Punjab

ਪਿੰਡ ਮੱਲੇਵਾਲ ‘ਚ ਸ਼ਰਾਬੀ ਪਿਓ ਨੇ ਕਹੀ ਮਾਰ ਕੇ ਨੌਜਵਾਨ ਪੁੱਤ ਦਾ ਕੀਤਾ ਕਤਲ, ਪਰਚਾ ਦਰਜ

ਭਾਦਸੋਂ , 25 ਜੁਲਾਈ : ਥਾਣਾ ਭਾਦਸੋਂ ਅਧੀਨ ਆਉਂਦੇ ਪਿੰਡ ਮੱਲੇਵਾਲ ਵਿਖੇ 75 ਸਾਲ ਦੇ ਸ਼ਰਾਬੀ ਪਿਓ ਵੱਲੋਂ ਨਸ਼ੇ ਦੀ ਹਾਲਤ ‘ਚ ਆਪਣੇ ਹੀ 35 ਸਾਲ ਦੇ ਕਰੀਬ ਨੌਜਵਾਨ ਪੁੱਤ ਦਾ ਕਹੀ ਮਾਰ ਕੇ ਕਤਲ ਕਰ ਦਿੱਤਾ।ਮਿਲੀ ਜਾਣਕਾਰੀ ਮੁਤਾਬਕ ਜਗਪਾਲ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਮੱਲੇਵਾਲ ਸਥਾਨਕ ਬੀੜ ਵਿਚ ਲੇਬਰ ਦਾ ਕੰਮ ਕਰਦਾ ਹੈ।ਬੀਤੀ 23 ਜੁਲਾਈ ਰਾਤ ਨੂੰ ਜਗਪਾਲ ਸਿੰਘ ਅਤੇ ਮਲਕੀਤ ਸਿੰਘ ਦਾ ਆਪਸ ਵਿੱਚ ਕਿਸੇ ਘਰੇਲੂ ਗੱਲ ਨੂੰ ਲੈ ਕੇ ਲੜਾਈ ਝਗੜਾ ਹੋਇਆ । ਝਗੜੇ ਉਪਰੰਤ ਰਾਤ ਨੂੰ ਸੁੱਤੇ ਪਏ ਜਗਪਾਲ ਸਿੰਘ ਨੂੰ ਉਸਦੇ ਹੀ ਪਿਤਾ ਮਲਕੀਤ ਸਿੰਘ ਸ਼ਰਾਬੀ ਹਾਲਤ ਵਿਚ ਕਹੀ ਮਾਰਕੇ ਜ਼ਖ਼ਮੀ ਕਰ ਦਿੱਤਾ । ਜਿਸ ਨੂੰ ਪਰਿਵਾਰਕ ਮੈਂਬਰਾਂ ਦੁਆਰਾ ਸਰਕਾਰੀ ਹਸਪਾਤਾਲ ਨਾਭਾ ਵਿਖੇ ਲਿਜਾਇਆ ਗਿਆ ਜਿੱਥੋਂ ਜ਼ਿਆਦਾ ਗੰਭੀਰ ਹਾਲਤ ਹੋਣ ਕਾਰਨ ਰਜਿੰਦਰਾ ਹਸਪਾਤਾਲ ਪਟਿਆਲਾ ਵਿਖੇ ਲੈ ਕੇ ਗਏ ਪਰ ਇਸੇ ਦੌਰਾਨ ਜਗਪਾਲ ਸਿੰਘ ਦੀ ਮੌਤ ਹੋ ਗਈ । ਦੂਜੇ ਪਾਸੇ ਥਾਣਾ ਭਾਦਸੋਂ ਦੇ ਮੁਖੀ ਇੰਸਪੈਕਟਰ ਗੁਰਪ੍ਰੀਤ ਸਿੰਘ ਹਾਂਡਾ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਮਲਕੀਤ ਸਿੰਘ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਕਾਰਵਾਈ ਆਰੰਭ ਦਿੱਤੀ ਹੈ ।

Related Articles

Leave a Reply

Your email address will not be published. Required fields are marked *

Back to top button