Punjab

ਜ਼ਰੂਰਤ ਅਨੁਸਾਰ ਸੂਬੇ ਅੰਦਰ ਮੱਕੀ ਦੀ ਨਹੀਂ ਹੋ ਰਹੀ ਪੈਦਾਵਾਰ, ਹਰ ਸਾਲ ਲੱਖਾਂ ਟਨ ਦੂਜੇ ਰਾਜਾਂ ’ਚੋਂ ਮੱਕੀ ਮੰਗਵਾਉਣੀ ਪੈ ਰਹੀ

ਬਠਿੰਡਾ, 24 ਜੁਲਾਈ: ਪੰਜਾਬ ਵਿਚ ਜਮੀਨਦੋਜ਼ ਪਾਣੀ ਨੂੰ ਬਚਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਨੇ ਇਸ ਵਾਰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਦਾ ਫੈਸਲਾ ਕੀਤਾ ਹੋਇਆ ਹੈ। ਸਰਕਾਰ ਵੱਲੋਂ ਝੋਨੇ ਹੇਠੋਂ ਰਕਬਾ ਘਟਾਉਣ ਲਈ ਹੀ ਮੱਕੀ ਦੀ ਬਿਜਾਈ ਕਰਵਾਈ ਜਾ ਰਹੀ ਹੈ। ਰਾਜ ਵਿਚ ਮੱਕੀ ਦੀ ਲੋੜ ਬਹੁਤ ਵੱਧ ਗਈ ਹੈ, ਪਰ ਉਤਪਾਦਨ ਅਤੇ ਬਿਜਾਈ ਖੇਤਰ ਇਸ ਦੇ ਮੁਕਾਬਲੇ ਕਾਫ਼ੀ ਘੱਟ ਹੈ, ਜਿਸ ਕਾਰਨ ਪੰਜਾਬ ਨੂੰ ਹਰ ਸਾਲ ਲੱਖਾਂ ਮੀਟਰਕ ਟਨ ਮੱਕੀ ਬਾਹਰਲੇ ਰਾਜਾਂ ਤੋਂ ਮੰਗਵਾਉਣੀ ਪੈ ਰਹੀ ਹੈ। ਵਿਭਾਗ ਅਨੁਸਾਰ ਸੂਬੇ ਅੰਦਰ ਕਰੀਬ ਪੰਜ ਲੱਖ ਮੀਟਰਕ ਟਨ ਮੱਕੀ ਦੀ ਪੈਦਾਵਾਰ ਹੁੰਦੀ ਹੈ, ਪਰ ਇਹ ਖਪਤ ਪੰਜ ਗੁਣਾ ਜਿਆਦਾ ਹੈ। ਚਾਰ ਦਹਾਕੇ ਪਹਿਲਾਂ ਮੱਕੀ ਪੰਜਾਬ ਦੀਆਂ ਮੁੱਖ ਫਸਲਾਂ ਵਿੱਚੋਂ ਹੁੰਦੀ ਸੀ ਪਰ ਹੌਲੀ ਹੌਲੀ ਮੱਕੀ ਹੇਠ ਰਕਬਾ ਘੱਟ ਗਿਆ। ਸਾਲ 1960,61 ਮੱਕੀ ਹੇਠ ਰਕਬਾ 3.72 ਲੱਖ ਹੈਕਟੇਅਰ ਸੀ। ਇਸ ਵਾਰ ਪੰਜਾਬ ਸਰਕਾਰ ਨੇ ਝੋਨੇ ਹੇਠੋਂ ਰਕਬਾ ਘਟਾਉਣ ਦੇ ਮਨੋਰਥ ਨਾਲ 6 ਜ਼ਿਲ੍ਹਿਆ ਵਿਚ ਮੱਕੀ ਦੀ ਬਿਜਾਈ ਦਾ ਪਾਈਲਟ ਪ੍ਰੋਜੈਕਟ ਸ਼ੁਰੂ ਕੀਤਾ ਹੈ। ਇਸ ਸਕੀਮ ਤਹਿਤ ਸਰਕਾਰ ਵੱਲੋਂ ਸੂਬੇ ਦੇ 6 ਜ਼ਿਲ੍ਹਿਆਂ ਬਠਿੰਡਾ, ਪਠਾਨਕੋਟ, ਗੁਰਦਾਸਪੁਰ, ਜਲੰਧਰ ਅਤੇ ਕਪੂਰਥਲਾ ਅਤੇ ਸੰਗਰੂਰ ਨੂੰ ਚੁਣ ਕੇ 10,000 ਹੈੱਕਟੇਅਰ ਰਕਬੇ ਹੇਠ ਮੱਕੀ ਦੀ ਕਾਸ਼ਤ ਕਰਵਾਉਣ ਦਾ ਟੀਚਾ ਮਿਥਿਆ ਗਿਆ ਹੈ, ਪਰ ਹੁਣ ਤਕ 7200 ਹੈਕਟੇਅਰ ਵਿਚ ਮੱਕੀ ਦੀ ਬਿਜਾਈ ਹੋ ਚੁੱਕੀ ਹੈ ਅਤੇ ਬਿਜਾਈ ਅਜੇ ਚੱਲ ਰਹੀ ਹੈ। ਵਿਭਾਗ ਦਾ ਦਾਅਵਾ ਹੈ ਕਿ ਮੱਕੀ ਦੀ ਬਿਜਾਈ ਦਾ ਰੱਖਿਆ ਗਿਆ ਟੀਚਾ ਜਲਦੀ ਹੀ ਪੂਰਾ ਕਰ ਲਿਆ ਜਾਵੇਗਾ। ਸਰਕਾਰ ਵੱਲੋਂ ਇਸ ਦੇ ਬਦਲੇ ਕਿਸਾਨਾਂ ਨੂੰ 17,500 ਪ੍ਰਤੀ ਹੈੱਕਟੇਅਰ ਵਿੱਤੀ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਮਾਰਕਫੈੱਡ ਵੱਲੋਂ ਮੱਕੀ ਦੀ 2400 ਰੁਪਏ ਸਮਰਥਨ ਮੁੱਲ ’ਤੇ ਖ਼ਰੀਦ ਕੀਤੀ ਜਾਵੇਗੀ।

ਪਠਾਨਕੋਟ ਨੇ ਟੀਚੇ ਤੋਂ ਵੱਧ ਕੀਤੀ ਬਿਜਾਈ

Related Articles

Leave a Reply

Your email address will not be published. Required fields are marked *

Back to top button