
ਭੋਗਪੁਰ, 29 ਜੁਲਾਈ : ਪੰਜਾਬ ਸੂਬਾਈ ਚੋਣ ਕਮਿਸ਼ਨ ਦੇ ਹੁਕਮਾਂ ’ਤੇ ਪੂਰੇ ਸੂਬੇ ਵਿਚ ਸਰਪੰਚਾਂ ਤੇ ਪੰਚਾਂ ਦੀ ਖਾਲੀ ਪਈਆਂ ਅਸਾਮੀਆਂ ਲਈ ਹੋਈ ਚੋਣ ਅਮਲ ਤੋਂ ਬਾਅਦ ਨਤੀਜੇ ਆ ਗਏ ਹਨ। ਇਸੇ ਤਰ੍ਹਾਂ ਵਿਧਾਨ ਸਭਾ ਹਲਕਾ ਕਰਤਾਰਪੁਰ ਦੇ ਬਲਾਕ ਭੋਗਪੁਰ ਤਹਿਤ ਪੈਂਦੇ ਪਿੰਡ ਘੋੜਾਵਾਹੀ ਜ਼ਿਲ੍ਹਾ ਜਲੰਧਰ ਦੇ ਵਾਰਡ ਨੰਬਰ 5 ਵਿਚ ਪੰਚੀ ਦੀ ਚੋਣ ਹੋਈ ਹੈ। ਇਸ ਵਿਚ ਆਮ ਆਦਮੀ ਪਾਰਟੀ ਦੇ ਤਰਸੇਮ ਲਾਲ ਨੇ ਕਈ ਪਾਰਟੀਆਂ ਦੇ ਸਾਂਝੇ ਉਮੀਦਵਾਰ ਚਮਨ ਲਾਲ ਨੂੰ ਹਰਾ ਕੇ ਜਿੱਤ ਪ੍ਰਾਪਤ ਕੀਤੀ ਹੈ। ਜਾਣਕਾਰੀ ਮੁਤਾਬਕ ਕੁਲ 174 ਵੋਟਾਂ ਪਈਆਂ ਸਨ। ਤਰਸੇਮ ਲਾਲ ਨੂੰ 91 ਤੇ ਚਮਨ ਲਾਲ ਨੂੰ 83 ਵੋਟਾਂ ਪਈਆਂ। ਯਾਦ ਰਹੇ ਕਿ ਇਸ ਤੋਂ ਪਹਿਲਾਂ ਤਰਸੇਮ ਲਾਲ ਦੇ ਪਿਤਾ ਸਰਵਣ ਰਾਮ ਪਿੰਡ ਦੇ ਪੰਚ ਸਨ ਤੇ ਉਨ੍ਹਾਂ ਦੇ ਦੇਹਾਂਤ ਮਗਰੋਂ ਇਹ ਸੀਟ ਖਾਲੀ ਹੋਈ ਸੀ। ਇਸ ਜਿੱਤ ’ਤੇ ‘ਆਪ’ ਆਗੂਆਂ ਪਰਮਜੀਤ ਸਿੰਘ, ਲਖਵੀਰ ਸਿੰਘ, ਮਲਕੀਤ ਸਿੰਘ, ਸੁਖਵਿੰਦਰ ਲਾਲ ਲਾਡੀ, ਸਾਬਕਾ ਸਰਪੰਚ ਸਤੀਸ਼ ਕੁਮਾਰ, ਸਰਬਜੀਤ ਸਿੰਘ, ਅਮੋਲਕ ਸਿੰਘ, ਸੰਦੀਪ ਸਿੰਘ ਪੰਚ, ਸੁਖਦੇਵ ਸਿੰਘ ਪੰਚ, ਬਲਜਿੰਦਰ ਸਿੰਘ, ਨਰਿੰਦਰ ਸਿੰਘ, ਜਸਵੀਰ ਕੌਰ ਪੰਚ, ਦੇਵ ਸਿੰਘ ਵਾਸੀ ਘੋੜੇਵਾਹੀ ਨੇ ਖ਼ੁਸ਼ੀ ਪ੍ਰਗਟਾਈ ਹੈ।



