
ਤਰਨਤਾਰਨ, 22 ਜੁਲਾਈ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਤਰਨਤਾਰਨ ਦੇ ਸੀਨੀਅਰ ਅਕਾਲੀ ਆਗੂ ਅਤੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਦੇ ਘਰ ਪੁੱਜੇ। ਇਸ ਦੌਰਾਨ ਉਨ੍ਹਾਂ ਨੇ ਵੱਡੀ ਗਿਣਤੀ ਵਿਚ ਹਾਜ਼ਰ ਹਲਕੇ ਦੇ ਆਗੂਆਂ ਅਤੇ ਵਰਕਰਾਂ ਨਾਲ ਜਿੱਥੇ ਮੁਲਾਕਾਤ ਕੀਤੀ। ਉਥੇ ਹੀ ਸਮੁੱਚੇ ਵਰਕਰਾਂ ਨੇ ਵੀ ਸੁਖਬੀਰ ਸਿੰਘ ਬਾਦਲ ਦਾ ਗਰਮਜੋਸ਼ੀ ਨਾਲ ਸਵਾਗਤ ਕੀਤਾ ਅਤੇ ਕਿਹਾ ਕਿ ਤਰਨਤਾਰਨ ਇਲਾਕਾ ਸ਼੍ਰੋਮਣੀ ਅਕਾਲੀ ਦਲ ਦਾ ਗੜ੍ਹ ਰਿਹਾ ਹੈ ਤੇ ਇਸੇ ਹੋਂਦ ਨੂੰ ਦੁਬਾਰਾ ਬਰਕਾਰ ਕੀਤਾ ਜਾਵੇਗਾ। ਇਸ ਮੌਕੇ ਸੰਬੋਧਨ ਕਰਦਿਆਂ ਸੁਖਬੀਰ ਸਿੰਘ ਬਾਦਲ ਨੇ ਐੱਸਐੱਸ ਬੋਰਡ ਦੇ ਸਾਬਕਾ ਮੈਂਬਰ ਇਕਬਾਲ ਸਿੰਘ ਸੰਧੂ ਦੀ ਪਿੱਠ ਥਾਪੜਦਿਆਂ ਕਿਹਾ ਕਿ ਪਾਰਟੀ ’ਚ ਸੱਚੇ ਸਿਪਾਹੀ ਦੀ ਤਰ੍ਹਾਂ ਕੰਮ ਕਰਨ ਵਾਲੇ ਇਕਬਾਲ ਸਿੰਘ ਸੰਧੂ ਨੇ ਪਾਰਟੀ ਦੇ ਹਰ ਆਦੇਸ਼ ਨੂੰ ਸਿਰ ਮੱਥੇ ਪ੍ਰਵਾਨ ਕੀਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਜੇਕਰ ਕਿਸੇ ਵਰਕਰ ਨੂੰ ਪਾਰਟੀ ’ਚ ਮਨ ਭਾਉਂਦਾ ਸਥਾਨ ਨਾ ਮਿਲੇ ਤਾਂ ਉਹ ਪਲਾਂ ’ਚ ਫੇਰ ਬਦਲ ਕਰਨ ਲੱਗ ਜਾਂਦਾ ਹੈ। ਪਰ ਇਕਬਾਲ ਸਿੰਘ ਸੰਧੂ ਉਹ ਵਰਕਰ ਹਨ, ਜਿਨ੍ਹਾਂ ਨੇ ਕੋਈ ਵੀ ਹਾਲਾਤ ਬਣੇ ਹੋਣ, ਅਕਾਲੀ ਦਲ ਤੋਂ ਕਦੇ ਮੂੰਹ ਪਾਸੇ ਨਹੀਂ ਕੀਤਾ। ਬਲਕਿ ਹੋਰ ਡੱਟ ਕੇ ਪਾਰਟੀ ਦੀ ਮਜ਼ਬੂਤੀ ’ਚ ਜੁਟ ਗਏ। ਅਜਿਹੇ ਵਰਕਰਾਂ ਦਾ ਪਾਰਟੀ ਸਮਾਂ ਆਉਣ ’ਤੇ ਮੁੱਲ ਜ਼ਰੂਰ ਪਾਉਂਦੀ ਹੈ। ਇਸ ਮੌਕੇ ਇਕਬਾਲ ਸਿੰਘ ਸੰਧੂ ਨੇ ਸੁਖਬੀਰ ਸਿੰਘ ਬਾਦਲ ਨੂੰ ਸਿਰੋਪਾਓ ਭੇਟ ਕਰ ਕੇ ਸਨਮਾਨਿਤ ਕਰਦਿਆਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਉਨ੍ਹਾਂ ਦੇ ਸਿਆਸੀ ਗੁਰੂ ਹਨ। ਉਨ੍ਹਾਂ ਦੀ ਛਤਰ ਛਾਇਆ ਹੇਠ ਹੀ ਉਨ੍ਹਾਂ ਨੇ ਸਿਆਸਤ ਦੇ ਗੁਰ ਸਮਝੇ ਹਨ। ਸੰਧੂ ਨੇ ਕਿਹਾ ਕਿ ਮੁਸ਼ਕਲ ਹਲਾਤਾਂ ਦੌਰਾਨ ਵੀ ਉਨ੍ਹਾਂ ਨੇ ਇਹੋ ਐਲਾਨ ਕੀਤਾ ਸੀ ਕਿ ਉਹ ਅਕਾਲੀ ਸੀ, ਅਕਾਲੀ ਹਨ ਤੇ ਅਕਾਲੀ ਰਹਿਣਗੇ ਤੇ ਉਨ੍ਹਾਂ ਨੇ ਆਪਣੇ ਇਨ੍ਹਾਂ ਬੋਲਾਂ ਨੂੰ ਕਦੇ ਝੂਠਾ ਨਹੀਂ ਪੈਣ ਦਿੱਤਾ। ਹੁਣ ਤਰਨਤਾਰਨ ਹਲਕੇ ’ਚ ਜ਼ਿਮਨੀ ਚੋਣ ਹੋਣ ਜਾ ਰਹੀ ਹੈ। ਪਾਰਟੀ ਦੀ ਇਸ ਹਲਕੇ ’ਚ ਸ਼ਾਨ ਨੂੰ ਬਰਕਾਰ ਰੱਖਣ ਤੇ ਪਾਰਟੀ ਦੀ ਜਿੱਤ ਨੂੰ ਯਕੀਨੀ ਬਣਾਉਣ ਵਾਸਤੇ ਕਿਸੇ ਵੀ ਤਰ੍ਹਾਂ ਦੀ ਕਮੀਂ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਨੇ ਪਾਰਟੀ ਦੇ ਸਮੁੱਚੇ ਵਰਕਰਾਂ ਵੱਲੋਂ ਸੁਖਬੀਰ ਸਿੰਘ ਬਾਦਲ ਨੂੰ ਭਰੋਸਾ ਦਿੱਤਾ ਕਿ ਜ਼ਿਮਨੀ ਚੋਣ ਦੇ ਨਤੀਜੇ ਸਰਕਾਰ ਨੂੰ ਸ਼ੀਸ਼ਾ ਦਿਖਾਉਣ ਵਾਲੇ ਹੋਣਗੇ। ਇਸ ਮੌਕੇ ਗੁਰਦਿਆਲ ਸਿੰਘ ਸਿੱਧੂ, ਬਲਰਾਜ ਸਿੰਘ, ਗੁਰਮੀਤ ਸਿੰਘ, ਸੁਖਜਿੰਦਰ ਸਿੰਘ ਕਸੇਲ, ਗੁਰਵੇਲ ਸਿੰਘ ਰੰਧਾਵਾ, ਲਖਵਿੰਦਰ ਸਿੰਘ ਰਟੌਲ, ਬਲਵੰਤ ਸਿੰਘ, ਰਵੀਸ਼ੇਰ ਸਿੰਘ ਗਿੱਲ, ਹਰਜੀਤ ਸਿੰਘ, ਚੰਨਪ੍ਰੀਤ ਸਿੰਘ, ਦਿਲਬਾਗ ਸਿੰਘ ਰਾਣਾ, ਕੁਲਦੀਪ ਸਿੰਘ, ਗੁਰਪ੍ਰਤਾਪ ਸਿੰਘ, ਹਰਪ੍ਰੀਤ ਸਿੰਘ ਨੀਗਰੋ, ਦਵਿੰਦਰ ਸਿੰਘ, ਸੁਰਜੀਤ ਸਿੰਘ ਕਰਿਆਨਾ ਸਟੋਰ, ਲਖਬੀਰ ਸਿੰਘ ਸੰਧੂ, ਹੀਰਾ ਸਿੰਘ, ਕੈਪਟਨ ਅਰੂੜ ਸਿੰਘ, ਪ੍ਰਦੀਪ ਸਿੰਘ ਕਸੇਲ, ਲਿਆਗਤ ਸਿੰਘ ਢੰਡ, ਕੰਵਲਜੀਤ ਸਿੰਘ, ਅਰੂੜ ਸਿੰਘ, ਗੁਰਪ੍ਰੀਤ ਸਿੰਘ, ਬਲਜਿੰਦਰ ਸਿੰਘ, ਸੁਖਚੈਨ ਸਿੰਘ, ਗੁਰਜੰਟ ਸਿੰਘ ਗਿੱਲ, ਸਰਮੇਲ ਸਿੰਘ ਬੁੱਘਾ, ਰਾਜਪਾਲ ਸਿੰਘ, ਸੁਖਜੀਤ ਸਿੰਘ ਢਿੱਲੋਂ, ਅਮਰੀਕ ਸਿੰਘ, ਡਾ. ਜਸਬੀਰ ਸਿੰਘ, ਤੇਜਿੰਦਰ ਸਿੰਘ, ਨਵਦੀਪ ਸਿੰਘ, ਕਰਮਜੀਤ ਸਿੰਘ, ਦਵਿੰਦਰ ਸਿੰਘ, ਦਲਜੀਤ ਸਿੰਘ, ਸੁਖਦੇਵ ਸਿੰਘ, ਨਿਸ਼ਾਨ ਸਿੰਘ, ਅਜੀਤ ਸਿੰਘ, ਦਇਆ ਸਿੰਘ, ਗੁਰਮੀਤ ਸਿੰਘ, ਬਲਜੀਤ ਸਿੰਘ ਪੰਨੂ, ਗੁਰਮੇਲ ਸਿੰਘ ਗਿੱਲ, ਲਾਲੀ ਝਾਮਕਾ ਆਦਿ ਸਮੇਤ ਵੱਡੀ ਗਿਣਤੀ ਇਲਾਕਾ ਵਾਸੀ ਤੇ ਇਕਬਾਲ ਸਿੰਘ ਸੰਧੂ ਦੇ ਸਮਰਥਕ ਮੌਜੂਦ ਸਨ।



