Punjab

ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਗਾਰ ਯੋਜਨਾ ਸਬੰਧੀ ਸੈਮੀਨਾਰ, ਉਦਯੋਗਪਤੀਆਂ ਅਤੇ ਕਰਮਚਾਰੀਆਂ ਲਈ ਹੋਣਗੇ ਵੱਡੇ ਲਾਭ”

ਬਾਲ ਕਿਸ਼ਨ

ਫ਼ਿਰੋਜ਼ਪੁਰ 26 ਜੁਲਾਈ : ਬਾਰਡਰ ਰੋਡ ਫਿਰੋਜ਼ਪੁਰ ਸਥਿਤ ਇੰਡੀਅਨ ਫਾਉਂਡਰੀ ਵਰਕਸ ਅਤੇ ਐਮ. ਸੰਨਜ ਇੰਡਸਟਰੀਜ਼ ਵਿਖੇ ਇੱਕ ਵਿਸ਼ੇਸ਼ ਕੈਂਪ ਆਯੋਜਿਤ ਕੀਤਾ ਗਿਆ, ਜਿਸ ਵਿੱਚ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਯੋਜਗਾਰ ਯੋਜਨਾ ਸੰਬੰਧੀ ਸੈਮੀਨਾਰ ਕਰਵਾਇਆ ਗਿਆ। ਜਿਕਰਯੋਗ ਹੈ ਕਿ ਇਹ ਯੋਜਨਾ 1 ਅਗਸਤ 2025 ਤੋਂ ਦੇਸ਼ ਭਰ ਵਿੱਚ ਲਾਗੂ ਹੋਣ ਜਾ ਰਹੀ ਹੈ। ਸੈਮੀਨਾਰ ਦੀ ਅਗਵਾਈ ਅਸਿਸਟੈਂਟ ਪ੍ਰੋਵੀਡੈਂਟ ਫੰਡ ਕਮਿਸ਼ਨਰ ਸ਼੍ਰੀ ਸੁਮੇਕ ਮੀਨਾ ਅਤੇ ਇਨਫੋਰਸਮੈਂਟ ਅਫਸਰ ਮੈਡਮ ਕਮਲਜੀਤ ਕੌਰ ਨੇ ਕੀਤੀ। ਉਹਨਾਂ ਨੇ ਜਾਣਕਾਰੀ ਦਿੱਤੀ ਕਿ ਇਹ ਯੋਜਨਾ ਨਵੇਂ ਕਰਮਚਾਰੀਆਂ ਨੂੰ ਰੁਜ਼ਗਾਰ ਦੇਣ ਵਾਲੀਆਂ ਉਦਯੋਗ ਇਕਾਈਆਂ ਨੂੰ ਵਿੱਤੀ ਪ੍ਰੋਤਸਾਹਨ ਦੇਣ ਲਈ ਬਣਾਈ ਗਈ ਹੈ। ਮੈਨੂਫੈਕਚਰਿੰਗ ਉਦਯੋਗਾਂ ਨੂੰ 4 ਸਾਲਾਂ ਅਤੇ ਨਾਨ-ਮੈਨੂਫੈਕਚਰਿੰਗ ਉਦਯੋਗਾਂ ਨੂੰ 2 ਸਾਲਾਂ ਤੱਕ ਲਾਭ ਮਿਲੇਗਾ। ਇਸ ਯੋਜਨਾ ਅਧੀਨ ਉਹ ਕਰਮਚਾਰੀ ਵੀ ਸ਼ਾਮਲ ਹੋ ਸਕਣਗੇ ਜਿਨ੍ਹਾਂ ਦੀ ਮਹੀਨਾਵਾਰ ਤਨਖਾਹ 1 ਲੱਖ ਰੁਪਏ ਤੱਕ ਹੈ। ਰਜਿਸਟ੍ਰੇਸ਼ਨ ਦੀ ਮਿਆਦ 1 ਅਗਸਤ 2025 ਤੋਂ 31 ਜੁਲਾਈ 2027 ਤੱਕ ਰਹੇਗੀ। ਉਹਨਾ ਦਸਿਆ ਕਿ ਪ੍ਰਧਾਨ ਮੰਤਰੀ ਵਿਕਸਿਤ ਭਾਰਤ ਰੋਜ਼ਗਾਰ ਯੋਜਨਾ ਅਧੀਨ ਨਵੇਂ ਰਜਿਸਟਰ ਹੋਏ ਕਰਮਚਾਰੀਆਂ ਨੂੰ 1 ਸਾਲ ਦੀ ਨਿਰੰਤਰ ਨੌਕਰੀ ਉਪਰੰਤ 15,000 ਰੁਪਏ ਤੱਕ ਦਾ ਵਾਧੂ ਲਾਭ ਦੋ ਕਿਸ਼ਤਾਂ ਵਿੱਚ ਦਿੱਤਾ ਜਾਵੇਗਾ। ਕੇਂਦਰ ਸਰਕਾਰ ਵੱਲੋਂ ਇਸ ਯੋਜਨਾ ਲਈ 1 ਲੱਖ ਕਰੋੜ ਰੁਪਏ ਰਾਸ਼ੀ ਰਾਖੀ ਗਈ ਹੈ, ਜਿਸ ਨਾਲ ਲਗਭਗ 3.5 ਕਰੋੜ ਨਵੇਂ ਨੌਜਵਾਨਾਂ ਨੂੰ ਰੁਜ਼ਗਾਰ ਮਿਲਣ ਦੀ ਸੰਭਾਵਨਾ ਹੈ। ਇਸ ਮੌਕੇ ਜਗਸੀਰ ਸਿੰਘ ਅਕਾਉਂਟੈਂਟ, ਜਗਜੀਤ ਸਿੰਘ ਪ੍ਰੋਡੈਕਸ਼ਨ ਮੈਨੇਜਰ ਅਤੇ ਵਰਕਰ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button