ਦੇਸ਼ ‘ਚ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ, ਹਰੇਕ ‘ਤੇ 2.77 ਲੱਖ ਦਾ ਕਰਜ਼; ਗੁਜਰਾਤ ਦੇ ਕਿਸਾਨ ਦੂਜੇ ਤੇ ਹਰਿਆਣਾ ਦੇ ਤੀਜੇ ਨੰਬਰ ‘ਤੇ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 30 ਜੁਲਾਈ : ਪੰਜਾਬ ਦੇ ਦੋ ਕਿਸਾਨ ਸੰਗਠਨਾਂ ਨੇ ਇਕ ਸਾਲ ਤੋਂ ਵੱਧ ਸਮੇਂ ਤਕ ਸ਼ੰਭੂ ਅਤੇ ਖਨੌਰੀ ਬਾਰਡਰ ‘ਤੇ ਧਰਨਾ ਦਿੱਤਾ। ਘੱਟੋ-ਘੱਟ ਸਮਰਥਨ ਮੁੱਲ (ਐਮਐਸਪੀ) ਦੀ ਮੁੱਖ ਮੰਗ ਸਮੇਤ ਕਿਸਾਨਾਂ ਦੀ ਮੰਗ ਕਰਜ਼ ਮਾਫੀ ਦੀ ਵੀ ਸੀ। ਪੰਜਾਬ ਦੇ ਕਿਸਾਨ ਅਕਸਰ ਇਹ ਮੰਗ ਉਠਾਉਂਦੇ ਰਹਿੰਦੇ ਹਨ। ਦੇਸ਼ ਵਿਚ ਸਿਰਫ 2 ਫੀਸਦੀ ਖੇਤਰਫਲ ਵਾਲੇ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਚ ਹਨ। ਇਹ ਜਾਣਕਾਰੀ ਲੋਕ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਵਿੱਤ ਮੰਤਰਾਲੇ ਦੇ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤੀ। ਲੋਕ ਸਭਾ ‘ਚ ਰੱਖੇ ਗਏ ਰਿਕਾਰਡ ਦੇ ਅਨੁਸਾਰ, ਦੇਸ਼ ਦੇ 37 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1762.96 ਲੱਖ ਕਿਸਾਨ ਖਾਤਾ ਧਾਰਕਾਂ ‘ਤੇ 28,50,779 ਕਰੋੜ ਰੁਪਏ ਦਾ ਕਰਜ਼ਾ ਹੈ। ਸਭ ਤੋਂ ਵੱਧ ਕਰਜ਼ਾ ਲੈਣ ਦੇ ਮਾਮਲੇ ‘ਚ ਤਮਿਲਨਾਡੂ ਪਹਿਲੇ ਸਥਾਨ ‘ਤੇ ਹੈ ਜਦਕਿ ਪ੍ਰਤੀ ਕਿਸਾਨ ਕਰਜ਼ ਲੈਣ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਪੰਜਾਬ ਦੇ ਕਿਸਾਨ ਅਕਸਰ ਇਹ ਮੰਗ ਉਠਾਉਂਦੇ ਰਹਿੰਦੇ ਹਨ। ਦੇਸ਼ ਵਿਚ ਸਿਰਫ 2 ਫੀਸਦੀ ਖੇਤਰਫਲ ਵਾਲੇ ਪੰਜਾਬ ਦੇ ਕਿਸਾਨ ਸਭ ਤੋਂ ਵੱਧ ਕਰਜ਼ਾਈ ਚ ਹਨ। ਇਹ ਜਾਣਕਾਰੀ ਲੋਕ ਸਭਾ ‘ਚ ਇਕ ਸਵਾਲ ਦੇ ਜਵਾਬ ‘ਚ ਵਿੱਤ ਮੰਤਰਾਲੇ ਦੇ ਰਾਜ ਮੰਤਰੀ ਪੰਕਜ ਚੌਧਰੀ ਨੇ ਦਿੱਤੀ। ਲੋਕ ਸਭਾ ‘ਚ ਰੱਖੇ ਗਏ ਰਿਕਾਰਡ ਦੇ ਅਨੁਸਾਰ, ਦੇਸ਼ ਦੇ 37 ਰਾਜਾਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ 1762.96 ਲੱਖ ਕਿਸਾਨ ਖਾਤਾ ਧਾਰਕਾਂ ‘ਤੇ 28,50,779 ਕਰੋੜ ਰੁਪਏ ਦਾ ਕਰਜ਼ਾ ਹੈ। ਸਭ ਤੋਂ ਵੱਧ ਕਰਜ਼ਾ ਲੈਣ ਦੇ ਮਾਮਲੇ ‘ਚ ਤਮਿਲਨਾਡੂ ਪਹਿਲੇ ਸਥਾਨ ‘ਤੇ ਹੈ ਜਦਕਿ ਪ੍ਰਤੀ ਕਿਸਾਨ ਕਰਜ਼ ਲੈਣ ਦੇ ਮਾਮਲੇ ‘ਚ ਪੰਜਾਬ ਪਹਿਲੇ ਨੰਬਰ ‘ਤੇ ਹੈ। ਵਿੱਤ ਮੰਤਰਾਲੇ ਦੇ ਅੰਕੜੇ ਦੱਸਦੇ ਹਨ ਕਿ ਪੰਜਾਬ ‘ਚ ਖੇਤੀਬਾੜੀ ਲਈ ਕਰਜ਼ਾ ਲੈਣ ਵਾਲੇ 37.62 ਲੱਖ ਖਾਤਾ ਧਾਰਕ ਹਨ, ਜਿਨ੍ਹਾਂ ‘ਤੇ 1,04,353 ਕਰੋੜ ਰੁਪਏ ਦਾ ਕਰਜ਼ਾ ਹੈ ਜਦਕਿ ਗੁਆਂਢੀ ਸੂਬੇ ਹਰਿਆਣਾ ‘ਚ 38.52 ਲੱਖ ਖਾਤਾ ਧਾਰਕ ਹਨ ਜਿਨ੍ਹਾਂ ‘ਤੇ 99,026 ਕਰੋੜ ਰੁਪਏ ਦਾ ਕਰਜ਼ਾ ਹੈ। ਖੇਤਰਫਲ ਦੇ ਹਿਸਾਬ ਨਾਲ ਹਰਿਆਣਾ ਪੰਜਾਬ ਤੋਂ ਛੋਟਾ ਹੈ ਪਰ ਇੱਥੇ ਪੰਜਾਬ ਦੇ ਮੁਕਾਬਲੇ 90 ਹਜ਼ਾਰ ਕਿਸਾਨ ਖਾਤਾ ਧਾਰਕ ਨਾ ਸਿਰਫ ਵੱਧ ਹਨ, ਸਗੋਂ ਉਨ੍ਹਾਂ ‘ਤੇ ਪੰਜਾਬ ਦੇ ਕਿਸਾਨਾਂ ਦੇ ਮੁਕਾਬਲੇ 20 ਹਜ਼ਾਰ ਰੁਪਏ ਘੱਟ ਕਰਜ਼ਾ ਹੈ। ਕੇਂਦਰੀ ਰਾਜ ਮੰਤਰੀ ਨੇ ਸਦਨ ‘ਚ ਦੱਸਿਆ ਕਿ ਕਿਸਾਨਾਂ ਦਾ ਕਰਜ਼ ਮਾਫ ਕਰਨ ਦਾ ਕੋਈ ਵੀ ਪ੍ਰਸਤਾਵ ਸਰਕਾਰ ਦੇ ਵਿਚਾਰ ਅਧੀਨ ਨਹੀਂ ਹੈ। ਯਾਦ ਰਹੇ ਕਿ 2017 ਵਿਚ ਕੈਪਟਨ ਅਮਰਿੰਦਰ ਸਿੰਘ ਨੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਵਾਅਦਾ ਕੀਤਾ ਸੀ। ਸਰਕਾਰ ਬਣਨ ਤੋਂ ਬਾਅਦ ਕੈਪਟਨ ਨੇ ਸਰਕਾਰੀ ਬੈਂਕਾਂ ਤੋਂ ਲਏ ਗਏ ਖੇਤੀਬਾੜੀ ਕਰਜ਼ੇ ਵਿੱਚੋਂ 1 ਲੱਖ ਰੁਪਏ ਦੀ ਕਰਜ਼ਾ ਮਾਫੀ ਦਿੱਤੀ ਸੀ।



