Punjab

ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਟਾਇਰ ਚੋਰੀ

ਲੁਧਿਆਣਾ, 1 ਅਗਸਤ : ਲੁਧਿਆਣਾ ਸ਼ਹਿਰ ਦੇ ਸਿਵਲ ਲਾਇਨਜ਼ ਇਲਾਕੇ ’ਚ ਟਾਇਰ ਚੋਰ ਗਿਰੋਹ ਸਰਗਰਮ ਹੈ, ਜੋ ਰਾਤ ਦੇ ਸਮੇਂ ਲੋਕਾਂ ਦੇ ਘਰਾਂ ਦੇ ਬਾਹਰ ਖੜ੍ਹੀਆਂ ਗੱਡੀਆਂ ਦੇ ਟਾਇਰ ਤੇ ਰਿਮ ਚੋਰੀ ਕਰ ਰਿਹਾ ਹੈ। ਇਹ ਸ਼ਾਤਰ ਚੋਰ ਗੱਡੀਆਂ ਨੂੰ ਚੋਰੀ ਕਰਨ ਤੋਂ ਬਾਅਦ ਇੱਟਾਂ ਦੇ ਸਹਾਰੇ ਖੜ੍ਹਾ ਕਰ ਦੇਂਦੇ ਹਨ, ਜਿਸ ਦੇ 2 ਮਾਮਲੇ ਸਾਹਮਣੇ ਆਏ ਹਨ। ਪਹਿਲੇ ਮਾਮਲੇ ’ਚ ਵ੍ਰਿੰਦਾਵਨ ਰੋਡ ’ਤੇ ਸਥਿਤ ਇਕ ਘਰ ਦੇ ਬਾਹਰ ਖੜ੍ਹੀ ਕੀਆ ਸੈਲਟੋਸ ਕਾਰ ਦੇ ਚਾਰੇ ਟਾਇਰ ਤੇ ਰਿਮ ਚੋਰੀ ਕੀਤੇ ਗਏ। ਸਵੇਰੇ ਜਦੋਂ ਕਾਰ ਮਾਲਕ ਉੱਠਿਆ ਤਾਂ ਉਸ ਨੂੰ ਚੋਰੀ ਬਾਰੇ ਪਤਾ ਲੱਗਾ। ਫਿਰ ਉਸ ਨੇ ਸੀਸੀਟੀਵੀ ਫੁਟੇਜ ਦੀ ਜਾਂਚ ਕੀਤੀ, ਜਿਸ ’ਚ ਦਿਖਾਈ ਦਿੱਤਾ ਕਿ ਰਾਤ ਦੇ ਡੇਢ ਤੋਂ 2 ਵਜੇ ਦੇ ਵਿਚਕਾਰ ਚੋਰ ਟਾਇਰ ਚੋਰੀ ਕਰਦੇ ਹੋਏ ਨਜ਼ਰ ਆਏ। ਇਸ ਤੋਂ ਬਾਅਦ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ। ਇਸੇ ਤਰ੍ਹਾਂ ਦੂਜਾ ਮਾਮਲਾ ਵੀ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਰਾਤ ਦੇ ਸਮੇਂ ਇਕ ਕ੍ਰੇਟਾ ਕਾਰ ਦੇ ਟਾਇਰ ਤੇ ਰਿਮ ਚੋਰੀ ਕਰ ਲਏ। ਦੋਹਾਂ ਮਾਮਲਿਆਂ ’ਚ ਟਾਇਰ ਚੋਰੀ ਕਰਨ ਦੇ ਬਾਅਦ ਚੋਰਾਂ ਨੇ ਗੱਡੀਆਂ ਨੂੰ ਇੱਟਾਂ ਦੇ ਸਹਾਰੇ ਖੜ੍ਹਾ ਕਰ ਦਿੱਤਾ। ਇਸ ਵੇਲੇ ਪੁਲਿਸ ਦੋਹਾਂ ਮਾਮਲਿਆਂ ਦੀ ਜਾਂਚ ਕਰ ਰਹੀ ਹੈ। ਥਾਣਾ ਡਵੀਜ਼ਨ 8 ਦੀ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

Related Articles

Leave a Reply

Your email address will not be published. Required fields are marked *

Back to top button