਗਲਤ ਇਸਤੇਮਾਲ ਕਰਨਗੇ ਤਾਂ ਉਨ੍ਹਾਂ ਨੂੰ ਵੀ ਨਿਆਂ ਦੇ ਕਟਹਿਰੇ ‘ਚ ਲਿਆਂਦਾ ਜਾ ਸਕਦਾ ਹੈ।

Related Articles

Leave a Reply

Your email address will not be published. Required fields are marked *

Back to top button