Punjab

ਨਹਿਰ ਕੰਢੇ ਬੇਹੋਸ਼ ਮਿਲੇ ਔਰਤ ਤੇ ਇਕ ਵਿਅਕਤੀ, ਦੋਵਾਂ ਦੀ ਮੌਤ

ਮੋਗਾ, 25 ਜੁਲਾਈ : ਥਾਣਾ ਬਾਘਾਪੁਰਾਣਾ ਅਧੀਨ ਪੈਂਦੇ ਪਿੰਡ ਘੋਲੀਆਂ ਕਲਾਂ ਦੀ ਵਿਚ ਦੀ ਜਾਂਦੀ ਨਹਿਰ ਦੇ ਕਿਨਾਰੇ ’ਤੇ ਇਕ ਵਿਅਕਤੀ ਤੇ ਔਰਤ ਬੇਹੋਸ਼ੀ ਦੀ ਹਾਲਤ ’ਚ ਮਿਲੇ, ਜਿਨ੍ਹਾ ਨੂੰ ਇਲਾਜ ਲਈ ਭਾਈ ਕਨ੍ਹਈਆ ਜੀ ਐਂਬੂਲੈਸ ਐਕਸੀਡੈਂਟ ਫਰੀ ਸੇਵਾ ਵੱਲੋਂ ਇਲਾਜ ਲਈ ਸਿਵਲ ਹਸਪਤਾਲ ਮੋਗਾ ਵਿਖੇ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। ਐਬੂਲੈਂਸ ਚਾਲਕ ਜਵਸੀਰ ਸਿੰਘ ਪੱਪੂ ਪਿੰਡ ਘੋਲੀਆਂ ਕਲਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਸਰਪੰਚ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਘੋਲੀਆਂ ਕਲਾਂ ਦੀ ਨਹਿਰ ਕਿਨਾਰੇ ਇਕ ਮੋਟਰਸਾਈਕਲ ਖੜ੍ਹਾ ਹੈ ਤੇ ਉਸ ਕੋਲ ਇਕ ਔਰਤ ਤੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ’ਚ ਪਏ ਹਨ। ਉਨ੍ਹਾਂ ਦੱਸਿਆ ਕਿ ਉਹ ਮੌਕੇ ’ਤੇ ਅਪਣੀ ਐਂਬੂਲੈਸ ਲੈ ਕੇ ਘਟਨਾ ਸਥਾਨ ’ਤੇ ਪੁੱਜੇ ਤੇ ਉੱਥੇ ਇਕ ਔਰਤ ਤੇ ਇਕ ਵਿਅਕਤੀ ਬੇਹੋਸ਼ੀ ਦੀ ਹਾਲਤ ’ਚ ਪਏ ਸਨ ਤੇ ਦੋਵਾਂ ਦੇ ਮੂੰਹ ’ਚੋਂ ਝੱਗ ਨਿਕਲ ਹਰੀ ਸੀ ਤੇ ਉਨ੍ਹਾਂ ਦੋਵਾਂ ਨੂੰ ਐਬੂਲੈਂਸ ਰਾਹੀਂ ਮੋਗਾ ਦੇ ਸਿਵਲ ਹਸਪਤਾਲ ਵਿਖੇ ਲਿਆਂਦਾ ਤਾਂ ਡਾਕਟਰਾਂ ਵੱਲੋਂ ਦੋਵਾਂ ਨੂੰ ਚੈੱਕ ਕਰਨ ਮਗਰੋਂ ਮ੍ਰਿਤਕ ਐਲਾਨ ਦਿੱਤਾ ਗਿਆ। ਉਸ ਨੇ ਕਿਹਾ ਕਿ ਜਿਵੇਂ ਦੋਵਾਂ ਦੇ ਮੂੰਹ ’ਚੋਂ ਝੱਗ ਨਿਗਲ ਰਹੀ ਸੀ ਇਓ ਜਾਪਦਾ ਸੀ ਕਿ ਦੋਵਾਂ ਨੇ ਕਿਸੇ ਜ਼ਹਿਰੀਲੀ ਵਸਤੂ ਦਾ ਸੇਵਨ ਕੀਤਾ ਹੈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਵਿਅਕਤੀ ਦੀ ਜੇਬ ’ਚ ਮਿਲੇ ਆਧਾਰ ਕਾਰਡ ’ਤੇ ਉਸ ਦਾ ਨਾਮ ਜਸਵਿੰਦਰ ਸਿੰਘ ਵਾਸੀ ਪਿੰਡ ਚੜਿਕ ਦਾ ਪਤਾ ਲਿਖਿਆ ਹੋਇਆ ਸੀ। ਪਰ ਮ੍ਰਿਤਕ ਔਰਤ ਦੀ ਕੋਈ ਪਛਾਣ ਨਹੀਂ ਹੋ ਸਕੀ। ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਦੋਵਾਂ ਲਾਸ਼ਾਂ ਨੂੰ ਸਿਵਲ ਹਸਪਤਾਲ ਦੇ ਮੌਚਰੀ ਰੂਮ ’ਚ ਰਖਵਾਉਣ ਤੋਂ ਬਾਅਦ ਇਸ ਦੀ ਸੂਚਨਾ ਸਬੰਧਤ ਥਾਣੇ ਨੂੰ ਭੇਜ ਦਿੱਤੀ ਗਈ ਹੈ।

Related Articles

Leave a Reply

Your email address will not be published. Required fields are marked *

Back to top button