National

ਸੜਕ ਤੋਂ ਉੱਛਲ ਕੇ ਘਰ ਦੀ ਛੱਤ ‘ਤੇ ਡਿੱਗੀ ਕਾਰ, ਬਗੀਚੇ ‘ਚ ਖੇਡ ਰਹੇ ਬੱਚੇ ਨੂੰ ਮਾਰੀ ਟੱਕਰ

ਨਵੀਂ ਦਿੱਲੀ, 21 ਜੁਲਾਈ : ਜਰਮਨੀ ਦੇ ਬੋਮਟੇ ਨਾਮਕ ਇਲਾਕੇ ਵਿੱਚ ਇੱਕ ਹੈਰਾਨ ਕਰਨ ਵਾਲਾ ਹਾਦਸਾ ਵਾਪਰਿਆ ਹੈ। ਇੱਕ ਕਾਰ ਕੰਟਰੋਲ ਤੋਂ ਬਾਹਰ ਹੋ ਗਈ ਅਤੇ ਪਹਿਲਾਂ ਦੂਜੀ ਕਾਰ ਨਾਲ ਟਕਰਾ ਗਈ ਅਤੇ ਫਿਰ ਝਾੜੀਆਂ ਵਿੱਚੋਂ ਇੱਕ ਬਾਗ਼ ਵਿੱਚ ਵੜ ਗਈ। ਇਸ ਦੌਰਾਨ ਟ੍ਰੈਂਪੋਲੀਨ ‘ਤੇ ਖੇਡ ਰਹੇ ਇੱਕ ਬੱਚੇ ਨੂੰ ਵੀ ਕਾਰ ਨੇ ਟੱਕਰ ਮਾਰ ਦਿੱਤੀ। ਪੁਲਿਸ ਦੇ ਅਨੁਸਾਰ, ਟੱਕਰ ਤੋਂ ਬਾਅਦ ਕਾਰ ਹਵਾ ਵਿੱਚ ਉੱਛਲ ਕੇ ਨੇੜਲੇ ਕੋਠੇ ਦੀ ਛੱਤ ‘ਤੇ ਡਿੱਗ ਗਈ। ਇਹ ਛੱਤ ਜ਼ਮੀਨ ਤੋਂ ਲਗਪਗ 3 ਮੀਟਰ (10 ਫੁੱਟ) ਉੱਪਰ ਸੀ। ਪੁਲਿਸ ਨੇ ਕਿਹਾ ਕਿ ਹਾਦਸੇ ਸਮੇਂ ਇੱਕ 42 ਸਾਲਾ ਵਿਅਕਤੀ ਕਾਰ ਵਿੱਚ ਸੀ। ਉਸ ਦੀ ਪਤਨੀ ਤੇ ਤਿੰਨ ਬੱਚੇ ਵੀ ਉਸ ਨਾਲ ਕਾਰ ਵਿੱਚ ਸਨ। ਦੱਸਿਆ ਜਾ ਰਿਹਾ ਹੈ ਕਿ ਔਰਤ ਨੂੰ ਗੰਭੀਰ ਸੱਟਾਂ ਲੱਗੀਆਂ ਹਨ।

Related Articles

Leave a Reply

Your email address will not be published. Required fields are marked *

Back to top button