Punjab

ਮਰੀਜ਼ ਨੇ ਸਰਕਾਰੀ ਡਾਕਟਰਾਂ ਨਾਲ ਕੀਤੀ ਗਾਲੀ ਗਲੋਚ, ਮਾਮਲਾ ਦਰਜ

ਬਠਿੰਡਾ, 31 ਜੁਲਾਈ : ਗੋਨਿਆਣਾ ਮੰਡੀ ਵਿਖੇ ਬਣੇ ਹਸਪਾਤਲ ’ਚ ਇਕ ਮਰੀਜ਼ ਵੱਲੋਂ ਡਾਕਟਰਾਂ ਨਾਲ ਬਤਮੀਜ਼ੀ ਨਾਲ ਪੇਸ਼ ਆ ਕੇ ਗਾਲੀ ਗਲੋਚ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮੈਡੀਕਲ ਅਫ਼ਸਰ ਡਾ. ਰੁਪਿੰਦਰ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 29 ਜੁਲਾਈ ਨੂੰ 108 ਐਂਬੂਲੈਂਸ ਦੇ ਕਰਮਚਾਰੀਆਂ ਨੇ ਗੁਰਵਿੰਦਰ ਸਿੰਘ ਵਾਸੀ ਅਬਲੂ ਕੋਟਲੀ ਨੂੰ ਇਲਾਜ ਲਈ ਹਸਪਤਾਲ ’ਚ ਦਾਖਲ ਕਰਵਾਇਆ ਸੀ। ਜਿਸ ਨੂੰ ਡਾਕਟਰਾਂ ਵੱਲੋਂ ਸਿਵਲ ਹਸਪਤਾਲ ਰੈਫ਼ਰ ਹੋਣ ਦੀ ਸਲਾਹ ਦਿੱਤੀ ਪਰ ਉਕਤ ਵਿਅਕਤੀ ਨੇ ਡਿਊਟੀ ਦੇ ਤਇਨਾਤ ਸਟਾਫ਼ ਨਾਲ ਬਤਮੀਜ਼ੀ ਨਾਲ ਪੇਸ਼ ਆਉਦਿਆਂ ਉਨ੍ਹਾਂ ਨਾਲ ਗਾਲੀ ਗਲੋਚ ਕੀਤੀ। ਥਾਣਾ ਨੇਹੀਆਂਵਾਲਾ ਦੀ ਪੁਲਿਸ ਨੇ ਉਕਤ ਵਿਅਕਤੀ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ ਪ੍ਰੰਤੂ ਅਜੇ ਤਕ ਕਿਸੇ ਦੀ ਗ੍ਰਿਫ਼ਤਾਰ ਨਹੀਂ ਹੋਈ।

Related Articles

Leave a Reply

Your email address will not be published. Required fields are marked *

Back to top button